ਇਸੇ ਮਹੀਨੇ ਲਾਂਚ ਹੋਵੇਗਾ ਸੈਮਸੰਗ ਦਾ ਗਲੈਕਸੀ M32 ਸਮਾਰਟਫੋਨ, ਲੀਕ ਹੋਏ ਫੀਚਰਜ਼
Sunday, Jun 13, 2021 - 02:07 PM (IST)

ਗੈਜੇਟ ਡੈਸਕ– ਸੈਮਸੰਗ ਆਪਣੀ ਐੱਮ-ਸੀਰੀਜ਼ ਦੇ ਨਵੇਂ ਸਮਾਰਟਫੋਨ ਨੂੰ ਜਲਦ ਭਾਰਤ ’ਚ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਲਾਂਚਿੰਗ ਭਾਰਤ ’ਚ ਇਸੇ ਮਹੀਨੇ ਹੋਵੇਗੀ। ਸੈਮਸੰਗ ਗਲੈਕਸੀ ਐੱਮ-32 ਨੂੰ ਕੰਪਨੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਨਾਲ ਲੈ ਕੇ ਆਏਗੀ ਅਤੇ ਇਸ ਫੋਨ ’ਚ ਮੀਡੀਆਟੈੱਕ ਹੀਲੀਓ ਜੀ85 ਪ੍ਰੋਸੈਸਰ ਮਿਲੇਗਾ।
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਫੋਨ 6,000mAh ਦੀ ਬੈਟਰੀ ਨਾਲ ਲਿਆਇਆ ਜਾਵੇਗਾ ਅਤੇ ਇਸ ਨੂੰ ਦੋ ਰੰਗਾਂ- ਕਾਲੇ ਅਤੇ ਨੀਲੇ ’ਚ ਕੰਪਨੀ ਲਾਂਚ ਕਰੇਗੀ। ਗਾਹਕਾਂ ਨੂੰ ਇਸ ਵਿਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ਮਿਲੇਗੀ।
Samsung Galaxy M32 ਦੇ ਸੰਭਾਵਿਤ ਫੀਚਰਜ਼
ਡਿਸਪਲੇਅ - 6.4-ਇੰਚ ਦੀ ਫੁਲ-ਐੱਚ.ਡੀ. ਪਲੱਸ, ਸੁਪਰ ਅਮੋਲੇਡ, ਇਨਫਿਨਿਟੀ-ਯੂ
ਪ੍ਰੋਸੈਸਰ - ਮੀਡੀਆਟੈੱਕ ਹੀਲੀਓ ਜੀ85
ਰੈਮ - 4GB/6GB
ਸਟੋਰੇਜ - 64GB/128GB
ਰੀਅਰ ਕੈਮਰਾ - 48MP+8MP+5MP+5MP ਦਾ ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ - 20MP
ਓ.ਐੱਸ. - ਐਂਡਰਾਇਡ 11 ਆਧਾਰਿਤ One UI
ਬੈਟਰੀ - 6000mAh