amazon ਨੇ ਪੇਸ਼ ਕੀਤੀ ਨਵੀਂ ਹਾਈ ਐਂਡ ਡਿਵਾਇਸ
Monday, May 02, 2016 - 01:57 PM (IST)
ਜਲੰਧਰ : ਐਮਾਜ਼ਾਨ ਨੇ ਆਪਣੀ ਈਕੋ ਨੂੰ ਹੋਰ ਬਿਹਤਰ ਅਤੇ ਛੋਟਾ ਬਣਾਉਣ ਦੇ ਟੀਚੇ ਨਾਲ ਇਕ ਨਵੀਂ ਟੈਪ (Tap) ਨਾਂ ਦੀ ਡਿਵਾਈਸ ਵਿਕਸਿਤ ਕੀਤੀ ਹੈ ਜਿਸ ਨੂੰ ਕੰਪਨੀ ਦੀ ਪਹਿਲੀ ਈਕੋ ਡਿਵਾਈਸ ਤੋਂ ਲਗਭਗ ਅੱਧੇ ਆਕਾਰ ਦਾ ਬਣਾਇਆ ਗਿਆ ਹੈ, ਜਿਸ ਨਾਲ ਇਸ ਨੂੰ ਸੁਵਿਧਾਜਨਕ ਤਰੀਕੇ ਨਾਲ ਕਿਤੇ ਵੀ ਲੈ ਕੇ ਜਾਇਆ ਜਾ ਸਕੇਗਾ।
ਆਓ ਜੀ ਜਾਣਦੇ ਹਾਂ ਕੀ ਖਾਸ ਹੈ ਇਸ ਐਮਾਜ਼ਾਲ ਟੈਪ ''ਚ -
360 ਡਿਜ਼ਾਇਨ :
ਡਿਜ਼ਾਇਨ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ (159 mmx66mmx66mm) ਸਾਈਜ਼ ਨਾਲ 360 ਡਿਗਰੀ ਡਿਜ਼ਾਇਨ ਅਤੇ 470 ਗ੍ਰਾਮ ਭਾਰ ਦਾ ਬਣਾਇਆ ਗਿਆ ਹੈ ਜਿਸ ਨਾਲ ਇਸ ਨੂੰ ਪਾਕੇਟ ''ਚ ਪਾ ਕੇ ਜਾਂ ਬੈਗ ''ਚ ਰੱਖ ਕਰ ਕਿਤੇ ਵੀ ਆਸਨੀ ਨਾਲ ਲੈ ਕੇ ਜਾਇਆ ਜਾ ਸਕੇਗਾ।
ਹਾਈ ਐਂਡ ਬਲੂਟੁੱਥ ਸਪੀਕਰ :
$129(ਲਗਭਗ 8559 ਰੂਪਏ) ਕੀਮਤ ਹੋਣ ''ਤੇ ਵੀ ਇਸ ਨੂੰ ਇਕ ਵਧੀਆ ਬਲੂਟੁੱਥ ਸਪੀਕਰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ''ਚ 1.5 ਇੰਚ(ਡਿਊਲ ਪੈਸੀਵ ਰੇਡੀਏਟਰਸ ਨਾਲ) ਬਾਸ ਡ੍ਰਾਈਵਰਸ ਦਿੱਤੇ ਗਏ ਹਨ ਜਿਸ ਨਾਲ ਇਹ ਮਿਊਜ਼ਿਕ ਦੀ ਸਟਰੀਮਿੰਗ ਕਰਦੇ ਸਮੇਂ ਕਲਿਅਰ ਕਰਿਸਪ 360 ਡਿਗਰੀ ਸਾਊਂਡ ਆਉਟਪੁੱਟ ਦਿੰਦਾ ਹੈ।
ਹੋਰ ਫੀਚਰਸ :
ਇਸ ਤੋਂ ਤੁਸੀਂ ਮਿਊਜ਼ਿਕ, ਆਡੀਓ ਬੁਕਸ ਅਤੇ ਵੈਦਰ ਫੋਰਕਾਸਟ ਬਾਰੇ ''ਚ ਜਾਣਕਾਰੀ ਲੈ ਸਕਦੇ ਹੋ ਪਰ ਅਜਿਹਾ ਕਰਨ ਲਈ ਤੁਹਾਨੂੰ ਇਸ ਨੂੰ Wi-Fi ਇੰਟਰਨੈੱਟ ਨਾਲ ਕਨੈੱਕਟ ਕਰਨਾ ਹੋਵੇਗਾ।
