1 ਮਿੰਟ ’ਚ 4 ਵਾਰ ਹਨੁਮਾਨ ਚਾਲੀਸਾ ਸੁਣਾ ਰਹੀ ‘ਐਮਾਜ਼ੋਨ ਅਲੈਕਸਾ’

02/06/2020 11:17:08 AM

ਗੈਜੇਟ ਡੈਸਕ– ‘ਅਲੈਕਸਾ ਹਨੁਮਾਨ ਚਾਲੀਸਾ ਪਲੇਅ ਕਰੋ’...ਜੀ ਹਾਂ, ਅੱਜ-ਕਲ ਭਾਰਤੀ ਯੂਜ਼ਰ ‘ਐਮਾਜ਼ੋਨ ਅਲੈਕਸਾ’ ਨੂੰ ਹਨੁਮਾਨ ਚਾਲੀਸਾ ਪਲੇਅ ਕਰਨ ਲਈ ਕਹਿ ਰਹੇ ਹਨ। ਉਥੇ ਹੀ ਹਰ ਮਿੰਟ ਅਲੈਕਸਾ ਨੂੰ ਕੋਈ ਨਾ ਕੋਈ ਯੂਜ਼ਰ ਪ੍ਰਪੋਜ਼ ਕਰ ਰਿਹਾ ਹੈ ਅਤੇ ਹਰ ਦੋ ਮਿੰਟ ’ਚ ਅਲੈਕਸਾ ਨੂੰ ਵਿਆਹ ਲਈ ਪ੍ਰਪੋਜ਼ਲ ਵੀ ਮਿਲ ਰਹੇ ਹਨ। ‘ਹਾਓ ਆਰ ਯੂ’ ਜਾਂ ‘ਕੈਸੀ ਹੋ ਅਲੈਕਸਾ’ ਇਕ ਮਿੰਟ ’ਚ 11 ਵਾਰ ਪੁੱਛਿਆ ਜਾਂਦਾ ਹੈ। ਅਲੈਕਸਾ ਐਕਸਪੀਰੀਅੰਸ ਐਂਡ ਡਿਵਾਈਸਿਜ਼ ਦੇ ਇੰਡੀਆ ਕੰਟਰੀ ਮੈਨੇਜਰ ਪੁਨੀਸ਼ ਕੁਮਾਰ ਨੇ ਕਿਹਾ ਕਿ ਭਾਰਤੀ ਯੂਜ਼ਰ ਹਰ ਹਫਤੇ 10 ਕਰੋੜ ਤੋਂ ਜ਼ਿਆਦਾ ਵਾਰ ਅਲੈਕਸਾ ਨਾਲ ਗੱਲ ਕਰਦੇ ਹਨ। ਇਹ ਅੰਕੜਾ ਅਮਰੀਕਾ ਅਤੇ ਬ੍ਰਿਟੇਨ ਤੋਂ ਵੀ ਜ਼ਿਆਦਾ ਹੈ। 

ਪ੍ਰਤੀ ਮਿੰਟ ਚਾਰ ਤੋਂ ਜ਼ਿਆਦਾ ਵਾਰ ਪਲੇਅ ਕਰ ਰਹੀ ਹਨੁਮਾਨ ਚਾਲੀਸਾ
ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਹੁਣ ਹਿੰਦੀ ਭਾਸ਼ਾ ਨੂੰ ਵੀ ਸੁਪੋਰਟ ਕਰਦੀ ਹੈ। ਅਲੈਕਸਾ ਨਾਲ ਗੱਲਬਾਤ ਦੌਰਾਨ ਭਾਰਤੀ ਕਾਫੀ ਅਜੀਬ-ਅਜੀਬ ਸਵਾਲ ਪੁੱਛਦੇ ਹਨ ਅਤੇ ਉਸ ਦੇ ਨਾਲ ਫਲਰਟ ਵੀ ਕਰਦੇ ਹਨ। ਮਜ਼ੇਦਾਰ ਗੱਲ ਇਹ ਵੀ ਹੈ ਕਿ ਭਾਰਤੀ ਯੂਜ਼ਰਜ਼ ਅਲੈਕਸਾ ਨਾਲ ਫਲਰਟ ਕਰਨ ਦੀ ਬਜਾਏ ਉਸ ਨੂੰ ਪ੍ਰਤੀ ਮਿੰਟ ਚਾਰ ਤੋਂ ਜ਼ਿਆਦਾ ਵਾਰ ਹਨੁਮਾਨ ਚਾਲੀਸਾ ਪਲੇਅ ਕਰਨ ਲਈ ਕਹਿੰਦੇ ਹਨ। ਹਨੁਮਾਨ ਚਾਲੀਸਾ ਤੋਂ ਇਲਾਵਾ ਅਲੈਕਸਾ ਨੂੰ ਪ੍ਰਤੀ ਮਿੰਟ ਤਿੰਨ ਵਾਰ ਬੇਬੀ ਸ਼ਾਰਕ ਪਲੇਅ ਕਰ ਲਈ ਵੀ ਕਿਹਾ ਜਾਂਦਾ ਹੈ। ਇਹ ਅੰਕੜੇ ਸਾਲ 2019 ਦੇ ਹਨ। 

ਜਾਨਵਰਾਂ ਦੀ ਆਵਾਜ਼ ਕੱਢਣ ’ਚ ਵੀ ਅੱਗੇ
ਅਲੈਕਸਾ ਯੂਸੇਜ਼ ਨੂੰ ਲੈ ਕੇ ਜਾਰੀ ਕੀਤੇ ਗਏ ਡਾਟਾ ’ਚ ਦੱਸਿਆ ਗਿਆ ਹੈ ਕਿ ਅਲੈਕਸਾ ਹਰ ਮਿੰਟ ਇਕ ਹਜ਼ਾਰ ਤੋਂ ਜ਼ਿਆਦਾ ਗਾਣੇ ਪਲੇਅ ਕਰ ਰਹੀ ਹੈ। ਮਿਊਜ਼ਿਕ ਅਤੇ ਸਪੋਰਟਸ ਅਪਡੇਟ ਤੋਂ ਇਲਾਵਾ ਇਸ ਸਮਾਰਟ ਸਪੀਕਰ ਨੂੰ ਪ੍ਰਤੀ ਮਿੰਟ 10 ਵਾਰ ਜਾਨਵਰਾਂ ਦੀ ਆਵਾਜ਼ ਕੱਢਣ ਲਈ ਕਿਹਾ ਗਿਆ ਸੀ। 


Related News