ਕਰੀਬ 2 ਘੰਟੇ ਬੰਦ ਰਹਿਣ ਤੋਂ ਬਾਅਦ ਮੁੜ ਬਹਾਲ ਹੋਈ ਐਮੇਜ਼ਾਨ ਸਰਵਿਸ
Monday, Jul 12, 2021 - 03:06 PM (IST)
ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ਸਰਵਿਸ ਐਮੇਜ਼ਾਨ ਅਚਾਨਕ ਬੰਦ ਹੋ ਗਈ ਸੀ, ਜਿਸ ਦੇ ਚਲਦੇ ਗਲੋਬਲ ਪੱਧਰ ’ਤੇ ਗਾਹਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਐਮੇਜ਼ਾਨ ਸਰਵਿਸ ਬਹਾਲ ਹੋ ਗਈ ਹੈ ਅਤੇ ਐਮੇਜ਼ਾਨ ਸਰਵਿਸ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵੈੱਬਸਾਈਟ ਡਾਊਨ ਡਿਟੈਕਟਰ ਮੁਤਾਬਕ, ਐਮੇਜ਼ਾਨ ਸਰਵਿਸ ਕਰੀਬ 2 ਘੰਟਿਆਂ ਤਕ ਬੰਦ ਰਹੀ। ਇਸ ਦੌਰਾਨ ਕਰੀਬ 38,000 ਲੋਕਾਂ ਨੇ ਐਮੇਜ਼ਾਨ ਆਨਲਾਈਨ ਸਰਵਿਸ ਦੇ ਡਾਊਨ ਹੋਣ ਦੀ ਸੂਚਨਾ ਦਿੱਤੀ। ਹਾਲਾਂਕਿ, ਐਮੇਜ਼ਾਨ ਸਰਵਿਸ ਕਿਸ ਕਾਰਨ ਡਾਊਨ ਹੋਈ, ਫਿਲਹਾਲ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ।
ਇਸ ਮਾਮਲੇ ’ਚ ਐਮੇਜ਼ਾਨ ਦੇ ਬੁਲਾਰੇ ਨੇ ਕਿਹਾ ਕਿ ਕੁਝ ਗਾਹਕਾਂ ਨੂੰ ਅਸਥਾਈ ਤੌਰ ’ਤੇ ਸ਼ਾਪਿੰਗ ਦੌਰਾਨ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ, ਸਮਾਂ ਰਹਿੰਦਿਆਂ ਹੀ ਇਸ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਮੌਜੂਦਾ ਸਮੇਂ ’ਚ ਸਭ ਕੁਝ ਠੀਕ ਚੱਲ ਰਿਹਾ ਹੈ। ਐਮੇਜ਼ਾਨ ਦੇ ਬੁਲਾਰੇ ਨੇ ਇਸ ਮਾਮਲੇ ’ਚ ਕੋਈ ਵੀ ਕੁਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਇਸ ਸਾਲ ਜੂਨ ਮਹੀਨੇ ’ਚ ਦੂਜਾ ਅਜਿਹਾ ਮੌਕਾ ਹੈ ਜਦੋਂ ਐਮੇਜ਼ਾਨ ਪਲੇਟਫਾਰਮ ਡਾਊਨ ਹੋਇਆ ਹੈ। ਇਸ ਵਿਚ ਅਲੈਕਸਾ ਅਤੇ ਪ੍ਰਾਈਮ ਵੀਡੀਓ ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ।