ਏਅਰਟੈੱਲ ਨੇ ਖਤਮ ਕੀਤੇ ਆਪਣੇ 499 ਰੁਪਏ ਤੋਂ ਘੱਟ ਕੀਮਤ ਵਾਲੇ ਪੋਸਟਪੇਡ ਪਲਾਨਸ
Friday, May 17, 2019 - 01:44 AM (IST)

ਗੈਜੇਟ ਡੈਸਕ—ਏਅਰਟੈੱਲ ਨੇ ਆਪਣੀ ਆਮਦਨੀ ਵਧਾਉਣ ਲਈ 499 ਰੁਪਏ ਤੋਂ ਘਟ ਕੀਮਤ ਵਾਲੇ ਪੋਸਟਪੇਡ ਪਲਾਨਸ ਨੂੰ ਬੰਦ ਕਰ ਦਿੱਤਾ ਹੈ। ਏਅਰਟੈੱਲ ਨੇ ਪੋਸਟਪੇਡ ਕਸਟਮਰਸ ਲਈ ਐਂਟਰੀ ਲੇਵਲ ਪਲਾਨ ਦੀ ਨਵੀਂ ਕੀਮਤ 999 ਰੁਪਏ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਏਅਰਟੈੱਲ ਦੇ 28.4 ਕਰੋੜ ਦੇ ਸਬਸਕਰਾਈਬਰਸ ਬੇਸ ਦਾ 5 ਤੋਂ 7 ਫੀਸਦੀ ਹਿੱਸਾ ਪੋਸਟਪੇਡ ਕਸਟਮਰਸ ਦਾ ਹੈ ਪਰ ਆਮਦਨੀ 'ਚ ਇਨ੍ਹਾਂ ਦਾ ਯੋਗਦਾਨ ਸਿਰਫ 20 ਤੋਂ 25 ਫੀਸਦੀ ਹੀ ਰਿਹਾ ਹੈ।
ਯੂਜ਼ਰਸ ਕੋਲ ਉਪਲੱਬਧ ਹਨ ਇਹ ਪਲਾਨਸ
ਏਅਰਟੈੱਲ ਹੁਣ ਸਿਰਫ 499, 749, 999 ਅਤੇ 1,599 ਰੁਪਏ ਦੇ ਚਾਰ ਪੋਸਟਪੇਡ ਪਲਾਨਸ ਆਫਰ ਕਰ ਰਹੀ ਹੈ ਜਿਨ੍ਹਾਂ ਨੂੰ 1 ਮਈ 2019 ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਏਅਰਟੈੱਲ ਦੇ ਸਟੋਰਸ, ਐਪ ਅਤੇ ਕਸਟਮਰਸ ਕੇਅਰ ਤੋਂ ਪ੍ਰਾਪਤ ਕੀਤੀ ਗਈ ਹੈ।
ਪਿਛਲੇ ਦੋ ਸਾਲਾਂ 'ਚ ਏਅਰਟੈੱਲ 'ਤੇ ਵਧਿਆ ਪ੍ਰੈਸ਼ਰ
ਏਅਰਟੈੱਲ ਦੀ ਮੁਕਾਬਲੇਬਾਜ਼ੀ ਵਾਲੀ ਕੰਪਨੀ ਰਿਲਾਇੰਸ ਜਿਓ ਨੇ ਦੋ ਸਾਲ ਪਹਿਲਾਂ ਐਂਟਰੀ ਕੀਤੀ ਜਿਸ ਤੋਂ ਬਾਅਦ ਏਅਰਟੈੱਲ 'ਤੇ ਕਾਫੀ ਆਈਨੈਂਸ਼ੀਅਲ ਪ੍ਰੈਸ਼ਰ ਆ ਗਿਆ ਹੈ। ਉੱਥੇ ਭਾਰਤੀ ਮੋਬਾਇਲ ਬਿਜ਼ਨੈੱਸ ਤੋਂ ਉਸ ਨੂੰ ਕਾਫੀ ਘਾਟਾ ਵੀ ਹੋਇਆ ਹੈ। ਅਜਿਹੇ 'ਚ ਕੰਪਨੀ ਨੇ 499 ਰੁਪਏ ਤੋਂ ਘੱਟ ਕੀਮਤ ਵਾਲੇ ਪੋਸਟਪੇਡ ਪਲਾਨਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।