Nokia ਨਾਲ ਮਿਲ ਕੇ Reliance Jio ਨੂੰ ਟੱਕਰ ਦੇਵੇਗੀ Airtel
Thursday, Nov 03, 2016 - 01:02 PM (IST)
ਜਲੰਧਰ : ਰਿਲਾਇੰਸ ਜਿਓ ਦੀ 4G ਸਰਵਿਸ ਲਾਂਚ ਹੋਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਵਾਇਸ ਓਵਰ ਲਾਂਗ ਟਰਮ ਇਵਾਲਿਊਸ਼ਨ (VoLTE) ਸਰਕਿਲਾਂ ਦੀ ਗਿਣਤੀ ''ਚ ਜ਼ਿਆਦਾ ਤੇਜ਼ੀ ਨਾਲ ਵਾਧਾ ਕਰ ਰਹੀ ਹੈ। ਹੁਣ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ VoLTE ਸਰਵਿਸ ਸ਼ੁਰੂ ਕਰਨ ਲਈ ਨੋਕਿਆ ਦੇ ਨਾਲ 402 ਕਰੋੜ ਰੁਪਏ ਦੀ ਡੀਲ ਕੀਤੀ ਹੈ।
ਰਿਪੋਰਟ ਦੇ ਮੁਤਾਬਕ ਏਅਰਟੈੱਲ ਦੇਸ਼ ਦੇ ਕੁੱਝ ਹਿੱਸਿਆਂ ''ਚ VoLTE ਦੀ ਟੇਸਟਿੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀ ਨੇ ਹੁਣ ਆਈ. ਐੱਮ. ਐੱਸ (ਆਈ. ਪੀ ਮਲਟੀਮੀਡਿਆ ਸਿਸਟਮ) ਨੂੰ ਪੂਰੇ ਦੇਸ਼ ''ਚ ਲਾਂਚ ਕਰਨ ਲਈ ਨੋਕਿਆ ਨਾਲ ਹੱਥ ਮਿਲਾਇਆ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਹ ਸਰਵਿਸ ਲਾਂਚ ਕੀਤੀ ਜਾ ਸਕਦੀ ਹੈ।
ਹਾਲ ਹੀ ''ਚ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਸੀ ਕਿ VoLTE ਸਰਵਿਸ ਨੂੰ ਉਤਾਰਨ ਲਈ ਸਾਨੂੰ ਇਹ ਵੇਖਣਾ ਹੋਵੇਗਾ ਕਿ ਬਾਜ਼ਾਰ ''ਚ ਅਜੇ ਕਿੰਨੇ VoLTE ਡਿਵਾਇਸ ਹਨ। VoLTE ਤਕਨੀਕ ਯੂਜ਼ਰ ਨੂੰ ਡਾਟਾ ਅਤੇ ਫੋਨ ਕਾਲ ਬਿਨਾਂ ਬੈਂਡ ''ਚ ਬਦਲਾਵ ਕਰਨ ਦੀ ਸਹੂਲਤ ਦਿੰਦਾ ਹੈ ਜਿਸ ਦਾ ਮਤਲੱਬ ਹੈ ਕਿ ਡਾਟਾ ਅਤੇ ਵਾਇਸ ਕਾਲ ਲਈ ਇਕ ਹੀ ਬੈਂਡ ਦਾ ਇਸਤੇਮਾਲ ਹੁੰਦਾ ਹੈ।
