Airtel ਨੇ ਆਪਣੇ ਇਸ ਪਲਾਨ ''ਚ ਕੀਤਾ ਵੱਡਾ ਬਦਲਾਅ, ਮਿਲੇਗਾ ਪਹਿਲੇ ਤੋਂ ਜ਼ਿਆਦਾ ਡਾਟਾ

Sunday, Dec 16, 2018 - 02:09 AM (IST)

Airtel ਨੇ ਆਪਣੇ ਇਸ ਪਲਾਨ ''ਚ ਕੀਤਾ ਵੱਡਾ ਬਦਲਾਅ, ਮਿਲੇਗਾ ਪਹਿਲੇ ਤੋਂ ਜ਼ਿਆਦਾ ਡਾਟਾ

ਗੈਜੇਟ ਡੈਸਕ—ਟੈਲੀਕਾਮ ਸੈਕਟਰ 'ਚ ਯੂਜ਼ਰਸ ਨੂੰ ਆਪਣੀ ਵੱਲ ਆਕਰਸ਼ਤ ਕਰਨ ਲਈ ਏਅਰਟੈੱਲ ਨੇ ਆਪਣੇ 199 ਰੁਪਏ ਦੇ ਪ੍ਰੀਪੇਡ ਪੈਕ 'ਚ ਬਦਲਾਅ ਕੀਤਾ ਹੈ। ਜਿਸ 'ਚ ਕੰਪਨੀ ਹੁਣ ਯੂਜ਼ਰਸ ਨੂੰ ਪਹਿਲੇ ਦੇ ਮੁਕਾਬਲੇ ਜ਼ਿਆਦਾ ਡਾਟਾ ਦੇ ਰਹੀ ਹੈ। ਪਹਿਲੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1.4ਜੀ.ਬੀ. ਡਾਟਾ ਦਿੱਤਾ ਜਾਂਦਾ ਸੀ, ਪਰ ਹੁਣ ਨਵੇਂ ਬਦਲਾਅ ਤੋਂ ਬਾਅਦ ਯੂਜ਼ਰਸ ਨੂੰ ਪ੍ਰਤੀਦਿਨ 1.5 ਜੀ.ਬੀ. ਡਾਟਾ ਮਿਲੇਗਾ। ਉੱਥੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਮੰਨਿਆ ਜਾ ਰਿਹਾ ਹੈ ਕਿ ਏਅਰਟੈੱਲ ਦੇ ਇਸ ਪਲਾਨ ਦੀ ਟਕੱਰ ਜਿਓ ਦੇ 198 ਰੁਪਏ ਵਾਲੇ ਪਲਾਨ ਨਾਲ ਹੋਵੇਗੀ।

PunjabKesari


ਇਹ ਇਕ ਓਪਨ ਮਾਰਕੀਟ ਪਲਾਨ ਹੈ ਜੋ ਸਾਰੇ ਏਅਰਟੈੱਲ ਪ੍ਰੀਪੇਡ ਯੂਜ਼ਰਸ ਲਈ ਮੌਜੂਦ ਹੈ ਅਤੇ ਡਾਟਾ ਤੋਂ ਇਲਾਵਾ ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਨੈਸ਼ਨਲ ਰੋਮਿੰਗ ਕਾਲਸ ਨਾਲ 28 ਦਿਨਾਂ ਲਈ 100 ਐੱਸ.ਐੱਮ.ਐੱਸ. ਮਿਲਣਗੇ। ਏਅਰਟੈੱਲ ਦਾ 199 ਰੁਪਏ ਵਾਲਾ ਪਲਾਨ 22 ਟੈਲੀਕਾਮ ਸਰਕਲ 'ਚ ਉਪਲੱਬਧ ਹੈ।

PunjabKesari
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਕੰਪਨੀ ਨੇ 23 ਰੁਪਏ ਦਾ ਰਿਚਾਰਜ ਪੈਕ ਲਾਂਚ ਕੀਤਾ ਹੈ। ਇਸ ਰਿਚਾਰਜ ਪੈਕ ਦੀ ਮਦਦ ਨਾਲ ਏਅਰਟੈੱਲ ਯੂਜ਼ਰ ਆਪਣੇ ਪ੍ਰੀਪੇਡ ਨੰਬਰ ਦੀ ਮਿਆਦ 28 ਦਿਨਾਂ ਲਈ ਵਧਾ ਸਕਦੇ ਹੋ। ਉੱਥੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਦਲਾਅ ਤੋਂ ਬਾਅਦ ਏਅਰਟੈੱਲ ਦੇ ਇਸ ਪਲਾਨ ਨੂੰ ਯੂਜ਼ਰਸ ਤੋਂ ਕਿਵੇਂ ਦੀ ਪ੍ਰਤੀਕਿਰਿਆ ਮਿਲਦੀ ਹੈ।


Related News