Amazon ਯੂਜ਼ਰਜ਼ ਲਈ ਖ਼ੁਸ਼ਖ਼ਬਰੀ! ਜਲਦ ਆ ਸਕਦੈ ਸਸਤਾ Prime ਪਲਾਨ, ਇੰਨੀ ਹੋਵੇਗੀ ਕੀਮਤ
Wednesday, Jan 18, 2023 - 05:48 PM (IST)
ਗੈਜੇਟ ਡੈਸਕ– ਭਾਰਤ ’ਚ ਐਮਾਜ਼ੋਨ ਪ੍ਰਾਈਮ ਦੀ ਕੀਮਤ ਸਾਲ ਭਰ ਲਈ 1,499 ਰੁਪਏ ਹੈ ਪਰ ਯੂਜ਼ਰਜ਼ ਨੂੰ ਜਲਦ ਕੰਪਨੀ ਖ਼ੁਸ਼ਖ਼ਬਰੀ ਦੇ ਸਕਦੀ ਹੈ। ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦੇ ਸਸਤੇ ਪਲਾਨ ਨੂੰ ਜਲਦ ਦੇਸ਼ ’ਚ ਕੰਪਨੀ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਦਸੰਬਰ 2021 ਤਕ ਇਸਦੀ ਕੀਮਤ 999 ਰੁਪਏ ਸੀ। ਪਰ ਹੁਣ ਕੰਪਨੀ ਨੇ ਪਲਾਨ ਸਬਸਕ੍ਰਿਪਸ਼ਨ ਨੂੰ ਵਧਾ ਕੇ 1,499 ਰੁਪਏ ਕਰ ਦਿੱਤਾ ਹੈ। ਨਵੀਂ ਰਿਪੋਰਟ ਮੁਤਾਬਕ, ਕੰਪਨੀ ਇਕ ਸਸਤੇ ਪਲਾਨ ਦੀ ਟੈਸਟਿੰਗ ਕਰ ਰਹੀ ਹੈ। Onlytech ਦੀ ਇਕ ਰਿਪੋਰਟ ਮੁਤਾਬਕ, ਐਮਾਜ਼ੋਨ ਪ੍ਰਾਈਮ ਲਾਈਟ ਸਬਸਕ੍ਰਿਪਸ਼ਨ ਨੂੰ ਟੈਸਟ ਕਰ ਰਹੀ ਹੈ।
ਇਹ ਵੀ ਪੜ੍ਹੋ– Samsung ਦਾ ਧਮਾਕਾ! ਲਾਂਚ ਕੀਤੇ ਦੋ ਸਸਤੇ 5G ਸਮਾਰਟਫੋਨ, ਇੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਕੀਮਤ
999 ਰੁਪਏ ਹੋ ਸਕਦੀ ਹੈ ਕੀਮਤ
ਐਮਾਜ਼ੋਨ ਪ੍ਰਾਈਮ ਲਾਈਟ ਸਬਸਕ੍ਰਿਪਸ਼ਨ ਦੀ ਕੀਮਤ 999 ਰੁਪਏ ਰੱਖੀ ਜਾ ਸਕਦੀ ਹੈ। ਇਹ ਪਲਾਨ ਸਾਲ ਭਰ ਦੀ ਮਿਆਦ ਨਾਲ ਆਏਗਾ। ਇਸ ਨਾਲ ਯੂਜ਼ਰਜ਼ ਰੈਗੁਲਰ ਪਲਾਨ ’ਤੇ 500 ਰੁਪਏ ਬਚਤ ਕਰ ਸਕਣਗੇ ਪਰ ਇਸ ਪਲਾਨ ਦੇ ਨਾਲ ਯੂਜ਼ਰਜ਼ ਨੂੰ ਲਿਮਟਿਡ ਐਕਸੈੱਸ ਮਿਲੇਗਾ।
ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ
ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਐਮਾਜ਼ੋਨ ਪ੍ਰਾਈਮ ਮੈਂਬਰਾਂ ਨੂੰ ਪ੍ਰਾਈਮ ਲਾਈਟ ਦੇ ਨਾਲ ਅਨਲਿਮਟਿਡ ਫ੍ਰੀ ਦੋ ਦਿਨਾਂ ਦੀ ਡਿਲਿਵਰੀ ਅਤੇ ਸਟੈਂਡਰਡ ਡਿਲਿਵਰੀ ਮਿਲੇਗੀ। ਇਸਦੇ ਨਾਲ ਯੂਜ਼ਰਜ਼ ਨੂੰ ਸੇਮ-ਡੇਅ ਡਿਲਿਵਰੀ ਜਾਂ ਵਨ-ਡੇਅ ਡਿਲਿਵਰੀ ਨਹੀਂ ਮਿਲੇਗੀ। ਮੈਂਬਰਾਂ ਨੂੰ ਪ੍ਰਾਈਮ ਐਕਸਕਲੂਜ਼ਿਵ ਆਫਰਜ਼ ਅਤੇ ਡੀਲਸ ਵੀ ਮਿਲੇਗੀ। ਇਸ ਤੋਂ ਇਲਾਵਾ 5 ਫੀਸਦੀ ਦਾ ਕੈਸ਼ਬੈਕ Amazon Pay ICICI ਕ੍ਰੈਡਿਟ ਕਾਰਡ ਦੇ ਨਾਲ ਮਿਲੇਗਾ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ