Airtel ਨੇ ਗਾਹਕਾਂ ਨੂੰ ਦਿੱਤਾ ਝਟਕਾ! ਇਨ੍ਹਾਂ ਪਲਾਨਜ਼ ’ਚ ਕੀਤਾ ਬਦਲਾਅ
Wednesday, Apr 20, 2022 - 06:16 PM (IST)

ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਏਅਰਟੈੱਲ ਨੇ ਚੁੱਪ-ਚਾਪ ਆਪਣੇ ਚਾਰ ਪੋਸਟਪੇਡ ਪਲਾਨਜ਼ ’ਚ ਬਦਲਾਅ ਕਰ ਦਿੱਤਾ ਹੈ ਜਿਸਤੋਂ ਬਾਅਦ ਗਾਹਕਾਂ ਨੂੰ ਨੁਕਸਾਨ ਹੋ ਰਿਹਾ ਹੈ, ਹਾਲਾਂਕਿ ਏਅਰਟੈੱਲ ਨੇ ਇਹ ਬਦਲਾਅ ਪੋਸਟਪੇਡ ਪਲਾਨਾਂ ’ਚ ਕੀਤੇ ਹਨ, ਅਜਿਹੇ ’ਚ ਪ੍ਰੀਪੇਡ ਗਾਹਕਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਆਓ ਜਾਣਦੇ ਹਾਂ ਨਵੇਂ ਬਦਲਾਅ ਤੋਂ ਬਾਅਦ ਤੁਹਾਨੂੰ ਕੀ ਨੁਕਸਾਨ ਹੋਣ ਵਾਲਾ ਹੈ।
ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਦੀ ਮਿਆਦ ’ਚ ਬਦਲਾਅ
ਏਅਰਟੈੱਲ ਨੇ ਆਪਣੇ ਚਾਰ ਪੋਸਟਪੇਡ ਪਲਾਨਾਂ ਦੇ ਨਾਲ ਮੁਫ਼ਤ ਮਿਲਣ ਵਾਲੇ ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਦੀ ਮਿਆਦ ਨੂੰ ਅੱਧਾ ਕਰ ਦਿੱਤਾ ਹੈ। ਦਰਅਸਲ, ਏਅਰਟੈੱਲ ਦੇ ਚਾਰ ਪੋਸਟਪੇਡ ਪਲਾਨਾਂ ਦੇ ਨਾਲ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ ਜਿਸਨੂੰ ਕੰਪਨੀ ਨੇ ਘਟਾ ਕੇ 6 ਮਹੀਨਿਆਂ ਦਾ ਕਰ ਦਿੱਤਾ ਹੈ।
ਇਨ੍ਹਾਂ ਪਲਾਨਾਂ ’ਚ ਹੋਏ ਬਦਲਾਅ
ਏਅਰਟੈੱਲ ਨੇ ਜਿਨ੍ਹਾਂ ਪਲਾਨਾਂ ਦੇ ਨਾਲ ਮਿਲਣ ਵਾਲੇ ਐਮਾਜ਼ੋਨ ਪ੍ਰਾਈਮ ਦੇ ਸਬਸਕ੍ਰਿਪਸ਼ਨ ਨੂੰ 1 ਸਾਲ ਤੋਂ ਘਟਾ ਕੇ 6 ਮਹੀਨਿਆਂ ਦੀ ਮਿਆਦ ਕਰ ਦਿੱਤੀ ਹੈ, ਉਨ੍ਹਾਂ ’ਚ ਪਹਿਲਾ ਪਲਾਨ 499 ਰੁਪਏ ਦਾ ਹੈ। ਇਸ ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਹਰ ਮਹੀਨੇ 75 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ’ਚ 200 ਜੀ.ਬੀ. ਡਾਟਾ ਰੋਲਓਵਰ ਦੀ ਵੀ ਸੁਵਿਧਾ ਹੈ। ਇਸ ਪਲਾਨ ਦੇ ਨਾਲ ਪਹਿਲਾਂ 1 ਸਾਲ ਲਈ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ ਜਿਸਨੂੰ ਹੁਣ 6 ਮਹੀਨਿਆਂ ਦਾ ਕਰ ਦਿੱਤਾ ਗਿਆ ਹੈ।
ਦੂਜਾ ਪਲਾਨ 999 ਰੁਪਏ ਦਾ, ਤੀਜਾ ਪਲਾਨ 1,199 ਰੁਪਏ ਅਤੇ ਚੌਥਾ ਪਲਾਨ 1,599 ਰੁਪਏ ਦਾ ਹੈ। ਇਨ੍ਹਾਂ ਸਾਰੇ ਪਲਾਨਾਂ ਦੇ ਨਾਲ ਐਮਾਜ਼ੋਨ ਪ੍ਰਾਈਮ ਦੇ ਸਬਸਕ੍ਰਿਪਸ਼ਨ ਨੂੰ 6 ਮਹੀਨਿਆਂ ਲਈ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਪਲਾਨਾਂ ਦੇ ਨਾਲ ਆਜੇ ਵੀ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਮੋਬਾਇਲ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ।