ਐਮਾਜ਼ੋਨ ਨੇ ਕੀਤਾ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦਾ ਐਲਾਨ, ਇਨ੍ਹਾਂ ਪ੍ਰੋਡਕਟਸ ’ਤੇ ਮਿਲੇਗੀ ਭਾਰੀ ਛੋਟ
Sunday, Sep 27, 2020 - 07:24 PM (IST)
ਗੈਜੇਟ ਡੈਸਕ—ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਦੀਵਾਲੀ ਤੋਂ ਪਹਿਲਾਂ ਹਰ ਸਾਲ ਸੇਲ ਦਾ ਆਯੋਜਨ ਕਰਦੀ ਹੈ ਜਿਸ ’ਚ ਸਮਾਰਟਫੋਨਜ਼ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰੋਡਕਟ ’ਤੇ ਭਾਰੀ ਡਿਸਕਾਊਂਟ ਆਫਰ ਕੀਤੇ ਜਾਂਦੇ ਹਨ। ਐਮਾਜ਼ੋਨ ਨੇ ਇਸ ਸਾਲ ਵੀ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ ’ਚ ਭਾਰੀ ਡਿਸਕਾਊਂਟ ਨਾਲ ਕਈ ਆਫਰਜ਼ ਗਾਹਕਾਂ ਨੂੰ ਮਿਲਣਗੇ। ਹਾਲਾਂਕਿ ਇਹ ਸੇਲ ਕਿਸ ਤਰੀਕ ਤੋਂ ਸ਼ੁਰੂ ਹੋਵੇਗੀ ਇਸ ਦੀ ਜਾਣਕਾਰੀ ਕੰਪਨੀ ਨੇ ਅਜੇ ਨਹੀਂ ਦਿੱਤੀ ਹੈ।
ਕੀ ਮਿਲੇਗਾ Prime ਮੈਂਬਰ ਨੂੰ ਖਾਸ
ਐਮਾਜ਼ੋਨ ਪ੍ਰਾਈਮ ਮੈਂਬਰਸ ਲਈ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਆਮ ਯੂਜ਼ਰਸ ਦੇ ਮੁਕਾਬਲੇ ਇਕ ਦਿਨ ਪਹਿਲਾ ਸ਼ੁਰੂ ਹੋ ਜਾਵੇਗੀ। ਸੇਲ ’ਚ ਸਮਾਰਟਫੋਨ ਸਮੇਤ ਇਲੈਕਟ੍ਰਾਨਿਕ ਪ੍ਰੋਡਕਟ ਐਂਡ ਐਕਸੈੱਸਰੀਜ਼ ਦੀ ਖਰੀਦ ’ਤੇ 70 ਫੀਸਦੀ ਤੱਕ ਦੀ ਛੋਟ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਮ ਐਂਡ ਕਿਚਨ ’ਤੇ 60 ਫੀਸਦੀ ਅਤੇ ਕਲੋਦਿੰਗ ਅਤੇ ਐਕਸੈੱਸਰੀਜ਼ ’ਤੇ 70 ਫੀਸਦੀ ਤੱਕ ਦੀ ਛੋਟ ਆਫਰ ਕੀਤੀ ਜਾ ਸਕਦੀ ਹੈ।
ਨੋ-ਕਾਸਟ ਈ.ਐੱਮ.ਆਈ. ਦਾ ਬਦਲ ਅਤੇ ਐਕਸਚੇਂਜ ਆਫਰ
ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ ’ਚ ਜ਼ਿਆਦਾਤਰ ਸਮਾਰਟਫੋਨਜ਼ ਨੂੰ ਨੋ-ਕਾਸਟ ਈ.ਐੱਮ.ਆਈ. ਦੀ ਆਪਸ਼ਨ ਨਾਲ ਖਰੀਦਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਐਮਾਜ਼ੋਨ ਵੱਲੋਂ ਫੋਨ ਦੀ ਖਰੀਦ ’ਤੇ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਮਤਲਬ ਗਾਹਕ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਕੇ ਕੁਝ ਰੁਪਏ ਦੀ ਛੋਟ ’ਤੇ ਨਵਾਂ ਫੋਨ ਖਰੀਦ ਸਕਣਗੇ।
ਫਲਿੱਪਕਾਰਟ ’ਤੇ ਵੀ ਸ਼ੁਰੂ ਹੋਣ ਵਾਲੀ ਹੈ ਬਿਗ ਬਿਲੀਅਨ ਡੇਜ਼ ਸੇਲ
ਐਮਾਜ਼ੋਨ ਦੀ ਤਰ੍ਹਾਂ ਹੀ ਫਲਿੱਪਕਾਰਟ ’ਤੇ ਵੀ ਬਿਗ ਬਿਲੀਅਨ ਡੇਜ਼ ਸੇਲ ਸ਼ੁਰੂ ਹੋਣ ਵਾਲੀ ਹੈ। ਇਸ ’ਚ ਯੂਜ਼ਰਸ ਨੂੰ ਪ੍ਰੋਡਕਟਸ ’ਤੇ ਡਿਸਕਾਊਂਟ ਆਫਰ ਕੀਤਾ ਜਾਵੇਗਾ। ਫਲਿੱਪਕਾਰਟ ਸੇਲ ’ਚ SBI, ICICI, HDFC ਵਰਗੇ ਬੈਂਕਾਂ ਰਾਹੀਂ ਨੋ-ਕਾਸਟ ਈ.ਐੱਮ.ਆਈ. ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।