Airtel ਦੀ ਖ਼ਾਸ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ ਮਿਲੇਗੀ ਸਭ ਤੋਂ ਤੇਜ਼ 4G ਇੰਟਰਨੈੱਟ ਸਪੀਡ

07/08/2020 3:40:36 PM

ਗੈਜੇਟ ਡੈਸਕ– ਏਅਰਟੈੱਲ ਆਪਣੇ ਗਾਹਕਾਂ ਨੂੰ ਤੇਜ਼ 4ਜੀ ਇੰਟਰਨੈੱਟ ਸਪੀਡ ਦਾ ਅਨੁਭਵ ਕਰਵਾਉਣ ਵਾਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਅਰਟੈੱਲ ਨੇ ਸੋਮਵਾਰ ਨੂੰ ਕਿਹਾ ਕਿ ਉਹ 'Priority 4G Network' ਐਕਸਪੀਰੀਅੰਸ ਸਕੀਮ ਤਹਿਤ ਆਪਣੇ ਪਲੈਟਿਨਮ ਗਾਹਕਾਂ ਨੂੰ ਪ੍ਰਮੁੱਖਤਾ ਨਾਲ ਤੇਜ਼ ਡਾਟਾ ਸਪੀਡ ਆਫਰ ਕਰੇਗੀ। ਤਾਂ ਆਓ ਵਿਸਤਾਰ ਨਾਲ ਜਾਣਦੇ ਹਾਂ ਏਅਰਟੈੱਲ ਦੀ ਇਸ ਨਵੀਂ ਸੇਵਾ ਬਾਰੇ। 

ਕੰਪਨੀ ਦੇ ਮੁਨਾਫੇ ਨੂੰ ਵਧਾਉਣ ਦੀ ਕੋਸ਼ਿਸ਼
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਏਅਰਟੈੱਲ ਨੇ ਇਸ ਨਾਲ ਜ਼ਿਆਦਾ ਪੈਸੇ ਖਰਚ ਕਰਨ ਵਾਲੇ ਯੂਜ਼ਰ ਬੇਸ ਨੂੰ ਟਾਰਗੇਟ ਕੀਤਾ ਹੈ ਤਾਂ ਜੋ ਕੰਪਨੀ ਦੇ ਐਵਰੇਜ ਰੈਵੇਨਿਊ ’ਤੇ ਯੂਜ਼ਰ ਨੂੰ ਵਧਾਇਆ ਜਾ ਸਕੇ। ਕੰਪਨੀ ਨੇ 'Priority 4G Network' ਨੂੰ ਏਅਰਟੈੱਲ ਥੈਂਕਸ ਪ੍ਰੋਗਰਾਮ ਤਹਿਤ ਲਾਂਚ ਕੀਤਾ ਸੀ। ਇਸ ਵਿਚ 499 ਜਾਂ ਇਸ ਤੋਂ ਉਪਰ ਦੇ ਪਲਾਨ ਇਸਤੇਮਾਲ ਕਰਨ ਵਾਲੇ ਪਲੈਟਿਨਮ ਗਾਹਕਾਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਇਨ੍ਹਾਂ ਗਾਹਕਾਂ ਨੂੰ ਏਅਰਟੈੱਲ ਥੈਂਕਸ ਐਪ ਦੇ ਪਲੈਟਿਨਮ ਯੂ.ਆਈ. ਦਾ ਵੀ ਕਸਟਮਾਈਜ਼ਡ ਅਨੁਭਵ ਦੇ ਰਹੀ ਹੈ। 

ਵੋਡਾਫੋਨ ਨੇ ਸ਼ੁਰੂ ਕੀਤਾ ਸੀ ਟ੍ਰੈਂਡ
ਪਿਛਲੇ ਸਾਲ ਵੋਡਾਫੋਨ-ਆਈਡੀਆ ਨੇ ਇੰਡਸਟਰੀ ’ਚ ਪਹਿਲੀ ਵਾਰ ਪੋਸਟਪੇਡ ਗਾਹਕਾਂ ਲਈ ਤੇਜ਼ ਇੰਟਰਨੈੱਟ ਸਪੀਡ ਲਈ ਟੈਰਿਫ ਪਲਾਨ ਲਾਂਚ ਕੀਤਾ ਸੀ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਕੰਪਨੀ ਨੇ Priority ਨੈੱਟਵਰਕ ਰਾਹੀਂ ਹਾਈ-ਵੈਲਿਊ ਪੋਸਟਪੇਡ ਪਲਾਨ ਗਾਹਕਾਂ ਨੂੰ 50 ਫੀਸਦੀ ਤੇਜ਼ ਇੰਟਰਨੈੱਟ ਸਪੀਡ ਆਫਰ ਕਰਨ ਦਾ ਵਾਅਦਾ ਕੀਤਾ ਸੀ। ਇਸੇ ਦਿਸ਼ਾ ’ਚ ਇਕ ਕਦਮ ਅੱਗੇ ਵਧਾਉਂਦੇ ਹੋਏ ਏਅਰਟੈੱਲ ਨੇ ਪਲੈਟਿਨਮ ਗਾਹਕਾਂ ਲਈ ਕਾਲ ਸੈਂਟਰਾਂ ਅਤੇ ਰਿਟੇਲ ਸੈਂਟਰਾਂ ’ਤੇ ਵੀ Priority ਸਰਵਿਸ ਸ਼ੁਰੂ ਕਰ ਦਿੱਤੀ ਹੈ। 

ਘਰ ’ਚ ਹੋਵੇਗੀ ਸਿਮ ਦੀ ਡਿਲਿਵਰੀ
ਏਅਰਟੈੱਲ ਦੇ 'Priority 4G Network'  ਦਾ ਅਨੁਭਵ ਮੌਜੂਦਾ ਏਅਰਟੈੱਲ ਜਾਂ ਨਾਨ-ਏਅਰਟੈੱਲ ਗਾਹਕ ਲੈ ਸਕਣਗੇ। ਇਸ ਲਈ ਉਨ੍ਹਾਂ ਨੂੰ ਆਪਣੇ ਮੌਜੂਦਾ ਪੋਸਟਪੇਡ ਪਲਾਨ ਨੂੰ ਏਅਰਟੈੱਲ ਦੇ 499 ਰੁਪਏ ਜਾਂ ਉਸ ਤੋਂ ਉਪਰ ਦੇ ਕਿਸੇ ਪਲਾਨ ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਕੰਪਨੀ 'Priority 4G SIM' ਦੀ ਡਿਲਿਵਰੀ ਗਾਹਕਾਂ ਨੂੰ ਘਰ ’ਚ ਹੀ ਕਰ ਰਹੀ ਹੈ। 


Rakesh

Content Editor

Related News