ਸੈਮਸੰਗ ਦੇ ਇਨ੍ਹਾਂ ਪ੍ਰੋਡਕਟਸ ''ਤੇ ਮਿਲ ਰਹੀ ਹੈ ਭਾਰੀ ਛੋਟ
Tuesday, Jun 06, 2017 - 01:19 PM (IST)

ਜਲੰਧਰ- ਜੇਕਰ ਤੁਸੀਂ ਐਮਾਜ਼ਾਨ ਦੀ ਗ੍ਰੇਟ ਇੰਡੀਅਨ ਸੇਲ ਦਾ ਫਾਇਦਾ ਨਹੀਂ ਚੁੱਕ ਸਕੇ ਤਾਂ ਤੁਹਾਡੇ ਲਈ ਬੇਹੱਦ ਹੀ ਚੰਗੀ ਖਬਰ ਹੈ। ਐਮਾਜ਼ਾਨ ਇੰਡੀਆ ਦੀ ਵੈੱਬਸਾਈਟ ''ਤੇ ਫਿਰ ਤੋਂ ਸੈਮਸੰਗ ਕਾਰਨਿਵਲ ਦਾ ਆਯੋਜਨ ਕੀਤਾ ਗਿਆ ਹੈ। ਸੈਮਸੰਗ ਦੇ ਪ੍ਰਸ਼ੰਸਕ ਇਸ ਕਾਰਨਿਵਲ ਸੇਲ ਦੌਰਾਨ ਟੈਲੀਵਿਜ਼ਨ ਤੋਂ ਲੈ ਕੇ ਮੋਬਾਇਲ ਫੋਨ ''ਤੇ ਛੋਟ ਪਾ ਸਕਦੇ ਹਨ। ''ਸੈਮਸੰਗ ਕਾਰਨਿਵਲ'' ਐਮਾਜ਼ਾਨ ਇੰਡੀਆ ''ਤੇ 6 ਤੋਂ 8 ਜੂਨ ਤੱਕ ਚੱਲੇਗਾ।
ਸੈਮਸੰਗ ਅਤੇ ਐਮਾਜ਼ਾਨ ਨੇ ਜਾਣਕਾਰੀ ਦਿੱਤੀ ਹੈ ਕਿ ਹਾਲਹੀ ''ਚ ਲਾਂਚ ਕੀਤੇ ਗਏ ਸੈਮਸੰਗ ਗਲੈਕਸੀ ਸੀ7 ਪ੍ਰੋ ''ਤੇ ਸਭ ਤੋਂ ਜ਼ਿਆਦਾ 4,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਗਲੈਕਸੀ ਸੀ7 ਪ੍ਰੋ 25,990 ਰੁਪਏ ''ਚ ਗ੍ਰੇਟ ਇੰਡੀਅਨ ਸੇਲ ਦੌਰਾਨ ਉਪਲੱਬਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣੇ ਖਰੀਦਣ ''ਤੇ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਆਨ7 ਪ੍ਰੋ, ਸੈਮਸੰਗ ਗਲੈਕਸੀ ਆਨ5 ਪ੍ਰੋ ਅੇਤ ਸੈਮਸੰਗ ਗਲੈਕਸੀ ਆਨ8 ''ਤੇ 750 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਸੈਮਸੰਗ ਗਲੈਕਸੀ ਆਨ7 ਪ੍ਰੋ 8,740 ਰੁਪਏ, ਸੈਮਸੰਗ ਗਲੈਕਸੀ ਆਨ5 ਪ੍ਰੋ 7,240 ਰੁਪਏ ਅਤੇ ਸੈਮਸੰਗ ਗਲੈਕਸੀ ਆਨ8 12,740 ਰੁਪਏ ''ਚ ਤੁਹਾਡਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਜੇ7 ਪ੍ਰਾਈਮ, ਸੈਮਸੰਗ ਗਲੈਕਸੀ ਜੇ2 ਪ੍ਰੋ, ਸੈਮਸੰਗ ਗਲੈਕਸੀ ਸੀ9 ਪ੍ਰੋ ਅਤੇ ਸੈਮਸੰਗ ਗਲੈਕਸੀ ਜੇ5 ਪ੍ਰਾਈਮ ਨੋ ਕਾਸਟ ਈ.ਐੱਮ.ਆਈ. ਦੇ ਵਿਕਲਪ ਦੇ ਨਾਲ ਉਪਲੱਬਧ ਹੈ।
ਸੈਮਸੰਗ ਟੈਲੀਵਿਜ਼ਨ ਖਰੀਦਣ ਦੀ ਚਾਹ ਰੱਖਣ ਵਾਲਿਆਂ ਲਈ ਵੀ ਇਸ ਸੇਲ ''ਚ ਬਹੁਤ ਕੁਝ ਹੈ। ਇਸ ਕੈਟਾਗਿਰੀ ''ਚ ਕੰਪਨੀ ਦੇ ਪ੍ਰੋਡਕਟ 35 ਫੀਸਦੀ ਤੱਕ ਦੀ ਛੋਟ ਦੇ ਨਾਲ ਉਪਲੱਬਧ ਹਨ। ਤੁਹਾਨੂੰ Samsung 80 cm (32 inches) HD Ready LED TV []32J4003], Samsung 59 cm (24 inches) HD Ready LED TV []24K4100], Samsung 108 cm (43 inches) Full HD LED TV []43K5002] ਅਤੇ Samsung 102 cm (40 inches) Ultra HD Smart LED TV []40K5100] ਸਸਤੇ ਮਿਲ ਜਾਣਗੇ।
ਐਮਾਜ਼ਾਨ ਡਾਟ ਇਨ ਤੋਂ ਸੇਲ ਦੌਰਾਨ ਸੈਮਸੰਗ ਪ੍ਰੋਡਕਟ ਖਰੀਦਣ ''ਤੇ ਸੀਮਿਤ ਸਮੇਂ ਲਈ ਗੋਆਈਬੀਬੋ ਦਾ ਡਿਸਕਾਊਂਟ ਕੂਪਨ ਦਿੱਤਾ ਜਾ ਰਿਹਾ ਹੈ। ਗਾਹਕਾਂ ਨੂੰ ਖਰੀਦਾਰੀ ਕਰਨ ''ਤੇ ਡਿਸਕਾਊਂਟ ਕੋਡ ਮਿਲੇਗਾ ਜਿਸ ਦੀ ਮਦਦ ਨਾਲ 4,500 ਰੁਪਏ ਜਾਂ ਉਸ ਤੋਂ ਮਹਿੰਗੀ ਫਲਾਈਟ ਟਿਕਟ ''ਤੇ 500 ਰੁਪਏ ਦੀ ਛੋਟ ਲਈ ਜਾ ਸਕਦੀ ਹੈ। ਗੋਆਈਬੀਬੋ ਤੋਂ ਹੋਟਲ ਬੁਕਿੰਗ ਲਈ 2,500 ਰੁਪਏ ਦਾ ਡਿਸਕਾਊਂਟ ਕੂਪਨ ਮਿਲੇਗਾ। ਕੂਪਨ ਕੋਡ ਦੀ ਵਰਤੋਂ ਕਰਕੇ ਫਲਾਈਟ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ 2000 ਰੁਪਏ ਦਾ ਵਾਧੂ ਗੋਕੈਸ਼ ਮਿਲੇਗਾ। ਇਸ ਤਰ੍ਹਾਂ ਗਾਹਕਾਂ ਨੂੰ ਫਲਾਈਟ ਬੁਕਿੰਗ ''ਤੇ 2,500 ਰੁਪਏ ਅਤੇ ਹੋਟਲ ''ਤੇ 2,500 ਰੁਪਏ ਦਾ ਫਾਇਦਾ ਹੋਵੇਗਾ।