Ambrane ਨੇ ਲਾਂਚ ਕੀਤਾ 4,000mAh ਦਾ ਮੇਡ-ਇਨ-ਇੰਡੀਆ ਪਾਵਰਬੈਂਕ, ਲੈਪਟਾਪ ਨੂੰ ਵੀ ਕਰੇਗਾ ਚਾਰਜ

Friday, Feb 03, 2023 - 04:53 PM (IST)

Ambrane ਨੇ ਲਾਂਚ ਕੀਤਾ 4,000mAh ਦਾ ਮੇਡ-ਇਨ-ਇੰਡੀਆ ਪਾਵਰਬੈਂਕ, ਲੈਪਟਾਪ ਨੂੰ ਵੀ ਕਰੇਗਾ ਚਾਰਜ

ਗੈਜੇਟ ਡੈਸਕ– ਘਰੇਲੂ ਕੰਪਨੀ Ambrane ਨੇ ਆਪਣੇ ਨਵੇਂ ਪਾਵਰਬੈਂਕ Ambrane Stylo Boost ਨੂੰ ਬਾਜ਼ਾਰ ’ਚ ਉਤਾਰ ਦਿੱਤਾ ਹੈ। Ambrane Stylo Boost ਇਕ ਹੈਵੀ ਪਾਵਰਬੈਂਕ ਹੈ ਜੋ ਕਿ ਮੋਬਾਇਲ ਅਤੇ ਟੈਬਲੇਟ ਦੇ ਨਾਲ-ਨਾਲ ਲੈਪਟਾਪ ਨੂੰ ਵੀ ਚਾਰਜ ਕਰ ਸਕਦਾ ਹੈ। Ambrane Stylo Boost ਦੇ ਨਾਲ 65 ਵਾਟ ਦੀ ੱਲਟਰਾ ਫਾਸਟ ਚਾਰਜਿੰਗ ਦਿੱਤੀ ਗਈ ਹੈ। Ambrane Stylo Boost ਦਾ ਡਿਜ਼ਾਈਨ ਵੀ ਸ਼ਾਨਦਾਰ ਹੈ ਅਤੇ ਸਕਿਓਰਿਟੀ ਲਈ ਮਲਟੀ ਲੇਅਰ ਪ੍ਰੇਟੈਕਸ਼ਨ ਦਿੱਤੀ ਗਈ ਹੈ। 

ਸਟੋਲੋ ਬੂਸਟ ਦੇ ਨਾਲ 180 ਦਿਨਾਂ ਦੀ ਵਾਰੰਟੀ ਮਿਲ ਰਹੀ ਹੈ ਅਤੇ ਇਸਨੂੰ ਐਮਾਜ਼ੋਨ ਇੰਡੀਆ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਇਸਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਸਦੀ ਵਿਕਰੀ ਫਲਿਪਕਾਰਟ ’ਤੇ ਵੀ ਹੋ ਰਹੀ ਹੈ। Ambrane Stylo Boost  ਦੇ ਨਾਲ ਪ੍ਰੀਮੀਅਮ ਮੈਟੇ ਮੈਟੇਲਿਕ ਫਿਨਿਸ਼ ਮਿਲਦੀ ਹੈ। 

ਸਟੈਲੋ ਬੂਸਟ ’ਚ ਲਿਥੀਅਮ ਪਾਲੀਮਰ ਬੈਟਰੀ ਦਿੱਤੀ ਗਈਹੈ। ਇਸਦੇ ਨਾਲ 20 ਵਾਟ QC 3.0 ਆਊਟਪੁਟ ਵੀ ਮਿਲਦਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਇਹ ਪਾਵਰਬੈਂਕ ਬਹੁਤ ਹੀ ਤੇਜ਼ੀ ਨਾਲ ਆਈਫੋਨ ਅਤੇ ਐਂਡਰਾਇਡ ਫੋਨ ਨੂੰ ਚਾਰਜ ਕਰ ਸਕਦਾ ਹੈ। ਜੇਕਰ ਤੁਹਾਡੇ ਲੈਪਟਾਪ ’ਚ ਟਾੀਪ-ਸੀ ਪੋਰਟ ਹੈ ਤਾਂ ਤੁਸੀਂ Ambrane Stylo Boost ਨਾਲ ਆਪਣੇ ਲੈਪਟਾਪ ਨੂੰ ਵੀ ਚਾਰਜ ਕਰ ਸਕਦੇ ਹੋ। 

ਕੰਪਨੀ ਦਾ ਦਾਅਵਾ ਹੈ ਕਿ ਮੈਕਬੁੱਕ ਪ੍ਰੋ ਨੂੰ 2 ਘੰਟੇ 20 ਮਿੰਟਾਂ ’ਚ 9 ਤੋਂ 100 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿਚ ਤਿੰਨ ਆਊਟਪੁਟ ਪੋਰਟਸ ਹਨ। ਇਸ ਵਿਚ 60 ਵਾਟ ਫਾਸਟ ਚਾਰਜਿੰਗ ਦਾ ਆਊਟਪੁਟ ਹੈ। Ambrane Stylo Boost ਨੂੰ ਬਲਿਊ ਅਤੇ ਗਰੀਨ ਰੰਗ ’ਚ ਖਰੀਦਿਆ ਜਾ ਸਕਦਾ ਹੈ।

ਇਸ ਵਿਚ ਪ੍ਰੋਟੈਕਸ਼ਨ ਲਈ 12 ਲੇਅਰ ਦਿੱਤੇ ਗਏ ਹਨ। ਇਸਦੇ ਨਾਲ ਏ.ਬੀ.ਐੱਸ. ਪਲਾਸਟਿਕ ਦੀ ਬਿਲਡ ਕੁਆਲਿਟੀ ਮਿਲਦੀ ਹੈ। ਪਾਵਰਬੈਂਕ ’ਚ ਐੱਲ.ਈ.ਡੀ. ਇੰਡੀਕੇਟਰ ਵੀ ਦਿੱਤਾ ਗਿਆ ਹੈ ਜੋ ਕਿ ਬੈਟਰੀ ਦੀ ਲਾਈਫ ਬਾਰੇ ਜਾਣਕਾਰੀ ਦਿੰਦਾ ਹੈ। ਕੰਪਨੀ ਨੇ ਭਾਰਤ ’ਚ 1.5 ਕਰੋੜ ਤੋਂ ਵੱਧ ਪਾਵਰਬੈਂਕ ਵੇਚ ਦਿੱਤੇ ਹਨ। 


author

Rakesh

Content Editor

Related News