ਇਹ ਕੰਪਨੀ 289 ਰੁਪਏ ''ਚ ਦੇ ਰਹੀਂ ਹੈ ਅਨਲਿਮਟਿਡ ਕਾਲਿੰਗ ਤੇ 1GB ਡਾਟਾ
Sunday, Jan 13, 2019 - 12:48 PM (IST)

ਗੈਜੇਟ ਡੈਸਕ- ਟੈਲੀਕਾਮ ਮਾਰਕੀਟ 'ਚ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਏਅਰਟੈੱਲ ਨੇ ਪ੍ਰੀਪੇਡ ਯੂਜ਼ਰਸ ਲਈ 289 ਰੁਪਏ ਦਾ ਇਕ ਨਵਾਂ ਪਲਾਨ ਪੇਸ਼ ਕੀਤਾ ਹੈ, ਜਿਸ 'ਚ ਯੂਜ਼ਰਸ ਨੂੰ 279 ਰੁਪਏ ਦਾ ਪ੍ਰੀਪੇਡ ਰੀਚਾਰਜ ਮਿਲਦਾ ਹੈ। ਇਹ ਪਲਾਨ ਅਨਲਿਮਟਿਡ ਕਾਲਿੰਗ ਤਾਂ ਦਿੰਦਾ ਹੀ ਹੈ ਤੇ ਇਸ 'ਚ 1 ਜੀ. ਬੀ. 2G/3G/4G ਡਾਟਾ ਦੇ ਨਾਲ 48 ਦਿਨਾਂ ਲਈ ਹਰ ਦਿਨ 100 ਐੱਸ. ਐੱਮ. ਐੱਸ ਵੀ ਮਿਲਦੇ ਹਨ। ਦੱਸ ਦੇਈਏ ਕਿ ਏਅਰਟੈੱਲ ਦਾ ਓਪਨ ਮਾਰਕੀਟ ਪਲਾਨ ਹੈ ਜੋ ਆਂਧ੍ਰ ਪ੍ਰਦੇਸ਼, ਤੇਲੰਗਾਨਾ, ਚੇਂਨਈਂ ਤੇ ਬਾਕੀ ਖੇਤਰਾਂ 'ਚ ਲਾਗੂ ਹੋਵੇਗਾ। ਹਾਲਾਂਕਿ ਇਹ ਪਲਾਨ ਦਿੱਲੀ ਤੇ ਬਾਕੀ ਮੈਟਰੋ ਸਰਕਲਸ 'ਚ ਲਾਗੂ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਦੱਸ ਦੇਈਏ ਕਿ ਜਿਓ ਤੋਂ ਬਾਅਦ ਏਅਰਟੈੱਲ ਨੇ ਵੀ ਇੰਟਰਨੈਸ਼ਨਲ ਰੋਮਿੰਗ ਐਕਟੀਵੇਸ਼ਨ ਫ੍ਰੀ ਸਾਰੇ ਕਸਟਮਰਸ ਲਈ ਹੱਟਾ ਦਿੱਤੀ ਹੈ। ਇਸ ਤੋਂ ਪਹਿਲਾਂ ਏਅਰਟੈੱਲ 99 ਰੁਪਏ ਇੰਟਰਨੈਸ਼ਨਲ ਰੋਮਿੰਗ ਐਕਟੀਵੇਸ਼ਨ ਚਾਰਜ ਦੇ ਤੌਰ 'ਤੇ ਲੈਂਦਾ ਸੀ। ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਰੋਮਿੰਗ ਐਕਟੀਵੇਸ਼ਨ ਲਈ ਹੁਣ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਏਅਰਟੈੱਲ ਨੇ ਇਕ ਹੋਰ ਪਲਾਨ ਲਾਂਚ ਕੀਤਾ ਸੀ। ਇਸ ਪਲਾਨ ਦੀ ਕੀਮਤ 76 ਰੁਪਏ ਹੈ ਤੇ ਇਹ ਰੀ-ਚਾਰਜ ਕਰਨ 'ਤੇ ਯੂਜ਼ਰ ਨੂੰ 26 ਰੁਪਏ ਦਾ ਟਾਕਟਾਈਮ ਮਿਲੇਗਾ। ਇਸ ਰੀਚਾਰਜ 'ਚ ਯੂਜ਼ਰ 60 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਗੱਲ ਕਰ ਸਕਣਗੇ। ਇਸ ਤੋਂ ਇਲਾਵਾ ਯੂਜ਼ਰ ਨੂੰ 100M2 ਡਾਟਾ ਵੀ ਮਿਲੇਗਾ ਤੇ ਮਿਆਦ 28 ਦਿਨਾਂ ਦੀ ਹੈ।