ਆਨੰਦ ਮਹਿੰਦਰਾ ਨੂੰ ਆਈ ਰਾਜੇਸ਼ ਖੰਨਾ ਦੀ ਯਾਦ, ਦੱਸੀ ‘Thar’ ਨਾਲ ਜੁੜੀ ਇਹ ਗੱਲ
Monday, Jan 31, 2022 - 05:34 PM (IST)

ਆਟੋ ਡੈਸਕ– ਹਾਲ ਹੀ ’ਚ ਆਨੰਦ ਮਹਿੰਦਰ ਨੇ ਇਕ ਨਵੀਂ ਵੀਡੀਓ ਜਾਰੀ ਕੀਤੀ ਹੈ। ਆਨੰਦ ਮਹਿੰਦਰਾ ਨੇ ਟਵਿਟਰ ’ਤੇ ਜਦੋਂ ਇਸ ਰੋਮਾਂਚਕ ਵੀਡੀਓ ਨੂੰ ਸਾਂਝਾ ਕੀਤਾ ਤਾਂ ਵੇਖਦੇ ਹੀ ਵੇਖਦੇ ਇਹ ਵਾਇਰਲ ਹੋ ਗਈ। ਇਸ ਵੀਡੀਓ ’ਚ 1969 ਦੀ ‘ਆਰਾਧਨਾ’ ਫਿਲਮ ਦੇ ‘ਮੇਰੇ ਸਪਨੋ ਕੀ ਰਾਣੀ’ ਗਾਣੇ ਦਾ ਰੀਮੇਕ ਕੀਤਾ ਗਿਆ ਹੈ ਪਰ ਇਹੀ ਗਾਣਾ ਕਿਉਂ ਇਸਤੇਮਾਲ ਹੋਇਆ, ਇਸਨੂੰ ਲੈ ਕੇ ਆਨੰਦ ਮਹਿੰਦਰਾ ਨੇ ਅਨੋਖੀ ਗੱਲ ਦੱਸੀ ਹੈ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ
ਮਹਿੰਦਰਾ ਦੀ ਗੱਡੀ ’ਤੇ ਸ਼ੂਟ ਹੋਇਆ ਸੀ ਗਾਣਾ
ਆਨੰਦ ਮਹਿੰਦਰਾ ਨੇ ਆਪਣੀ ਪੋਸਟ ’ਚ ਲਿਖਿਆ ਹੈ ਕਿ 1969 ਦੀ ‘ਆਰਾਧਨਾ’ ਫਿਲਮ ’ਚ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਨੇ ਮਹਿੰਦਰਾ ਦੀ ਐੱਸ.ਯੂ.ਵੀ. ’ਚ ਬੈਠ ਕੇ ਆਪਣੀ ਪ੍ਰੇਮਿਕਾ ਲਈ ‘ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂ’ ਗਾਇਆ ਸੀ। ਹੁਣ ਲਗਭਗ ਅੱਧੀ ਸਦੀ ਬਾਅਦ ਇਸ ਐੱਸ.ਯੂ.ਵੀ. ਨੂੰ ਨਵਾਂ ਅਵਤਾਰ ਮਿਲਿਆ ਹੈ ਅਤੇ ਰੋਮਾਂਸ ਅਜੇ ਵੀ ਜੀਊਂਦਾ ਹੈ।
ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ
In 1969, Hindi Cinema’s first superstar sat in a Mahindra SUV and sang out to his lady love: ‘Mere Sapnon Ki Rani Kab Aayegi Tu.’ More than half a century later, the SUV has a new Ava-Thar and the romance is still alive… pic.twitter.com/wcR2Icl5UZ
— anand mahindra (@anandmahindra) January 30, 2022
ਆਰਾਧਨਾ ਫਿਲਮ ’ਚ ਰਾਜੇਸ਼ ਖੰਨਾ ਰੇਲ ਦੀ ਪਟਰੀ ਦੇ ਨਾਲ ਵਾਲੀ ਸੜਕ ’ਤੇ ਇਕ ਖੁੱਲ੍ਹੀ ਜੀਪ ’ਚ ਸ਼ਰਮਿਲਾ ਟੈਗੋਰ ਲਈ ਇਹ ਗਾਣਾ ਗਾਉਂਦੇ ਹਨ। ਇਹ ਖੁੱਲ੍ਹੀ ਜੀਪ ਮਹਿੰਦਰਾ ਦੀ ਹੀ ਹੈ, ਜੋ ਅੱਗੇ ਚੱਲ ਕੇ ‘ਮਹਿੰਦਰਾ ਥਾਰ’ ਦਾ ਆਧਾਰ ਬਣੀ।
ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ
ਮਹਿੰਦਰਾ ਥਾਰ ਦੀ ਨਵੀਂ ਐਡ ਵੀਡੀਓ
ਮਹਿੰਦਰਾ ਨੇ ਹਾਲ ਹੀ ’ਚ ਆਪਣੀ ਥਾਰ ਦੀ ਨਵੀਂ ਵੀਡੀਓ ਰਿਲੀਜ਼ ਕੀਤੀ ਹੈ। ਇਹ ਵੀਡੀਓ ਕਾਫੀ ਐਡਵੈਂਚਰ ਹੈ। ਇਸ ਵਿਚ ਇਕ ਪ੍ਰੇਮੀ ਜੋੜੇ ਦੀ ਕਹਾਣੀ ਵਿਖਾਈ ਹੈ ਜੋ ਇਕ ਪਹਾੜੀ ਰਸਤੇ ’ਤੇ ਰੇਸ ਲਗਾ ਰਹੇ ਹਨ। ਹਾਲਾਂਕਿ, ਇਸ ਵੀਡੀਓ ’ਚ ਜੋ ਟਵਿਸਟ ਹੈ, ਉਸਦਾ ਖੁਲਾਸਾ ਅਖੀਰ ’ਚ ਹੁੰਦਾ ਹੈ।
ਮੀਕਾ ਨੇ ਗਾਇਆ ਗਾਣਾ
ਮਹਿੰਦਰਾ ਥਾਰ ਦੀ ਨਵੀਂ ਐਡ ਵੀਡੀਓ ’ਚ ‘ਮੇਰੇ ਸਪਨੋ ਕੀ ਰਾਣੀ’ ਗਾਣੇ ਨੂੰ ਬਾਲੀਵੁੱਡ ਸਿੰਗਲ ਮੀਕਾ ਸਿੰਘ ਅਤੇ ਅਨੁਸ਼ਕਾ ਮਨਚੰਦਾ ਨੇ ਆਵਾਜ਼ ਦਿੱਤੀ ਹੈ। ਜਦਕਿ ਆਰਾਧਨਾ ਫਿਲਮ ’ਚ ਇਹ ਗਾਣਾ ਕਿਸ਼ੋਰ ਕੁਮਾਰ ਨੇ ਗਾਇਆ ਸੀ।
ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ