7 ਨਵੰਬਰ ਨੂੰ ਭਾਰਤ ''ਚ ਲਾਂਚ ਹੋਵੇਗੀ ਟੋਯੋਟਾ ਦੀ ਨਵੀਂ ਫਾਰਚੂਨਰ: ਰਿਪੋਰਟ
Sunday, Oct 09, 2016 - 05:47 PM (IST)

ਜਲੰਧਰ- ਟੋਯੋਟਾ ਦੀ ਨਵੀਂ ਫਾਰਚੂਨਰ ਦਾ ਭਾਰਤ ''ਚ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ''ਚ ਮਿਲੀ ਰਿਪੋਰਟ ਮੁਤਾਬਕ ਇਸ ਐੱਸ.ਯੂ.ਵੀ. ਨੂੰ 7 ਨਵੰਬਰ ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਟੋਯੋਟਾ ਇਸ ਐੱਸ.ਯੂ.ਵੀ. ਦੀ ਟੈਸਟਿੰਗ ਬੀਤੇ ਕਈ ਦਿਨਾਂ ਤੋਂ ਕਰ ਰਹੀ ਹੈ ਅਤੇ ਹੁਣ ਕੰਪਨੀ ਨੇ ਇਸ ਐੱਸ.ਯੂ.ਵੀ. ਦੇ ਲਾਂਚ ਨੂੰ ਲੈ ਕੇ ਐਲਾਨ ਕੀਤਾ ਹੈ।
ਨਵੀਂ ਫਾਰਚੂਨਰ ਪਿਛਲੇ ਮਾਡਲ ਦੀ ਤੁਲਨਾ ''ਚ 90ਐੱਮ.ਐੱਮ. ਜ਼ਿਆਦਾ ਲੰਬੀ ਹੈ। ਗੱਡੀ ''ਚ ਪਤਲੇ ਹੈੱਡਲੈਂਪ ਯੂਨਿਟ, ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟ ਅਤੇ ਐੱਲ.ਈ.ਡੀ. ਟੇਲ-ਲੈਂਪ ਵਰਗੇ ਕਈ ਨਵੇਂ ਫੀਚਰ ਦਿੱਤੇ ਹਨ। ਕਾਰ ਦੇ ਕੈਬਿਨ ਨੂੰ ਪ੍ਰੀਮੀਅਮ ਫੀਲ ਦੇਣ ਲਈ ਇਸ ਵਿਚ ਸਾਫਟ-ਟਚ ਮਟੀਰੀਅਲ ਦੀ ਵਰਤੋਂ ਅਤੇ ਲੈਦਰ ਸੀਟਸ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗੱਡੀ ''ਚ ਵੱਡੀ ਟਚਸਕ੍ਰੀਨ ਇੰਫੋਟੈਨਮੈਂਟ ਸਿਸਟਮ ਡਿਸਪਲੇ, 4-ਸਪੋਕ ਸਟੀਅਰਿੰਗ ਵ੍ਹੀਲ (ਟੈਲੀਫੋਨ ਅਤੇ ਆਡੀਓ ਕੰਟਰੋਲ ਦੇ ਨਾਲ) ਲਗਾਏ ਗਏ ਹਨ।
ਨਵੀਂ ਫਾਰਚੂਨਰ ਦੇ ਡਿਜ਼ਾਈਨ ''ਚ ਕਈ ਬਦਲਾਅ ਕੀਤੇ ਗਏ ਹਨ ਅਤੇ ਪਿਛਲੇ ਮਾਡਲ ਦੀ ਤੁਲਨਾ ''ਚ ਇਸ ਨੂੰ ਜ਼ਿਆਦਾ ਪ੍ਰੀਮੀਅਮ ਬਣਾਇਆ ਗਿਆ ਹੈ। ਇਸ ਐੱਸ.ਯੂ.ਵੀ. ਨੂੰ TNGA ਪਲੇਟਫਾਰਮ ''ਤੇ ਤਿਆਰ ਕੀਤਾ ਗਿਆ ਹੈ। ਇਹ ਉਹੀ ਪਲੇਟਫਾਰਮ ਹੈ ਜਿਸ ''ਤੇ ਕੰਪਨੀ ਟੋਯੋਟਾ ਇਨੋਵਾ ਨੂੰ ਵੀ ਤਿਆਰ ਕਰਦੀ ਹੈ। ਇਸੇ ਕਾਰਨ ਗੱਡੀ ਦੀ ਰਾਈਡ ਕੁਆਲਿਟੀ, ਹੈਂਡਲਿੰਗ ਅਤੇ ਸੇਫਟੀ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਗਈ ਹੈ।
ਨਵੀਂ ਟੋਯੋਟਾ ਫਾਰਚੂਨਰ ਆਪਸ਼ਨਲ 4x4 ਸਿਸਟਮ ਦੇ ਨਾਲ ਆਏਗੀ ਅਤੇ ਇਸ ਦੇ ਨਾਲ ਕਈ ਇੰਜਣ ਆਪਸ਼ਨ ਵੀ ਦਿੱਤੇ ਜਾਣਗੇ। 2017 ਟੋਯੋਟਾ ਫਾਰਚੂਨਰ ਦਾ 2.4-ਲੀਟਰ 2GD-FTV ਇੰਜਣ 148 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ ਉਥੇ ਹੀ 2.4-ਲੀਟਰ 2GD-FTV ਇੰਜਣ 177 ਬੀ.ਐੱਚ.ਪੀ. ਦੀ ਤਾਕਤ ਪੈਦਾ ਕਰੇਗਾ। ਡੀਜ਼ਲ ਵੇਰੀਅੰਟ ''ਚ 2.8-ਲੀਟਰ 1GD-FTV ਇੰਜਣ ਮਿਲੇਗਾ। ਇਨ੍ਹਾਂ ਇੰਜਣਾਂ ਦੇ ਨਾਲ 6-ਸਪੀਡ ਮੈਨੁਅਲ ਆਟੋਮੈਟਿਕ ਗਿਅਰਬਾਕਸ ਟ੍ਰਾਂਸਮਿਸ਼ਨ ਦੀ ਆਪਸ਼ਨ ਮਿਲੇਗੀ।