ਐਮਾਜ਼ੋਨ ਅਲੈਕਸਾ ਤੇ ਗੂਗਲ ਹੋਮ ਯੂਜ਼ਰਸ ਲਈ ਖਤਰਾ, ਪਾਸਵਰਡ ਚੋਰੀ ਕਰ ਸਕਦੇ ਹਨ ਹੈਕਰਸ

10/22/2019 6:39:38 PM

ਗੈਜੇਟ ਡੈਸਕ—ਐਮਾਜ਼ੋਨ ਅਲੈਕਸਾ ਅਤੇ ਗੂਗਲ ਹੋਮ ਯੂਜ਼ਰਸ ਇਕ ਵੱਡੇ ਸਕਿਓਟਰੀ ਰਿਸਕ ਤੋਂ ਗੁਜ਼ਰ ਰਹੇ ਹਨ। ਸਾਹਮਣੇ ਆਇਆ ਹੈ ਕਿ ਇਸ ਸਮਾਰਟ ਹੋਮ ਡਿਵਾਈਸੇਜ ਦੀ ਮਦਦ ਨਾਲ ਹੈਕਰਸ ਉਨ੍ਹਾਂ ਦੀਆਂ ਗੱਲਾਂ ਸੁਣ ਸਕਦੇ ਹਨ, ਜਾਸੂਸੀ ਕਰ ਸਕਦੇ ਹਨ ਅਤੇ ਪਾਸਵਰਡ ਤਕ ਚੋਰੀ ਕਰ ਸਕਦੇ ਹਨ। ਇਕ ਟੈਕਨੀਕਲ ਖਾਮੀ ਕਾਰਨ ਸਾਈਬਰ ਅਟੈਕਰਸ ਨੂੰ ਸੈਂਸੀਟਿਵ ਜਾਣਕਾਰੀ ਦਾ ਐਕਸੈੱਸ ਮਿਲ ਸਕਦਾ ਹੈ ਅਤੇ ਫਿਸ਼ਿੰਗ ਅਟੈਕ ਰਾਹੀਂ ਡਿਵਾਈਸ ਯੂਜ਼ਰਸ ਦੇ ਪਾਸਵਰਡਸ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ। 

ਆਨਲਾਈਨ ਸਕਿਓਰਟੀ ਐਕਸਪਰਟਸ ਦਾ ਦਾਅਵਾ ਹੈ ਕਿ ਇਹ ਖਾਮੀ ਘਟੋ-ਘੱਟ ਇਕ ਸਾਲ ਤੋਂ ਮੌਜੂਦ ਸੀ ਅਤੇ ਲੱਖਾਂ ਸਮਾਰਟ ਅਸਿਸਟੈਂਟ ਯੂਜ਼ਰਸ ਇਸ ਕਾਰਨ ਰਿਸਕ 'ਤੇ ਹੋ ਸਕਦੇ ਹਨ। ਇਕ ਰਿਪੋਰਟ ਮੁਤਾਬਕ ਇਹ ਪ੍ਰਾਬਲਮ ਉਸ ਵੇਲੇ ਸਾਹਮਣੇ ਆਈ ਜਦ ਯੂਜ਼ਰਸ ਕਟਸਮ ਐਪਸ ਡਾਊਨਲੋਡ ਕਰਨ ਦਾ ਆਪਸ਼ਨ ਜਿਸ ਦੇ ਨਾਲ ਬੈਂਕ-ਐਂਡ 'ਚ ਇਕ ਖਾਮੀ ਸੀ ਡਿਵਾਈਸ ਤਕ ਪਹੁੰਚ ਗਈ। ਇਸ ਖਾਮੀ ਦਾ ਫਾਇਦਾ ਹੈਕਰਸ ਨੂੰ ਮਿਲ ਸਕਦਾ ਹੈ।

ਹੈਕਰਸ ਰਿਕਾਰਡ ਕਰ ਸਕਦੇ ਸਨ ਗੱਲਾਂ
ਹੈਕਰਸ ਨਾਰਮਲ ਅਲੈਕਸਾ ਅਤੇ ਗੂਗਲ ਹੋਮ ਐਪ ਦੇ ਬੈਕ-ਐਂਡ ਕੋਰਡ 'ਚ ਸਿਰਫ ਇਕ ਸਿੰਗਲ ਕੈਰੇਕਟਰ ਐਡ ਕਰਕੇ ਲੰਬਾ ਸਾਈਲੈਂਸ ਪੀਰੀਅਡ ਐਡ ਕਰ ਸਕਦੇ ਸਨ। ਇਸ ਦੌਰਾਨ ਅਸਿਸਟੈਂਟ ਐਕਟੀਵ ਰਹਿੰਦਾ ਹੈ ਅਤੇ ਯੂਜ਼ਰਸ ਦੀਆਂ ਗੱਲਾਂ ਰਿਕਾਰਡ ਕਰਕੇ ਡਿਵਾਈਸ ਉਸ ਨੂੰ ਅਟੈਕਰ ਦੇ ਕੰਪਿਊਟਰ 'ਤੇ ਲਾਗ ਕਰਦਾ ਹੈ। ਇਹ ਥਾਰਡ-ਪਾਰਟੀ ਐਪ ਐਮਾਜ਼ੋਨ ਜਾਂ ਗੂਗਲ ਵੱਲੋਂ ਕੋਈ ਫੇਸ ਮੈਸੇਜ ਭੇਜ ਕੇ ਯੂਜ਼ਰਸ 'ਤੇ ਫਿਸ਼ਿੰਗ ਅਟੈਕ ਕਰ ਸਕਦਾ ਹੈ ਅਤੇ ਪਾਸਵਰਡ ਦੀ ਮੰਗ ਕਰ ਸਕਦਾ ਹੈ।

ਡਿਵਾਈਸੇਜ ਸੇਫ ਹੋਣ ਦਾ ਦਾਅਵਾ
ਯੂਜ਼ਰਸ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਿਹੜੀ ਐਪ ਕਾਰਨ ਉਸ ਦੀਆਂ ਡੀਟੇਲਸ ਲੀਕ ਹੋਈਆਂ ਜਾਂ ਉਸ ਦਾ ਪਾਸਵਰਡ ਵੀ ਚੋਰੀ ਕੀਤਾ ਗਿਆ ਹੈ। ਰਿਸਰਚਰਸ ਦਾ ਕਹਿਣਾ ਹੈ ਕਿ ਸਾਹਮਣੇ ਆਇਆ ਹੈ ਕਿ ਹੋਰੋਸਕੋਪ ਐਪ ਏਅਰਰ ਮੈਸੇਜ ਟ੍ਰਿਗਰ ਜ਼ਰੂਰ ਕਰਦਾ ਹੈ ਪਰ ਫਿਰ ਵੀ ਐਕਟੀਵ ਰਹਿੰਦਾ ਹੈ। ਐਮਾਜ਼ੋਨ ਨੇ ਕਿਹਾ ਕਿ ਯੂਜ਼ਰਸ ਦੀ ਪ੍ਰਾਈਵੇਸੀ ਸਾਡੇ ਲਈ ਸਭ ਤੋਂ ਮਹਤੱਵਪੂਰਨ ਹੈ ਅਤੇ ਅਸੀਂ ਸਕਿਲ ਸਰਟੀਫਿਕੇਸ਼ਨ ਪ੍ਰੋਸੈੱਸ ਲਈ ਸਕਿਓਰਟੀ ਰਿਵਿਊ ਕਰ ਰਹੇ ਹਨ। ਹਾਲਾਂਕਿ ਐਮਾਜ਼ੋਨ ਅਤੇ ਗੂਗਲ ਦੋਵਾਂ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਡਿਵਾਈਸ ਹੁਣ ਸੇਫ ਹਨ।


Karan Kumar

Content Editor

Related News