Ambrane ਨੇ ਲਾਂਚ ਕੀਤਾ 25,000mAh ਦਾ ਪਾਵਰਬੈਂਕ, ਐਪਲ ਲੈਪਟਾਪ ਵੀ ਕਰ ਸਕੋਗੇ ਚਾਰਜਰ, ਜਾਣੋ ਕੀਮਤ

Sunday, May 07, 2023 - 06:23 PM (IST)

Ambrane ਨੇ ਲਾਂਚ ਕੀਤਾ 25,000mAh ਦਾ ਪਾਵਰਬੈਂਕ, ਐਪਲ ਲੈਪਟਾਪ ਵੀ ਕਰ ਸਕੋਗੇ ਚਾਰਜਰ, ਜਾਣੋ ਕੀਮਤ

ਗੈਜੇਟ ਡੈਸਕ- ਐਂਬਰੇਨ ਨੇ ਭਾਰਤ 'ਚ MacBook ਅਤੇ Type-C ਲੈਪਟਾਪ ਲਈ ਦੋ ਨਵੇਂ ਹਾਈ ਕੈਪੇਸਿਟੀ ਵਾਲੇ ਪਾਵਰਬੈਂਕ Powerlit Ultra ਅਤੇ Powerlit Boost ਨੂੰ ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ ਐਂਬਰੇਨ ਦੇ ਸਟਾਈਲੋ ਬੂਸਟ ਸੀਰੀਜ਼ ਦੇ ਪਾਵਰਬੈਂਕ 'ਚ ਲੇਟੈਸਟ ਡਿਵਾਈਸ ਹਨ, ਜੋ ਇਸ ਸਾਲ ਦੀ ਸ਼ੁਰੂਆਤ 'ਚ ਪੇਸ਼ ਕੀਤੇ ਗਏ ਸਨ। 

ਕੀਮਤ

ਐਂਬਰੇਨ ਪਾਵਰਲਿਟ ਅਲਟਰਾ ਪਾਵਰ ਬੈਂਕ ਦੀ ਕੀਮਤ 4,999 ਰੁਪਏ ਰੱਖੀ ਗਈ ਹੈ। ਉਥੇ ਹੀ ਐਂਬਰੇਨ ਪਾਵਰਲਿਟ ਬੂਸਟ ਪਾਵਰਬੈਂਕ ਦੀ ਕੀਮਤ 3,999 ਰੁਪਏ ਹੈ। ਦੋਵਾਂ ਪਾਵਰਬੈਂਕ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। 

Ambrane Powerlit Ultra ਅਤੇ Powerlit Boost ਦੀਆਂ ਖੂਬੀਆਂ

ਐਂਬਰੇਨ ਪਾਵਰਲਿਟ ਅਲਟਰਾ ਅਤੇ ਪਾਵਰਲਿਟ ਬੂਸਟ ਪਾਵਰਬੈਂਕ ਨੂੰ ਲੈਪਟਾਪ ਨੂੰ ਚਾਰਜ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਅਜਿਹੇ ਕਿਸੇ ਵੀ ਵਿਅਕਤੀ ਲਈ ਅਸਾਧਾਰਣ ਬੈਕਅਪ ਇਲੈਕਟ੍ਰਿਸਿਟੀ ਸਪਲਾਈ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ ਜੋ ਯਾਤਰਾ ਕਰਨਾ ਪਸੰਦ ਕਰਦੇ ਹਨ ਜਾਂ ਰਿਮੋਟ ਵਰਕਿੰਗ ਕਰਦੇ ਹਨ। ਇਨ੍ਹਾਂ ਨੂੰ ਹਰਿਆਣਾ 'ਚ ਐਂਬਰੇਨ ਦੀ ਮੈਨਿਊਫੈਕਚਰਿੰਗ ਫੈਸੀਲਿਟੀ 'ਚ ਡਿਜ਼ਾਈਨ ਕੀਤਾ ਗਿਆ ਹੈ ਅਤੇ ਬਣਾਇਆ ਗਿਆ ਹੈ।

ਪਾਵਰਲਿਟ ਅਲਟਰਾ ਦੇ ਨਾਲ 25000mAh ਅਤੇ ਪਾਵਰਲਿਟ ਬੂਸਟ ਦੇ ਨਾਲ 14400 mAh ਦੀ ਹਾਈ ਬੈਟਰੀ ਕੈਪੇਸਿਟੀ ਮਿਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਪਾਵਰਬੈਂਕ ਲੰਬੇ ਸਮੇਂ ਤਕ ਚੱਲਣ ਲਈ ਬਣਾਏ ਗਏ ਹਨ, ਇਨ੍ਹਾਂ ਦੇ ਨਾਲ ਮਲਟੀਲੇਅਰ ਚਿਪਸੈੱਟ ਪ੍ਰੋਟੈਕਸ਼ਨ ਦੇ ਨਾਲ ਐਕਸਪੈਂਸ਼ਨਲ ਡਿਊਰੇਬਿਲਿਟੀ ਅਤੇ ਭਰੋਸਾ ਮਿਲਦਾ ਹੈ। ਇਨ੍ਹਾਂ ਪਾਵਰਬੈਂਕ 'ਚ ਹਰੇਕ 'ਚ ਤਿੰਨ ਆਊਟਪੁਟ ਪੋਰਟ ਦਿੱਤੇ ਗਏ ਹਨ, ਜਿਨ੍ਹਾਂ ਨਾਲ ਤੁਸੀਂ ਇਕੱਠੇ ਤਿੰਨ ਡਿਵਾਈਸ ਚਾਰਜ ਕਰ ਸਕਦੇ ਹੋ।


author

Rakesh

Content Editor

Related News