Alibaba Group ਨੇ ਬਣਾਈ ਦੁਨੀਆ ਦੀ ਪਹਿਲੀ ਇੰਟਰਨੈੱਟ ਨਾਲ ਕੁਨੈਕਟਿਡ ਸਮਾਰਟ ਕਾਰ
Friday, Jul 08, 2016 - 02:19 PM (IST)

ਜਲੰਧਰ : ਮਸ਼ਹੂਰ ਈ-ਕਾਮਰਸ ਕੰਪਨੀ ਅਲੀਬਾਬਾ ਗਰੁੱਪ ਵੱਲੋਂ ਆਪਣੇ-ਆਪ ''ਚ ਪਹਿਲੀ ਇੰਟਰਨੈੱਟ ਕੁਨੈਕਟਿਡ ਕਾਰ ਲਾਂਚ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕਾਰ ਦਾ ਵੱਡੇ ਪੈਮਾਨੇ ''ਤੇ ਪ੍ਰਾਡਕਸ਼ਨ ਕੀਤਾ ਜਾਵੇਗਾ। ਇਸ ਕਾਰ ''ਤ ਚੱਲਣ ਵਾਲੇ ਓ. ਐੱਸ. ਦਾ ਨਾਂ ਯੁਨ ਓ. ਐੱਸ. ਹੈ ਤੇ ਇਸ ਕਾਰ ਦਾ ਨਾਂ ਓ. ਐੱਸ. ਕਾਰ ਆਰ. ਐਕਸ.5 ਰੱਖਿਆ ਗਿਆ ਹੈ। ਕਾਰ ਲਈ ਤਿਆਰ ਕੀਤਾ ਗਿਆ ਯੁਨ ਓ. ਐੱਸ. ਇਕ ਸਮਾਰਟ ਆਪ੍ਰੇਟਿੰਗ ਸਿਸਟਮ ਹੈ ਜਿਸ ਨੂੰ ਅਲੀਬਾਬਾ ਗਰੁਪ ਵੱਲੋਂ ਖਾਸ ਕਾਰਾਂ ਲਈ ਬਣਾਇਆ ਗਿਆ ਹੈ।
ਓ. ਐੱਸ. ਕਾਰ ਆਰ. ਐਕਸ.5 ਦੇ ਖਾਸ ਫੀਚਰ :
ਐਡਵਾਂਸਡ ਫਿਊਲ ਟੈਕਨਾਲੋਜੀ।
ਪਾਵਰਫੁਲ ਐਕਸੈਲਰੇਟਰ।
ਘੱਟ ਆਇਲ ਕੰਜ਼ਪਸ਼ਨ।
ਘੱਟ ਬ੍ਰੇਕਿੰਗ ਡਿਸਟੈਂਸ।
ਕਲਾਊਡ ਬੇਸਡ ਡਾਟਾ ਦੇ ਨਾਲ ਇੰਟੈਲੀਜੈਂਟ ਮੈਪਸ।
ਆਵਾਜ਼ ਨਾਲ ਹੋਵੇਗੀ ਆਪ੍ਰੇਟ:
ਇਹ ਕਾਰ ਸਿੱਧੇ ਤੌਰ ''ਤੇ ਸਮਾਰਟ ਵੁਆਇਸ ਕਮਾਂਡ ਲੈ ਸਕਦੀ ਹੈ ਤੇ ਸੇਫ ਡ੍ਰਾਈਵਿੰਗ ਇਨਵਾਇਰਮੈਂਟ ਪ੍ਰੋਵਾਈਡ ਕਰਵਾਉਂਦੀ ਹੈ। ਇਸ ਕਾਰ ''ਚ ਸਿਸਟਮ ਨੂੰ ਕੰਟ੍ਰੋਲ ਕਰਨ ਲਈ ਆਡੀਓ ਨੂੰ ਪ੍ਰਾਈਮਰੀ ਮੋਡ ਦੇ ਤੌਰ ''ਤੇ ਰੱਖਿਆ ਗਿਆ ਹੈ।
ਇਸ ਕਾਰ ''ਚ 4 ਡਿਟੈਚੇਬਲ ਕੈਮਰੇ ਲੱਗੇ ਹਨ, ਜਿਸ ਨਾਲ ਇਨ-ਕਾਰ 360 ਡਿਗਰੀ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਇਹ ਪਹਿਲੀ ਅਜਿਹੀ ਕਾਰ ਹੈ ਜਿਸ ''ਚ ਇੰਟਰਨੈੱਟ ਆਈ. ਡੀ. ਹੈ, ਜਿਸ ਨਾਲ ਇਹ ਕਾਰ, ਡ੍ਰਾਈਵਰ ਨੂੰ ਸਮਾਰਟਵਾਚ ਜਾਂ ਸਮਾਰਟਫੋਨ ਦੀ ਮਦਦ ਨਾਲ ਹੀ ਪਛਾਣ ਲਵੇਗੀ।
ਕੀਮਤ: ਇਹ ਕਾਰ ਇਸ ਸਮੇਂ 10,07,240 ਤੋਂ ਲੈ ਕੇ 18,85,295 ਕੀਮਤ ''ਚ ਮੌਜੂਦ ਹੈ।