ਅਮਿਤ ਸ਼ਾਹ ਨੇ ਬਦਲਿਆ ਆਪਣਾ ਈਮੇਲ ਐਡਰੈੱਸ, Zoho Mail ''ਤੇ ਹੋਏ ਸ਼ਿਫਟ
Wednesday, Oct 08, 2025 - 05:49 PM (IST)

ਨੈਸ਼ਨਲ ਡੈਸਕ- ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਕੇਂਦਰ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੋਂ ਬਾਅਦ ਹੁਣ ਗ੍ਰਹਿ ਮੰਦਰੀ ਅਮਿਤ ਸ਼ਾਹ ਨੇ ਵੀ ਜ਼ੋਹੋ (Zoho) ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਤਿੰਨੋਂ ਮੰਤਰੀਆਂ ਨੇ ਸਾਰੇ ਦਫਤਰਾਂ, ਸਾਰੇ ਵਿਭਾਗਾਂ ਅਤੇ ਸਾਰੇ ਮੰਤਰੀਆਂ ਨੂੰ ਇਸਨੂੰ ਅਪਣਾਉਣ ਦੀ ਅਪੀਲ ਕੀਤੀ ਸੀ।
ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਕਰ ਲਿਖਿਆ, 'ਸਾਰਿਆਂ ਨੂੰ ਹੈਲੋ, ਮੈਂ ਜ਼ੋਹੋ ਮੇਲ 'ਤੇ ਸਵਿੱਚ ਕਰ ਲਿਆ ਹੈ, ਕਿਰਪਾ ਕਰਕੇ ਮੇਰੇ ਈਮੇਲ ਐਡਰੈੱਸ 'ਚ ਹੋਏ ਬਦਲਾਅ 'ਤੇ ਧਿਆਨ ਦਿਓ। ਮੇਰਾ ਨਵਾਂ ਈਮੇਲ ਐਡਰੈੱਸ amitshah.bjp@zohomail.in ਹੈ। ਭਵਿੱਖ 'ਚ ਮੇਲ ਲਈ ਇਸ ਈਮੇਲ ਐਡਰੈੱਸ ਦੀ ਵਰਤੋਂ ਕਰੋ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।"
ਕੀ ਹੈ ZOHO?
ZOHO ਇਕ ਭਾਰਤੀ ਟੈੱਕ ਕੰਪਨੀ ਹੈ ਜਿਸਦਾ ਦਫਤਰ ਚੇਨਈ 'ਚ ਹੈ। ਜ਼ੋਹੋ ਅੱਜ ਦੁਨੀਆ ਭਰ 'ਚ ਕਲਾਊਡ-ਬੇਸਡ ਬਿਜ਼ਨੈੱਸ ਸਲਿਊਸ਼ੰਸ ਲਈ ਇਕ ਭਰੋਸੇਮੰਦ ਨਾਂ ਬਣ ਚੁੱਕੀ ਹੈ। ਇਹ ਕੰਪਨੀ ਛੋਟੇ ਤੋਂ ਲੈ ਕੇ ਵੱਡੇ ਉੱਧਮਾਂ ਤਕ ਨੂੰ ਡਿਜੀਟਲ ਟੂਲਸ ਪ੍ਰਦਾਨ ਕਰਦੀ ਹੈ, ਜਿਸ ਨਾਲ ਉਹ ਆਪਣੇ ਕੰਮ ਨੂੰ ਜ਼ਿਆਦਾ ਆਸਨੀ ਨਾਲ ਅਤੇ ਕੁਸ਼ਲਤਾ ਨਾਲ ਕਰ ਸਕਣ। ਜ਼ੋਹੋ ਇਕ ਭਾਰਤੀ ਮਲਟੀਨੈਸ਼ਨਲ ਕੰਪਨੀ ਹੈ, ਜੋ ਇਕ ਵਿਆਪਕ ਸਾਫਟਵੇਅਰ ਸੂਟ ਮੁਹੱਈਆ ਕਸਟਮਰ ਸਰਵਿਸ ਨਾਲ ਜੁੜੇ ਹੋ ਕੇ ਕੰਮ ਕਰਦੇ ਹਨ, ਜਿਸ ਨਾਲ ਯੂਜ਼ਰ ਨੂੰ ਇਕ ਇੰਟੀਗ੍ਰੇਟਿਡ ਅਨੁਭਵ ਮਿਲਦਾ ਹੈ। ਇਨ੍ਹਾਂ 'ਚ ਜ਼ੋਹੋ CRM, ਜ਼ੋਹੋ ਬੁਕਸ, ਜ਼ੋਹੋ ਮੇਲ, ਜ਼ੋਹੋ ਪ੍ਰਾਜੈਕਟਸ, ਜ਼ੋਹੋ ਡੈਸਕ ਵਰਗੇ ਲੋਕਪ੍ਰਸਿੱਧ ਟੂਲਸ ਸ਼ਾਮਲ ਹਨ।