Airtel ਨੇ ਦਿੱਤਾ ਵੱਡਾ ਝਟਕਾ, ਬੰਦ ਕੀਤੀ ਇਹ ਖ਼ਾਸ ਪੇਸ਼ਕਸ਼
Friday, Jul 17, 2020 - 02:32 PM (IST)
ਗੈਜੇਟ ਡੈਸਕ– ਏਅਰਟੈੱਲ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪ੍ਰੀਪੇਡ ਗਾਹਕਾਂ ਨੂੰ ਜ਼ੀ5 ਦਾ ਸਬਸਕ੍ਰਿਪਸ਼ਨ ਦਿੱਤਾ ਸੀ ਪਰ ਹੁਣ ਖ਼ਬਰ ਹੈ ਕਿ ਕੰਪਨੀ ਨੇ ਇਸ ਸੇਵਾ ਨੂੰ ਬੰਦ ਕਰ ਦਿੱਤਾ ਹੈ। ਇਸ ਪੇਸ਼ਕਸ਼ ਨੂੰ ਏਅਰਟੈੱਲ ਦੇ ਗਾਹਕ ਕਾਫੀ ਪਸੰਦ ਕਰ ਰਹੇ ਸਨ ਪਰ ਹੁਣ ਕੰਪਨੀ ਨੇ ਝਟਕਾ ਦੇ ਦਿੱਤਾ ਹੈ। ਏਅਰਟੈੱਲ ਇਹ ਪੇਸ਼ਕਸ਼ ਆਪਣੇ ਗਾਹਕਾਂ ਨੂੰ ਏਅਰਟੈੱਲ ਥੈਂਕਸ ਐਪ ਰਾਹੀਂ ਦੇ ਰਹੀ ਸੀ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਏਅਰਟੈੱਲ ਨੇ ਜ਼ੀ5 ਪ੍ਰੀ ਦਾ ਸਬਸਕ੍ਰਿਪਸ਼ਨ ਦੇਣਾ ਬੰਦ ਕਰ ਦਿੱਤਾ ਹੈ।
ਏਅਰਟੈੱਲ ਦੇ ਕੁਝ ਚੁਣੇ ਹੋਏ ਪ੍ਰੀਪੇਡ ਗਾਹਕਾਂ ਨੂੰ ਤਿੰਨ ਮਹੀਨਿਆਂ ਲਈ ਮੁਫ਼ਤ ’ਚ ਜ਼ੀ5 ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ। ਹਾਲਾਂਕਿ, ਏਅਰਟੈੱਲ ਦੇ 289 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਅਜੇ ਵੀ ਜ਼ੀ5 ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ। ਦੱਸ ਦੇਈਏ ਕਿ ਇਸ ਪਲਾਨ ’ਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਨਾਲ ਰੋਜ਼ਾਨਾਂ 1.5 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ 100 ਮੈਸੇਜ ਦੀ ਸੁਵਿਧਾ ਮਿਲਦੀ ਹੈ। ਪਹਿਲੇ 3 ਮਹੀਨਿਆਂ ਲਈ ਜ਼ੀ5 ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ ਪਰ ਹੁਣ ਇਸ ਪਲਾਨ ਦੀ ਮਿਆਦ ਖਤਮ ਹੁੰਦੇ ਹੀ ਜ਼ੀ5 ਦੀ ਮੈਂਬਰਸ਼ਿਪ ਵੀ ਖਤਮ ਹੋ ਜਾਵੇਗੀ।
ਏਅਰਟੈੱਨ ਨੇ ਏਅਰਟੈੱਲ ਥੈਂਕਸ ਦੇ ਗੋਲਡ ਮੈਂਬਰਾਂ ਨੂੰ ਵੀ ਜ਼ੀ5 ਦਾ ਸਬਸਕ੍ਰਿਪਸ਼ਨ ਦੇਣਾ ਬੰਦ ਕਰ ਦਿੱਤਾ ਹੈ ਯਾਨੀ 799 ਰੁਪਏ ਵਾਲੇ ਐਕਸਟਰੀਮ ਗਾਹਕਾਂ ਨੂੰ ਕੰਪਨੀ ਇਹ ਸੁਵਿਧਾ ਹੁਣ ਨਹੀਂ ਦੇਵੇਗੀ। ਅਜਿਹੇ ’ਚ ਜੇਕਰ ਤੁਸੀਂ ਏਅਰਟੈੱਲ ਦੇ ਗਾਹਕ ਹੋ ਅਤੇ ਤੁਹਾਨੂੰ ਮੁਫ਼ਤ ’ਚ ਜ਼ੀ5 ਪ੍ਰੀਮੀਅਮ ਸਬਸਕ੍ਰਿਪਸ਼ਨ ਚਾਹੀਦੀ ਹੈ ਤਾਂ ਤੁਹਾਨੂੰ 289 ਰੁਪਏ ਵਾਲਾ ਪਲਾਨ ਹੀ ਲੈਣਾ ਹੋਵੇਗਾ।
