ਐਮੇਜ਼ਾਨ ਨੇ ਭਾਰਤ ''ਚ ਲਾਂਚ ਕੀਤੀ ਨਵੀਂ Kindle Oasis

Friday, Jul 08, 2016 - 05:20 PM (IST)

ਐਮੇਜ਼ਾਨ ਨੇ ਭਾਰਤ ''ਚ ਲਾਂਚ ਕੀਤੀ ਨਵੀਂ Kindle Oasis
ਜਲੰਧਰ— ਐਮੇਜ਼ਾਨ ਨੇ ਕਿੰਡਲ ਰੇਂਜ ਨੂੰ ਵਧਾਉਂਦੇ ਹੋਏ ਨਵੀਂ Kindle Oasis ਲਾਂਚ ਕੀਤੀ ਹੈ ਜਿਸ ਨੂੰ ਦੋ ਵੱਖ-ਵੱਖ ਮਾਡਲਾਂ ''ਚ ਉਪਲੱਬਧ ਕੀਤਾ ਜਾਵੇਗਾ। ਜਿਸ ਵਿਚ ਵਾਈ-ਫਾਈ ਵਾਲੇ ਮਾਡਲ ਦੀ ਕੀਮਤ 23,999 ਰੁਪਏ ਹੋਵੇਗੀ ਅਤੇ ਵਾਈ-ਫਾਈ+3ਜੀ ਮਾਡਲ ਦੀ ਕੀਮਤ 27,999 ਰੁਪਏ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਹਲਕੀ ਕਿੰਡਲ ਹੈ। 
ਇਸ ਨਵੀਂ ਕਿੰਡਲ ਨੂੰ ਕੰਪਨੀ ਨੇ ਨਵੇਂ ਡਿਜ਼ਾਈਨ ਦੇ ਤਹਿਤ ਬਣਾਇਆ ਹੈ ਜਿਸ ਵਿਚ ਤੁਸੀਂ ਬਟਨ ਦੀ ਮਦਦ ਨਾਲ ਪੇਜ ਨੂੰ ਆਸਾਨੀ ਨਾਲ ਟਰਨ ਕਰ ਸਕੋਗੇ। ਇਸ ਵਿਚ ਤੁਹਾਨੂੰ ਫ੍ਰੀ ''ਚ 30,000 ਈ-ਬੁੱਕਸ ਮਿਲਣਗੀਆਂ ਅਤੇ 2 ਮਿਲੀਅਨ ਪੇਡ ਈ-ਬੁੱਕਸ ਉਪਲੱਬਧ ਹੋਣਗੀਆਂ. 
Kindle Oasis ਦੇ ਫੀਚਰਸ-
ਡਿਸਪਲੇ - 6-ਇੰਚ ਗਲੇਰ-ਫ੍ਰੀ
ਪਿਕਸਲ ਡੇਸਟੀ - 300 ਪੀ.ਪੀ.ਆਈ.
ਸਟੋਰੇਜ ਕਪੈਸਿਟੀ - 4 ਜੀ.ਬੀ.
ਵਾਈ-ਫਾਈ ਨੈਟਵਰਕ - 802.11ਬੀ, 802.11ਜੀ, ਅਤੇ 802.11ਐੱਨ
ਸਾਈਜ਼ - 143x12x3.4-8.5 ਐੱਮ.ਐੱਮ.
ਭਾਰ - 131 ਗ੍ਰਾਮ

Related News