ਆਈਫੋਨ 7 ''ਤੇ ਐਮਾਜ਼ਾਨ ਦੇ ਰਿਹਾ ਹੈ ਭਾਰੀ ਛੂਟ

06/08/2017 7:35:07 PM

ਜਲੰਧਰ—ਐਮਾਜ਼ਾਨ ਇੰਡੀਆ 'ਤੇ ਆਈਫੋਨ 7 ਨੂੰ ਭਾਰੀ ਛੂਟ ਨਾਲ ਵੇਚਿਆ ਜਾ ਰਿਹਾ ਹੈ। ਆਨਲਾਈਨ ਰਿਟੇਲ ਸਾਈਟ 'ਤੇ ਸਟੋਰੇਜ 'ਤੇ ਆਧਾਰਿਤ ਹੈਂਡਸੈੱਟ ਦੇ ਵੱਖ-ਵੱਖ ਵੈਰਿਅੰਟਾਂ 'ਤੇ ਛੂਟ ਦਿੱਤੀ ਜਾ ਰਹੀ ਹੈ। ਗਾਹਕ ਚਾਹੁੰਣ ਤਾਂ ਇਸ ਹੈੱਡਸੈੱਟ ਨੂੰ ਮਾਤਰ 44,700 ਰੁਪਏ 'ਚ ਖਰੀਦ ਸਕਦੇ ਹਨ। ਜੇਕਰ ਤੁਸੀਂ ਸਤੰਬਰ ਮਹੀਨੇ 'ਚ ਆਈਫੋਨ ਦੇ ਅਗਲੇ ਮਾਡਲ ਨੂੰ ਲਾਂਚ ਕੀਤੇ ਜਾਣ ਤੋਂ ਪਹਿਲਾਂ ਫੋਨ ਬਦਲਣ ਦੇ ਬਾਰੇ ਵਿਚਾਰ ਕਰ ਰਹੇ ਹੋ ਤਾਂ ਇਹ ਬਿਲਕੁਲ ਹੀ ਸਹੀ ਸਮਾਂ ਹੈ। 
ਹੁਣ Iphone 7 (ਬਲੈਕ) ਦਾ 32 ਜੀ.ਬੀ ਵੈਰਿਅੰਟ 44,700 ਰੁਪਏ 'ਚ ਵਿਕ ਰਿਹਾ ਹੈ। ਉੱਥੇ, ਇਸ ਰੰਗ 'ਚ 128 ਜੀ.ਬੀ ਵੈਰਿਅੰਟ ਨੂੰ 52,999 ਰੁਪਏ 'ਚ ਵੇਚਿਆ ਜਾ ਰਿਹਾ ਹੈ। ਗ੍ਰਾਹਕਾਂ ਨੂੰ 256 ਜੀ.ਬੀ ਵੈਰਿਅੰਟ 69,300 ਰੁਪਏ 'ਚ ਮਿਲੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਭਾਰਤ 'ਚ ਆਈਫੋਨ 7 ਦੀ ਸਭ ਤੋਂ ਘੱਟ ਕੀਮਤ ਨਹੀਂ ਹੈ। ਪਰ ਆਫਰ ਵਧੀਆ ਹੈ।
ਆਈਫੋਨ 7 ਨੂੰ ਪਿਛਲੇ ਸਾਲ ਸਤੰਬਰ ਮਹੀਨੇ 'ਚ ਆਈਫੋਨ 7 ਪਲੱਸ ਦੇ ਨਾਲ ਲਾਂਚ ਕੀਤਾ ਗਿਆ ਸੀ। ਸਮਾਰਟਫੋਨ 'ਚ 4.7 ਇੰਚ ਦਾ 750*1334 ਪਿਕਸਲ Resolution ਡਿਸਪਲੇ ਦਿੱਤਾ ਗਿਆ ਹੈ। ਆਈਫੋਨ 7 'ਚ ਕਵਾਡ-ਕੋਰ ਐਪਲ ਏ 10 ਫਿਊਜ਼ਨ ਪ੍ਰੋਸੈਸਰ ਦੇ ਨਾਲ 2 ਜੀ.ਬੀ ਰੈਮ ਦਿੱਤੀ ਗਈ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ 7 ਦੇ ਪਿਛਲੇ ਹਿੱਸੇ 'ਤੇ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾਵੇਗਾ ਅਤੇ ਫਰੰਟ ਸੈਂਸਰ 7 ਮੈਗਾਪਿਕਸਲ ਨਾਲ ਆਵੇਗਾ। ਕੁਨੇਕਟਿਵਿਟੀ ਫੀਚਰ 'ਚ ਵਾਈ-ਫਾਈ, ਜੀ.ਪੀ.ਐੱਸ,Bluetooth,NFC,3 ਜੀ ਅਤੇ 4 ਜੀ ਸ਼ਾਮਲ ਹਨ। ਐਪਲ ਆਈਫੋਨ 7 'ਚ 1960 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦਾ Dimension 138.30*67.10*7.10 ਮਿਲੀਮੀਟਰ ਅਤੇ ਵਜ਼ਨ 138 ਗ੍ਰਾਮ ਹੈ।  


Related News