ਸੜਕਾਂ ’ਤੇ ਫਿਰ ਤਹਿਲਕਾ ਮਚਾਏਗੀ ਇਹ ਦਮਦਾਰ SUV, 29 ਸਾਲਾਂ ਬਾਅਦ ਹੋ ਰਹੀ ਵਾਪਸੀ

Saturday, Sep 05, 2020 - 06:13 PM (IST)

ਸੜਕਾਂ ’ਤੇ ਫਿਰ ਤਹਿਲਕਾ ਮਚਾਏਗੀ ਇਹ ਦਮਦਾਰ SUV, 29 ਸਾਲਾਂ ਬਾਅਦ ਹੋ ਰਹੀ ਵਾਪਸੀ

ਆਟੋ ਡੈਸਕ– ਅਮਰੀਕੀ ਐੱਸ.ਯੂ.ਵੀ. ਨਿਰਮਾਤਾ ਕੰਪਨੀ ਜੀਪ ਨੇ ਸਾਲ 1962 ’ਚ Jeep Wagoneer ਐੱਸ.ਯੂ.ਵੀ. ਲਾਂਚ ਕੀਤੀ ਸੀ। ਇਸ ਕਾਰ ਨੂੰ ਕੰਪਨੀ ਨੇ ਸਾਲ 1991 ’ਚ ਬੰਦ ਕਰ ਦਿੱਤਾ ਸੀ। ਆਟੋਮੈਟਿਕ ਗਿਅਰਬਾਕਸ ਨਾਲ ਆਉਣ ਵਾਲੇ ਇਹ ਪਹਿਲੀ 4WD SUV ਸੀ। ਹੁਣ ਕੰਪਨੀ ਨੇ 29 ਸਾਲਾਂ ਬਾਅਦ ਇਸ ਆਈਕਾਨਿਕ ਕਾਰ ਨੂੰ ਦੁਬਾਰਾ ਬਾਜ਼ਾਰ ’ਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਇਸ ਕਾਰ ਦਾ ਕੰਸੈਪਟ ਮਾਡਲ ਪੇਸ਼ ਕੀਤਾ ਹੈ ਜੋ ਪ੍ਰੋਡਕਸ਼ਨ ਰੈਡੀ ਹੈ। 

PunjabKesari

ਜਲਦ ਸ਼ੁਰੂ ਹੋਵੇਗਾ ਪ੍ਰਡੋਕਸ਼ਨ
ਜੀਪ ਦੀ ਇਸ ਐੱਸ.ਯੂ.ਵੀ. ਦਾ ਪ੍ਰੋਡਕਸ਼ਨ ਜਲਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਅਗਲੇ ਸਾਲ ਤੋਂ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇਸ ਨੂੰ ਮਿਸ਼ੀਗਨ ਦੇ ਐੱਫ.ਸੀ.ਏ. ਵਾਰੇਨ ਪਲਾਂਟ ’ਚ ਤਿਆਰ ਕੀਤਾ ਜਾਵੇਗਾ। ਇਹ ਐੱਸ.ਯੂ.ਵੀ. Land Rover Range Rover ਅਤੇ Cadillac Escalade ਨੂੰ ਟੱਕਰ ਦੇਵੇਗੀ। 

PunjabKesari

ਦਮਦਾਰ ਲੁੱਕ
ਇਹ ਕਾਰ ਇਕ ਬੋਲਡ ਪ੍ਰੋਫਾਈਲ ਨਾਲ ਆਉਂਦੀ ਹੈ। ਇਹ ਕਾਰ ਬਾਈ ਫੰਕਸ਼ਨਲ ਐੱਲ.ਈ.ਡੀ. ਪ੍ਰਾਜੈਕਟਰ ਹੈੱਡਲੈਂਪਸ ਨਾਲ ਆਉਂਦੀ ਹੈ। ਕਾਰ ਦੇ ਰੀਅਰ ’ਚ Wagoneer ਬ੍ਰਾਂਡਿੰਗ ਨਜ਼ਰ ਆਉਂਦੀ ਹੈ। ਕਾਰ ’ਚ 24 ਇੰਚ ਮਲਟੀਸਪੋਕ ਵ੍ਹੀਲਜ਼ ਦਿੱਤੇ ਗਏ ਹਨ। ਕਾਰ ’ਚ ਪੁਰਾਣੇ ਮਾਡਲ ਦੀ ਤਰ੍ਹਾਂ ਹੀ ਫਲੈਟ ਰੀਅਰ ਅਤੇ ਸਾਈਡ ਪ੍ਰੋਫਾਈਲ ਦਿੱਤੀ ਗਈ ਹੈ। 

PunjabKesari

ਸ਼ਾਨਦਾਰ ਇੰਟੀਰੀਅਰ
ਇਸ ਕਾਰ ਦੇ ਇੰਟੀਰੀਅਰ ’ਚ ਬੇਹੱਦ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। ਕਾਰ ’ਚ 7 ਇੰਫੋਟੇਨਮੈਂਟ ਸਕਰੀਨਾਂ ਦਿੱਤੀਆਂ ਗਈਆਂ ਹਨ। ਕਾਰ 12.3 ਇੰਚ ਡਰਾਈਵਰ ਡਿਸਪਲੇਅ, 12.1 ਇੰਚ ਟੱਚਸਕਰੀਨ ਡਿਸਪਲੇਅ ਸੈਂਟਰਲ ਕੰਸੋਲ ’ਤੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ ’ਚ 10.25 ਇੰਚ ਦੀਆਂ ਦੋ ਡਿਸਪਲੇਅ ਹੋਰ ਦਿੱਤੀਆਂ ਗਈਆਂ ਹਨ, ਉਥੇ ਹੀ ਰੀਅਰ ’ਚ ਵੀ 3 ਡਿਜੀਟਲ ਸਕਰੀਨਾਂ ਦਿੱਤੀਆਂ ਗਈਆਂ ਹਨ। ਇਸ ਐੱਸ.ਯੂ.ਵੀ. ’ਚ McIntosh ਆਡੀਓ ਸਿਸਟਮ ਦਿੱਤਾ ਗਿਆ ਹੈ ਜਿਸ ਦੇ ਨਾਲ 23 ਸਪੀਕਰ ਅਤੇ 24 ਚੈਨਲ ਐਂਪਲੀਫਾਇਰ ਦਿੱਤੇ ਗਏ ਹਨ। 


author

Rakesh

Content Editor

Related News