ਗੂਗਲ ਵੱਲੋਂ ਪੇਸ਼ ਕੀਤੇ Android 13 ਨਾਲ ਬਦਲ ਜਾਵੇਗਾ ਫੋਨ ਚਲਾਉਣ ਦਾ ਤਰੀਕਾ, ਜਾਣੋ ਕੀ ਹੈ ਖ਼ਾਸੀਅਤ

05/12/2022 4:52:52 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਮੈਗਾ ਈਵੈਂਟ Google I/O 2022 ’ਚ ਐਂਡਰਾਇਡ 13 ਨੂੰ ਪੇਸ਼ ਕਰ ਦਿੱਤਾ ਹੈ। ਇਸਦੇ ਡਿਜ਼ਾਇਨ ’ਚ ਸੁਧਾਰ ਤੋਂ ਇਲਾਵਾ ਨੋਟੀਫਿਕੇਸ਼ਨ ਨੂੰ ਵੀ ਸੋਧਿਆ ਗਿਆ ਹੈ। ਗੂਗਲ ਇਸ ਸਾਲ ਦੇ ਕੀਨੋਟ ’ਚ ਸਕਿਓਰਿਟੀ ’ਤੇ ਫੋਕਸ ਕਰ ਰਹੀ ਹੈ। ਐਂਡਰਾਇਡ 13 ’ਚ ਵੀ ਇਹ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ– ਗੂਗਲ ਦਾ ਭਾਰਤੀਆਂ ਨੂੰ ਵੱਡਾ ਤੋਹਫ਼ਾ, ਹੁਣ ਸੰਸਕ੍ਰਿਤ ਸਮੇਤ 24 ਨਵੀਆਂ ਭਾਸ਼ਾਵਾਂ ’ਚ ਵੀ ਕਰ ਸਕੋਗੇ ਟ੍ਰਾਂਸਲੇਟ

ਐਂਡਰਾਇਡ 13 ’ਚ ਆਰ.ਸੀ.ਐੱਸ. ਲਈ ਸ਼ਾਰਟਕਟ, ਟੈਕਸਟ ਮੈਸੇਜਿੰਗ ਸਟੈਂਡਰਡ ਅਤੇ ਵਾਲੇਟ ਇੰਪਰੂਵਮੈਂਟਸ ਵੇਖਣ ਨੂੰ ਮਿਲਿਆ ਹੈ. ਐਂਡਰਾਇਡ 13 ਦਾ ਪਬਲਿਸ਼ ਬੀਟਾ ਪਿਕਸਲ 6 ਫੋਨਾਂ ਲਈ ਉਪਲੱਬਧ ਹੈ। ਤੁਹਾਡਾ ਡਿਵਾਈਸ ਇਸ ਲਈ ਯੋਗ ਹੈ ਜਾਂ ਨਹੀਂ ਇਸਨੂੰ ਤੁਸੀਂ ਐਂਡਰਾਇਡ ਬੀਟਾ ਵੈੱਬਪੇਜ਼ ’ਤੇ ਜਾ ਕੇ ਚੈੱਕ ਕਰ ਸਕਦੇ ਹੋ।

ਗੂਗਲ ਦੇ ਮੈਗਾ ਈਵੈਂਟ ’ਚ ਪਿਕਸਲ 7 ਅਤੇ ਪਿਕਸਲ 7 ਪ੍ਰੋ ਨੂੰ ਵੀ ਪੇਸ਼ ਕੀਤਾ ਗਿਆ ਹੈ। ਗੂਗਲ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਹੀ ਫੋਨਾਂ ਨੂੰ ਐਂਡਰਾਇਡ 13 ਦੇ ਨਾਲ ਲਾਂਚ ਕੀਤਾ ਜਾਵੇਗਾ। ਐਂਡਰਾਇਡ 13 ਦੇ Material You ਐਂਡਰਾਇਡ ਥੀਮ ’ਚ ਕਈ ਸੁਧਾਰ ਕੀਤੇ ਗਏ ਹਨ। 

ਇਸ ਵਿਚ ਜਿਸ ਰੰਗ ਨੂੰ ਤੁਸੀਂ ਸਿਲੈਕਟ ਕੀਤਾ ਹੈ ਉਸਦਾ ਲਾਕ ਸਕਰੀਨ ਦਾ ਐਡਾਪਟ ਕਰਨਾ ਅਤੇ ਲਾਕ ਸਕਰੀਨ ’ਤੇ ਮਿਊਜ਼ਿਕ ਕੰਟਰੋਲ ਤੋਂ ਇਲਾਵਾ ਸਕਿਓਰਿਟੀ ’ਤੇ ਕਾਫੀ ਜ਼ਿਆਦਾ ਫੋਕਸ ਕੀਤਾ ਗਿਆ ਹੈ। ਭੂਚਾਲ ਨੂੰ ਲੈ ਕੇ ਜਾਰੀ ਕੀਤੇ ਜਾਣ ਵਾਲੇ ਅਲਰਟ ’ਚ ਸੁਧਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ

ਯੂਜ਼ਰਸ ਨੂੰ ਐਂਡਰਾਇਡ 13 ਦੇ ਨਾਲ ਭੂਚਾਲ ਨੂੰ ਲੈਕੇ ਫੁਲ ਸਕਰੀਨ ਅਲਟਰ ਦਿੱਤਾ ਜਾਵੇਗਾ। ਹਾਲਾਤ ਬਾਰੇ ਦੱਸਣ ਤੋਂ ਇਲਾਵਾ ਸੇਫਟੀ ਲਈ ਯੂਜ਼ਫੁਲ ਟਿਪਸ ਵੀ ਦਿੱਤੇ ਜਾਣਗੇ। ਇਸ ਵਿਚ ਫਾਸਟ ਪੇਅਰ ਫੀਚਰ ਨਾਲ ਡਿਵਾਈਸ ਨੂੰ ਕੁਇੱਕ ਪੇਅਰ ਕੀਤਾ ਜਾ ਸਕਦਾ ਹੈ।

Google Wallet Google Pay ਦਾ ਰੀਡਿਜ਼ਾਇਨ ਹੈ। ਇਸ ਵਿਚ ਤੁਸੀਂ ਪੇਮੈਂਟ ਕਾਰਡ, ਈਵੈਂਟ ਟਿਕਟ, ਪਾਰਕਿੰਗ ਪਾਸ, ਵੈਕਸੀਨ ਕਾਰਡਸ, ਹੈਲਥ ਇੰਸ਼ੋਰੈਂਸ ਕਾਰਡ, ਫਲਾਈਟ ਪਾਸ ਅਤੇ ਹੋਰ ਵੀ ਕਈ ਚੀਜ਼ਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ। ਇਸਦਾ ਮਕਸਦ ਫਿਜੀਕਲ ਵਾਲੇਟ ਨੂੰ ਰਿਪਲੇਸ ਕਰਨਾ ਹੈ।

ਕਦੋਂ ਤਕ ਆ ਸਕਦਾ ਹੈ ਐਂਡਰਾਇਡ 13
ਇਸ ਸਾਲ ਦੇ ਅਖੀਰ ਤਕ ਪਿਕਸਲ 7 ਅਤੇ ਪਿਕਸਲ 7 ਪ੍ਰੋ ਨੂੰ ਲਾਂਚ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸਾਫ ਹੈ ਕਿ ਫੋਨ ਐਂਡਰਾਇਡ 13 ਦੇ ਨਾਲ ਆਉਣਗੇ। ਅਜਿਹੇ ’ਚ ਅਸੀਂ ਐਂਡਰਾਇਡ 13 ਨੂੰ ਇਸ ਸਾਲ ਅਕਤੂਬਰ ਦੇ ਨੇੜੇ ਵੇਖ ਸਕਦੇ ਹਾਂ।

ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ


Rakesh

Content Editor

Related News