ਭਾਰਤ ''ਚ Kindle ਐਪ ਮਗਰੋਂ ਹੁਣ ਇਸਦੇ ਲਾਈਟ ਐਪ beta ਵਰਜ਼ਨ ਨੂੰ ਕੀਤਾ ਗਿਆ ਰਿਲੀਜ਼

Thursday, Nov 02, 2017 - 12:14 PM (IST)

ਜਲੰਧਰ- ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਅਮੇਜ਼ਨ ਨੇ ਆਪਣੇ Kindle ਐਪ ਨੂੰ ਪਿਛਲੇ ਹਫਤੇ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ Kindle Lite app ਨੂੰ ਐਂਡ੍ਰਾਇਡ beta ਟੈਸਟਰਸ ਲਈ ਪੇਸ਼ ਕੀਤਾ ਹੈ। ਅਮੇਜ਼ਨ Kindle Lite ਐਪ ਨੂੰ ਲੋਓ-ਐਂਡ ਸਮਾਰਟਫੋਨਸ ਲਈ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਇਹ ਐਪ ਭਾਰਤੀ ਰੀਡਰਸ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।PunjabKesari

ਇਸ ਐਪ ਦਾ ਸਾਇਜ਼ 2MB ਦਾ ਹੈ, ਜੋ ਕਿ 2G ਨੈੱਟਵਰਕ 'ਤੇ ਵੀ ਸੌਖ ਨਾਲ ਕੰਮ ਕਰਨ 'ਚ ਸਮਰੱਥ ਹੈ। ਇਸ ਐਪ 'ਚ ਡਾਟਾ ਅਤੇ ਸਟੋਰੇਜ਼ ਨੂੰ ਮਾਨਿਟਰ ਕਰਨ ਲਈ ਸਹੂਲਤ ਵੀ ਦਿੱਤੀ ਗਈ ਹੈ। ਇਸ ਦੇ ਇਲਾਵਾ ਇਸ ਐਪ 'ਚ Kindle app ਦੀ ਤਰ੍ਹਾਂ ਸਾਰੇ ਫੀਚਰਸ ਦਿੱਤੇ ਗਏ ਹੈ। ਯੂਜ਼ਰਸ ਇਸ ਐਪ ਦੇ ਰਾਹੀਂ ਬੁੱਕ ਨੂੰ ਖਰੀਦ ਸਕਦੇ ਹੋ ਅਤੇ ਪੰਜ ਭਾਰਤੀ ਭਾਸ਼ਾ-ਹਿੰਦੀ, ਗੁਜਰਾਤੀ, ਤਮਿਲ, ਮਰਾਠੀ ਅਤੇ ਮਲਿਆਲਮ 'ਚ ਪੜ ਸਕਦੇ ਹਨ। ਇਹ ਐਪ ਐਂਡ੍ਰਾਇਡ ਵਰਜ਼ਨ 4.4 ਅਤੇ ਉਸ ਤੋਂ 'ਤੇ ਵਾਲੇ ਵਰਜ਼ਨ 'ਚ ਕੰਮ ਕਰਨ 'ਚ ਸਮਰੱਥ ਹੈ।


Related News