Anchor ਨੇ ਪੇਸ਼ ਕੀਤਾ ਨਵਾਂ ਐਮਰਜੈਂਸੀ ਐੱਲ. ਈ. ਡੀ. ਲੈਂਪ

09/09/2018 5:07:17 PM

ਜਲੰਧਰ-ਪੈਨਾਸੋਨਿਕ ਦੀ ਸਬ-ਬ੍ਰਾਂਡ ਕੰਪਨੀ ਐਂਕਰ (Anchor) ਨੇ ਭਾਰਤ 'ਚ ਇਕ ਨਵਾਂ 7-ਵਾਟ ਦਾ ਐਮਰਜੈਂਸੀ ਐੱਲ. ਈ. ਡੀ. ਲੈਂਪ (Emergency LED Lamp) ਪੇਸ਼ ਕੀਤਾ ਹੈ, ਜੋ ਕਿ ਘਰਾਂ ਅਤੇ ਆਫਿਸ 'ਚ ਅਚਾਨਕ ਹੋਣ ਵਾਲੇ ਪਾਵਰਕਟ ਦੇ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ। ਇਹ ਨਵੀਂ ਐਮਰਜੈਂਸੀ ਐੱਲ. ਈ. ਡੀ. ਲੈਂਪ 600 ਰੁਪਏ ਦੀ ਕੀਮਤ 'ਚ ਖਰੀਦਿਆਂ ਜਾ ਸਕਦਾ ਹੈ।

ਫੀਚਰਸ-
ਇਹ ਨਵਾਂ ਐੱਲ. ਈ. ਡੀ. ਲੈਂਪ ਬਿਲਟ-ਇਨ ਲੀਥੀਅਮ ਆਇਨ ਬੈਟਰੀ ਨਾਲ ਆਉਂਦਾ ਹੈ ਅਤੇ ਇਸ ਤੋਂ ਬਿਨ੍ਹਾਂ ਕਿਸੇ ਇਨਵਰਟਨ ਜਾਂ ਯੂ. ਪੀ. ਐੱਸ. ਦੀ ਮਦਦ ਨਾਲ ਕਿਸੇ ਵੀ ਕਮਰੇ 'ਚ ਰੌਸ਼ਨੀ ਕੀਤੀ ਜਾ ਸਕਦੀ ਹੈ। ਇਹ ਅਜਿਹੇ ਗਾਹਕਾਂ ਦੇ ਲਈ ਸਹੂਲਤਜਨਕ ਹੈ, ਜੋ ਕਿ ਇਨਵਰਟਰਸ ਦੀ ਵਰਤੋਂ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਆਫਿਸ ਜਾਂ ਘਰ 'ਚ ਪਾਵਰ ਜਾਣ ਦੇ ਦੌਰਾਨ ਰੌਸ਼ਨੀ ਦੀ ਜ਼ਿਆਦਾ ਜਰੂਰਤ ਪੈਂਦੀ ਹੈ।

ਇਹ ਲੈਂਪ ਰੋਜ਼ਾਨਾ ਦੇ ਲਈ ਆਸਾਨੀ ਨਾਲ ਵਰਤੋਂ ਕੀਤਾ ਜਾ ਸਕਦਾ ਹੈ। ਇਹ 2 ਘੰਟੇ ਤੱਕ ਬੈਟਰੀ ਬੈਕਅਪ ਦੇ ਨਾਲ ਅਤੇ ਇਸ ਨੂੰ ਸਾਕੇਟ 'ਚ ਲਗਾ ਕੇ ਫਲੈਸ਼ਲਾਈਟ ਦੇ ਵਾਂਗ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਯੂਜ਼ਰ ਚਾਹੁਣ ਤਾਂ ਬਲਬ ਸਾਕੇਟ 'ਚ ਲਗਾ ਕੇ ਵਰਤੋਂ ਵੀ ਕਰ ਸਕਦੇ ਹਨ, ਜਿਸ ਨਾਲ ਇਹ ਪੂਰੇ ਕਮਰੇ 'ਚ ਆਸਾਨੀ ਨਾਲ ਆਪਣੀ ਰੌਸ਼ਨੀ ਨੂੰ ਫੈਲਾ ਸਕਦਾ ਹੈ। ਇਸ ਤੋਂ ਇਲਾਵਾ ਇਹ ਲੈਂਪ ਬੀ. ਆਈ. ਐੱਸ. ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ ਅਤੇ ਇਸ ਦੀ ਬਰਨਿੰਗ ਸਮਰੱਥਾ 25,000 ਘੰਟੇ ਤੱਕ ਹੈ। ਕੰਪਨੀ ਇਸ ਦੇ ਨਾਲ ਇਕ ਸਾਲ ਦੀ ਵਾਰੰਟੀ ਦੀ ਸਹੂਲਤ ਵੀ ਦੇ ਰਹੀ ਹੈ।


Related News