ਰੋਜ਼ਾਨਾ 3GB ਡਾਟਾ ਵਾਲੇ ਸਭ ਤੋਂ ਸਸਤੇ ਪਲਾਨ, ਜਾਣੋ ਕਿਹਾੜਾ ਹੈ ਜ਼ਿਆਦਾ ਫਾਇਦੇਮੰਦ

Monday, Sep 13, 2021 - 04:08 PM (IST)

ਗੈਜੇਟ ਡੈਸਕ– ਮੌਜੂਦਾ ਸਮੇਂ ’ਚ ਇੰਟਰਨੈੱਟ ਡਾਟਾ ਦੀ ਮੰਗ ਤੇਜ਼ੀ ਨਾਲ ਵਧੀ ਹੈ। ਅਜਿਹੇ ’ਚ ਗਾਹਕ 2 ਜੀ.ਬੀ. ਦੀ ਥਾਂ 3 ਜੀ.ਬੀ. ਡਾਟਾ ਦੀ ਮੰਗ ਕਰ ਰਹੇ ਹਨ, ਜਿਸ ਵਿਚ ਅਨਲਿਮਟਿਡ ਕਾਲਿੰਗ ਅਤੇ ਮੁਫਤ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾਂਦੀ ਹੈ। ਗਾਹਕਾਂ ਦੀ ਸੁਵਿਧਾ ਲਈ ਅੱਜ ਅਸੀਂ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਜੀਓ ਦੇ ਟਾਪ ਪ੍ਰੀਪੇਡ ਪਲਾਨ ਲੈ ਕੇ ਆਏ ਹਾਂ ਜੋ ਸਭ ਤੋਂ ਸਸਤੀ ਕੀਮਤ ’ਚ ਆਉਂਦੇ ਹਨ। ਇਨ੍ਹਾਂ ਪ੍ਰੀਪੇਡ ਪਲਾਨਸ ’ਚ ਰੋਜ਼ਾਨਾ 3 ਜੀ.ਬੀ. ਡਾਟਾ, ਮੁਫਤ ਕਾਲਿੰਗ ਅਤੇ ਮੈਸੇਜਿੰਗ ਦੀ ਸੁਵਿਧਾ ਮਿਲਦੀ ਹੈ। 

ਜੀਓ ਦਾ 349 ਰੁਪਏ ਵਾਲਾ ਪਲਾਨ
ਜੀਓ ਦੇ 349 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਕਾਲਿੰਗ ਲਈ ਅਨਲਿਮਟਿਡ ਆਨ ਨੈੱਟ ਕਾਲਿੰਗ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਨਲਿਮਟਿਡ ਡੋਮੈਸਟਿਕ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੰਪਲੀਮੈਂਟਰੀ ਤੌਰ ’ਤੇ ਜੀਓ ਐਪਸ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। 

ਏਅਰਟੈੱਲ ਦਾ 398 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 398 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਇਹ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ ਏਅਰਟੈੱਲ ਐਕਸਟਰੀਮ ਪ੍ਰੀਮੀਅਮ ਦੇ ਨਾਲ ਹੀ ਵਿੰਕ ਮਿਊਜ਼ਿਕ ਅਤੇ ਸ਼ਾਅ ਅਕੈਡਮੀ ਦਾ ਸਬਸਕ੍ਰਿਪਸ਼ਨ ਦਿੱਤਾ ਜਾ ਰਿਹ ਹੈ। ਇਸ ਪਲਾਨ ’ਚ ਗਾਹਕਾਂ ਨੂੰ ਫ੍ਰੀ ਹੈਲੋ ਟਿਊਨ ਅਤੇ ਫਾਸਟੈਕ ਟ੍ਰਾਂਜੈਕਸ਼ਨ ’ਤੇ 150 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਪਲਾਨ ’ਚ ਕੋਈ ਵੀ ਵਾਧੂ ਫਾਇਦਾ ਨਹੀਂ ਦਿੱਤਾ ਜਾ ਰਿਹਾ। 

Vi ਦਾ 501 ਰੁਪਏ ਵਾਲਾ ਪਲਾਨ
Vi ਦਾ 501 ਰੁਪਏ ਵਾਲਾ ਪਲਾਨ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ 16 ਜੀ.ਬੀ. ਵਾਧੂ ਡਾਟਾ ਆਫਰ ਕੀਤਾ ਜਾਂਦਾ ਹੈ। ਪਲਾਨ ਰਾਤ 12 ਵਜੇ ਤੋਂ ਸਵੇਰੇ 6 ਵਜੇ ਤਕ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਾਲ ਆਉਂਦਾ ਹੈ। ਨਾਲ ਹੀ ਵੀਕੈਂਡ ਡਾਟਾ ਰੋਲਓਵਰ ਦਿੱਤਾ ਜਾ ਰਿਹਾ ਹੈ। ਵੀ ਦੇ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਦੇ ਨਾਲ ਫ੍ਰੀ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਪਲਾਨ ’ਚ ਇਕ ਸਾਲ ਲਈ ਡਿਜ਼ਨੀ ਪਲੱਸ ਹੌਟਸਟਾਰ ਦਾ ਮੋਬਾਇਲ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। 


Rakesh

Content Editor

Related News