ਅਲੈਕਸਾ ਸਪੋਰਟ ਨਾਲ Amazon ਨੇ ਲਾਂਚ ਕੀਤੇ ਦੋ ਨਵੇਂ Tablets

Friday, Sep 07, 2018 - 12:30 PM (IST)

ਅਲੈਕਸਾ ਸਪੋਰਟ ਨਾਲ Amazon ਨੇ ਲਾਂਚ ਕੀਤੇ ਦੋ ਨਵੇਂ Tablets

ਜਲੰਧਰ- ਅਮਰੀਕਾ ਦੀ ਈ-ਕਾਮਰਸ ਕੰਪਨੀ ਅਮੇਜ਼ਾਨ ਨੇ ਦੋ ਨਵੇਂ ਫਾਇਰ ਟੈਬਲੇਟ ਲਾਂਚ ਕੀਤੇ ਹਨ। ਕੰਪਨੀ ਆਪਣੀ ਫਾਇਰ ਟੈਬਲੇਟ ਸੀਰੀਜ਼ ਨੂੰ ਵਧਾਉਂਦੀ ਹੋਈ Fire HD 8 ਤੇ Fire HD 8 Kids Edition ਟੈਬਲੇਟਸ ਲਾਂਚ ਕੀਤੇ ਹੈ। ਇਹ ਦੋਵੇਂ ਟੈਬਲੇਟ ਅਲੈਕਸਾ ਸਪੋਰਟ ਦੇ ਨਾਲ ਆਉਂਦੇ ਹਨ।  ਕੰਪਨੀ  ਦੇ ਇਨ੍ਹਾਂ ਦੋਵਾਂ ਟੈਬਲੇਟ 'ਚ 8ਇੰਚ ਐੱਚ. ਡੀ ਡਿਸਪਲੇਅ ਤੇ 10 ਘੰਟੇ ਦੀ ਬੈਟਰੀ ਲਾਈਫ ਮਿਲਦੀ ਹੈ। ਇਹ ਟੈਬਲੇਟ ਵਰਲਡ ਬੇਸਟ ਕੰਟੈਂਟ ਸਿਲੈਕਸ਼ਨ ਤੇ ਅਮੇਜ਼ਾਨ ਐਕਸਕਲੂਜ਼ਿਵ ਫੀਚਰਸ ਦੇ ਨਾਲ ਆਉਂਦਾ ਹੈ।PunjabKesari

Amazon Fire HD 8, Fire HD 8 Kids ਦੀ ਕੀਮਤ ਤੇ ਉਪਲੱਬਧਤਾ
ਅਮੇਜ਼ਾਨ ਫਾਇਰ HD 8 ਟੈਬਲੇਟ ਚਾਰ ਕਲਰ ਆਪਸ਼ਨ ਬਲੈਕ, ਮਰੀਨ ਬਲੂ, ਪੰਜ ਰੈੱਡ ਤੇ Canary Yellow ਆਪਸ਼ਨ 'ਚ ਆਉਂਦਾ ਹੈ। ਇਸ ਟੈਬਲੇਟ ਦੀ ਕੀਮਤ  $79.99 ( ਲਗਭਗ 5,700 ਰੁਪਏ) ਹੈ। ਇਸ ਟੈਬਲੇਟ ਲਈ ਪ੍ਰੀ ਆਰਡਰ ਸ਼ੁਰੂ ਹੋ ਚੁੱਕੇ ਹਨ ਤੇ ਇਸ ਦੀ ਸ਼ਿਪਿੰਗ 4 ਅਕਤੂਬਰ ਨਾਲ ਸ਼ੁਰੂ ਹੋਵੇਗੀ। ਉਥੇ ਹੀ ਅਮੇਜ਼ਾਨ ਫਾਇਰ HD 8 Kids ਟੈਬਲੇਟ ਦੀ ਕੀਮਤ $129.99 (ਲਗਭਗ 9,300 ਰੁਪਏ) ਹੈ। ਇਸ ਡਿਵਾਈਸ ਲਈ ਵੀ ਅੱਜ (7 ਸਤੰਬਰ) ਤੋਂ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ। ਇਸ ਡਿਵਾਈਸ ਦੀ ਸ਼ਿੱਪਮੈਂਟ ਵੀ 4 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਡਿਵਾਈਸ ਪਿੰਕ, ਬਲੂ ਤੇ ਪੀਲੇ ਕਲਰ ਆਪਸ਼ਨ 'ਚ ਆ ਰਿਹਾ ਹੈ।PunjabKesari

Amazon Fire HD 8, Fire HD 8 Kids ਸਪੈਸੀਫਿਕੇਸ਼ਨਸ ਤੇ ਫੀਚਰਸ
ਅਮੇਜ਼ਾਨ Fire HD 8 'ਚ 8ਇੰਚ HD ਡਿਸਪਲੇਅ ਹੈ, ਜਿਸ ਦੀ ਰੈਜ਼ੋਲਿਊਸ਼ਨ 1280x800 ਪਿਕਸਲਸ ਹੈ। ਡਿਵਾਈਸ 'ਚ 1.37GHz ਕਵਾਡ ਕੋਰ ਪ੍ਰੋਸੈਸਰ ਤੇ 1.5GB ਰੈਮ ਹੈ। ਇਸ ਤੋਂ ਇਲਾਵਾ ਇਸ 'ਚ 16GB ਤੇ 32GB ਦੀ ਇੰਟਰਨਲ ਸਟੋਰੇਜ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੇ ਰਾਹੀਂ ਸਟੋਰੇਜ਼ ਨੂੰ 400GB ਤੱਕ ਵਧਾਈ ਜਾ ਸਕਦੀ ਹੈ। ਟੈਬਲੇਟ ਦਾ ਫਰੰਟ 720p ਰੈਜ਼ੋਲਿਊਸ਼ਨ ਹੈ ਤੇ ਇਸ ਦੇ ਰੀਅਰ 'ਤੇ 2MP ਕੈਮਰਾ ਹੈ। ਇਸ 'ਚ Dolby Atmos audio ਤੇ ਡਿਊਲ ਬੈਂਡ Wi-Fi ਦੀ ਆਪਸ਼ਨ ਹੈ। ਕਿਡਸ ਵਰਜਨ 'ਚ 8ਇੰਚ ਡਿਸਪਲੇਅ ਹੈ। ਇਹ ਡਿਵਾਈਸ 32 ਜੀ. ਬੀ ਸਟੋਰੇਜ਼ ਦੇ ਨਾਲ ਆਉਂਦਾ ਹੈ ਤੇ ਇਸ ਦੀ ਸਟੋਰੇਜ਼ ਨੂੰ ਵੀ 400GB ਤੱਕ ਵਧਾਈ ਜਾ ਸਕਦਾ ਹੈ।


Related News