ਇਕ ਹੋਰ ਝਟਕਾ: ਅਗਲੇ ਮਹੀਨੇ ਤੋਂ ਇੰਨਾ ਮਹਿੰਗਾ ਹੋਵੇਗਾ Amazon Prime ਦਾ ਸਬਸਕ੍ਰਿਪਸ਼ਨ

Tuesday, Nov 23, 2021 - 06:31 PM (IST)

ਇਕ ਹੋਰ ਝਟਕਾ: ਅਗਲੇ ਮਹੀਨੇ ਤੋਂ ਇੰਨਾ ਮਹਿੰਗਾ ਹੋਵੇਗਾ Amazon Prime ਦਾ ਸਬਸਕ੍ਰਿਪਸ਼ਨ

ਗੈਜੇਟ ਡੈਸਕ– ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਬਾਅਦ ਹੁਣ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਵੀ ਜਲਦ ਹੀ ਮਹਿੰਗਾ ਹੋਣ ਵਾਲਾ ਹੈ। ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਅਗਲੇ ਮਹੀਨੇ ਯਾਨੀ ਦਸੰਬਰ ਤੋਂ ਮਹਿੰਗਾ ਹੋ ਜਾਵੇਗਾ। ਐਮਾਜ਼ੋਨ ਨੇ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਸਬਸਕ੍ਰਿਪਸ਼ਨ ਪਲਾਨਸ ਦੀ ਕੀਮਤ ਵਧੇਗੀ ਪਰ ਇਸ ਨੂੰ ਲੈ ਕੇ ਕੋਈ ਤਾਰੀਖ ਨਹੀਂ ਦੱਸੀ ਸੀ। ਹੁਣ ਇਕ ਐਮਾਜ਼ੋਨ ਦੇ ਸਕਰੀਨਸ਼ਾਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਸਬਸਕ੍ਰਿਪਸ਼ਨ ਪਲਾਨ 13 ਦਸੰਬਰ ਤੋਂ ਮਹਿੰਗਾ ਹੋਣ ਵਾਲਾ ਹੈ। 13 ਦਸੰਬਰ 2021 ਤੋਂ ਬਾਅਦ ਸਾਲਾਨਾ ਮੈਂਬਰਸ਼ਿਪ ਦੀ ਕੀਮਤ 1,499 ਰੁਪਏ ਹੋ ਜਾਵੇਗੀ ਜੋ ਕਿ ਫਿਲਹਾਲ 999 ਰੁਪਏ ਹੈ। ਸਾਲਾਨਾ ਮੈਂਬਰਸ਼ਿਪ ਦੀ ਕੀਮਤ ’ਚ 500 ਰੁਪਏ ਦਾ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਮਾਸਿਕ ਅਤੇ ਤਿਮਾਹੀ ਪਲਾਨ ’ਤੇ ਵੀ ਪਵੇਗਾ। ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਵਾਲੇ ਗਾਹਕਾਂ ਨੂੰ ਸਪੈਸ਼ਲ ਆਫਰ ਮਿਲਦੇ ਹਨ ਅਤੇ ਸੇਲ ਦੌਰਾਨ ਹੋਰ ਗਾਹਕਾਂ ਤੋਂ ਪਹਿਲਾਂ ਸ਼ਾਪਿੰਗ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਐਮਾਜ਼ੋਨ ਪ੍ਰਾਈਮ ਵੀਡੀਓ, ਐਮਾਜ਼ੋਨ ਮਿਊਜ਼ਿਕ, ਪ੍ਰਾਈਮ ਰੀਡਿੰਗ ਅਤੇ ਪ੍ਰਾਈਮ ਗੇਮਿੰਗ ਦੀ ਵੀ ਸੁਵਿਧਾ ਮਿਲਦੀ ਹੈ। 

ਇਹ ਵੀ ਪੜ੍ਹੋ– Airtel ਤੋਂ ਬਾਅਦ Vi ਨੇ ਵੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 25 ਫੀਸਦੀ ਤਕ ਮਹਿੰਗੇ ਕੀਤੇ ਪਲਾਨ

PunjabKesari

ਕਿੰਨੀ ਹੋ ਜਾਵੇਗੀ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ
ਨਵੀਂ ਅਪਡੇਟ ਤੋਂ ਬਾਅਦ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦਾ 999 ਰੁਪਏ ਵਾਲਾ ਪੈਕ 1499 ਰੁਪਏ ਦਾ ਹੋ ਜਾਵੇਗਾ। ਇਸ ਦੀ ਮਿਆਦ 12 ਮਹੀਨਿਆਂ ਦੀ ਹੈ। ਉਥੇ ਹੀ 329 ਰੁਪਏ ਵਾਲਾ ਤਿਮਾਹੀ ਪਲਾਨ 459 ਰੁਪਏਦਾ ਹੋ ਜਾਵੇਗਾ ਅਤੇ 129 ਰੁਪਏ ਵਾਲੇ ਮਾਸਿਕ ਪਲਾਨ ਦੀ ਕੀਮਤ 179 ਰੁਪਏ ਹੋ ਜਾਵੇਗੀ। ਦੱਸ ਦੇਈਏ ਕਿ ਐਮਾਜ਼ੋਨ ਪ੍ਰਾਈਮ ਨੂੰ 5 ਸਾਲ ਪਹਿਲਾਂ ਭਾਰਤ ’ਚ ਪੇਸ਼ ਕੀਤਾ ਗਿਆ ਸੀ। 

ਇਹ ਵੀ ਪੜ੍ਹੋ– ਚੋਰੀ ਜਾਂ ਗੁੰਮ ਹੋਏ ਐਂਡਰਾਇਡ ਫੋਨ ’ਚੋਂ ਇੰਝ ਡਿਲੀਟ ਕਰੋ ਆਪਣਾ Paytm ਅਕਾਊਂਟ​​​​​​​

ਪਿਛਲੇ ਮਹੀਨੇ 18-24 ਸਾਲਾ ਨੌਜਵਾਨ ਗਾਹਕਾਂ ਨੂੰ ਮਿਲਿਆ ਸੀ ਤੋਹਫਾ
ਐਮਾਜ਼ੋਨ ਪ੍ਰਾਈਮ 18-24 ਸਾਲ ਦੀ ਉਮਰ ਦੇ ਉਨ੍ਹਾਂ ਗਾਹਕਾਂ ਲਈ ਵੀ ਕੀਮਤਾਂ ’ਚ ਬਦਲਾਅ ਕਰਨ ਵਾਲਾ ਹੈ ਜੋ ਕਿ ਮਈ 2021 ਤੋਂ ਪ੍ਰਾਈਮ ਯੂਥ ਆਫਰ ਦਾ ਹਿੱਸਾ ਹਨ। ਹਾਲਾਂਕਿ, ਨਵੀਂ ਅਪਡੇਟ ਤੋਂ ਬਾਅਦ ਨੌਜਵਾਨ ਗਾਹਕਾਂ ਨੂੰ ਫਾਇਦਾ ਹੀ ਹੋਵੇਗਾ ਕਿਉਂਕਿ ਨੌਜਵਾਨ ਗਾਹਕਾਂ ਲਈ ਮਾਸਿਕ ਅਤੇ ਤਿਮਾਹੀ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ ਨੂੰ 164 ਰੁਪਏ ਤੋਂ ਘਟਾ ਕੇ 64 ਰੁਪਏ ਅਤੇ 299 ਰੁਪਏ ਤੋਂ ਘਟਾ ਕੇ 89 ਰੁਪਏ ਕਰ ਦਿੱਤਾ ਹੈ ਅਤੇ ਸਾਲਾਨਾ ਫੀਸ ਨੂੰ 749 ਰੁਪਏ ਤੋਂ ਘਟਾ ਕੇ 499 ਰੁਪਏ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਸਤੰਬਰ ’ਚ Jio ਨੂੰ ਹੋਇਆ ਵੱਡਾ ਨੁਕਸਾਨ, 1.9 ਕਰੋੜ ਗਾਹਕਾਂ ਨੇ ਛੱਡਿਆ ਸਾਥ: ਰਿਪੋਰਟ


author

Rakesh

Content Editor

Related News