ਹੁਣ ਲੈਪਟਾਪ ਤੇ ਕੰਪਿਊਟਰ ''ਚ ਵੀ ਚੱਲੇਗਾ ਐਂਡਰਾਇਡ! ਜਲਦ ਲਾਂਚ ਹੋਵੇਗਾ ਐਂਡਰਾਇਡ ਆਪਰੇਟਿੰਗ ਸਿਸਟਮ
Thursday, Sep 25, 2025 - 05:55 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਫੈਨ ਹੋ ਤਾਂ ਤੁਹਾਡੇ ਲਈ ਇਕ ਵੱਡੀ ਖੁਸ਼ਖਬਰੀ ਹੈ। ਗੂਗਲ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਕ ਅਜਿਹਾ ਪੀਸੀ ਬਣਾ ਰਿਹਾ ਹੈ ਕਿ ਜੋ ਐਂਡਰਾਇਡ 'ਤੇ ਚੱਲੇਗਾ। ਯਾਨੀ, ਹੁਣ ਤੁਹਾਡਾ ਮੋਬਾਇਲ ਐਕਸਪੀਰੀਅੰਸ ਸਿੱਧਾ ਤੁਹਾਡੇ ਕੰਪਿਊਟਰ ਜਾਂ ਲੈਪਟਾਪ 'ਤੇ ਆ ਜਾਵੇਗਾ।
ਪੀਸੀ 'ਚ ਮਿਲੇਗਾ ਐਂਡਰਾਇਡ ਐਕਸਪੀਰੀਅੰਸ
ਇਸ ਖਬਰ ਦਾ ਖੁਲਾਸਾ ਗੂਗਲ 'ਚ ਪਲੇਟਫਾਰਮ ਅਤੇ ਡਿਵਾਈਸ ਦੇ ਪ੍ਰਮੁੱਖ, ਰਿਕ ਓਸਟਰਲੋਹ ਨੇ ਕੁਆਲਕਾਮ ਦੇ ਸੀਈਓ ਕ੍ਰਿਸਟਿਆਨੋ ਓਮੋਨ ਦੇ ਨਾਲ ਗੱਲਬਾਤ ਦੌਰਾਨ ਕੀਤਾ। ਓਸਟਰਲੋਹ ਨੇ ਦੱਸਿਆ, 'ਪਹਿਲਾਂ, ਅਸੀਂ ਪੀਸੀ ਅਤੇ ਸਮਾਰਟਫੋਨ ਲਈ ਬਿਲਕੁਲ ਵੱਖ-ਵੱਖ ਸਿਸਟਮ ਬਣਾਉਂਦੇ ਸਨ ਪਰ ਹੁਣ ਅਸੀਂ ਇਨ੍ਹਾਂ ਦੋਵਾਂ ਨੂੰ ਮਿਲਾਉਣ ਦਾ ਇਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਅਸੀਂ ਇਕ ਅਜਿਹਾ ਤਕਨੀਕੀ ਆਧਾਰ ਬਣਾ ਰਹੇ ਹਾਂ ਜੋ ਸਾਡੇ ਪੀਸੀ ਅਤੇ ਡੈਸਕਟਾਪ ਕੰਪਿਊਟਿੰਗ ਸਿਸਟਮ ਲਈ ਇਕੋ ਜਿਹਾ ਹੋਵੇ।'
ਓਸਟਰਲੋਹ ਨੇ ਅੱਗੇ ਕਿਹਾ ਕਿ ਇਸ ਨਵੇਂ ਕਦਮ ਨਾਲ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਹੋਰ ਬਿਹਤਰ ਹੋ ਜਾਵੇਗਾ। ਉਨ੍ਹਾਂ ਕਿਹਾ, "ਇਹ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਏਆਈ, ਜੈਮਿਨੀ ਮਾਡਲ, ਗੂਗਲ ਅਸਿਸਟੈਂਟ ਅਤੇ ਪੀਸੀ ਸਪੇਸ ਵਿੱਚ ਸਾਡੇ ਪੂਰੇ ਡਿਵੈਲਪਰ ਭਾਈਚਾਰੇ ਦਾ ਲਾਭ ਉਠਾ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇੱਕ ਹੋਰ ਤਰੀਕਾ ਹੈ ਜਿਸ ਨਾਲ ਐਂਡਰਾਇਡ ਹਰ ਕੰਪਿਊਟਿੰਗ ਸ਼੍ਰੇਣੀ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਹੋਵੇਗਾ।"
ਕੁਆਲਕਾਮ ਦੇ ਸੀਈਓ ਨੇ ਕਿਹਾ 'ਅਵਿਸ਼ਵਾਸਯੋਗ'
ਕ੍ਰਿਸਟਿਆਨੋ ਅਮੋਨ ਨੇ ਗੂਗਲ ਦੇ ਇਸ ਪ੍ਰਾਜੈਕਟ ਦੀ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਸਨੂੰ ਦੇਖਿਆ ਹੈ ਅਤੇ ਇਹ ਅਵਿਸ਼ਵਾਸਯੋਗ ਹੈ। ਇਹ ਮੋਬਾਇਲ ਅਤੇ ਪੀਸੀ ਦੇ ਤਾਲਮੇਨ ਦੇ ਸੁਪਨੇ ਨੂੰ ਪੂਰਾ ਕਰਦਾ ਹੈ। ਮੈਂ ਤਾਂ ਬਸ ਇਸਦਾ ਇੰਤਜ਼ਾਰ ਨਹੀਂ ਕਰ ਸਕਦਾ ਕਿ ਕਦੋਂ ਮੇਰੇ ਕੋਲ ਇਕ ਹੋਵੇ।
ਇਹ ਖਬਰ ਗੂਗਲ ਦੀਆਂ ਪੁਰਾਣੀਆਂ ਯੋਜਨਾਵਾਂ ਨਾਲ ਮੇਲ ਖਾਂਦੀ ਹੈ। ਗੂਗਲ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਕ੍ਰੋਮ ਓਐੱਸ ਅਤੇ ਐਂਡਰਾਇਡ ਨੂੰ ਮਿਲਾ ਕੇ ਇਕ ਹੀ ਪਲੇਟਫਾਰਮ ਬਣਾਉਂਦਾ ਚਾਹੁੰਦਾ ਹੈ ਤਾਂ ਜੋ ਸਾਰੇ ਡਿਵਾਈਸ 'ਤੇ ਇਕੋ ਜਿਹਾ ਅਤੇ ਆਸਾਨ ਅਨੁਭਵ ਮਿਲ ਸਕੇ। ਇਹ ਨਵਾਂ ਐਂਡਰਾਇਡ ਪੀਸੀ ਪ੍ਰਾਜੈਕਟ ਉਸੇ ਦਿਸ਼ਾ 'ਚ ਇਕ ਵੱਡਾ ਕਦਮ ਹੋ ਸਕਦਾ ਹੈ।