Airtel ਗਾਹਕਾਂ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਇਹ ਪਲਾਨ

02/17/2020 4:11:39 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਐਡ-ਆਨ ਪੋਸਟਪੇਡ ਪਲਾਨ ਦੀ ਕੀਮਤ ’ਚ ਵਾਧਾ ਕੀਤਾ ਹੈ। ਹੁਣ ਏਅਰਟੈੱਲ ਦੇ 199 ਰੁਪਏ ਵਾਲੇ ਪੋਸਟਪੇਡ ਪਲਾਨ ਦੀ ਕੀਮਤ ਵੱਧ ਕੇ 249 ਰੁਪਏ ਹੋ ਗਈ ਹੈ। ਹਾਲਾਂਕਿ, ਇਸ ਪਲਾਨ ’ਚ ਗਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਏਅਰਟੈੱਲ ਨੇ ਪੋਸਟਪੇਡ ਪਲਾਨ ’ਚ ਮਿਲਣ ਵਾਲੀ ਨੈੱਟਫਲਿਕਸ ਦੀ ਮੁਫਤ ਸੇਵਾ ਨੂੰ ਬੰਦ ਕਰ ਦਿੱਤਾ ਸੀ। ਤਾਂ ਆਓ ਜਾਣਦੇ ਹਾਂ ਏਅਰਟੈੱਲ ਦੇ ਇਸ ਪਲਾਨ ਬਾਰੇ...

ਏਅਰਟੈੱਲ ਦਾ 249 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਅਤੇ 100 ਮੈਸੇਜ ਦੀ ਸੁਵਿਧਾ ਮਿਲੇਗੀ। ਨਾਲ ਹੀ ਕੰਪਨੀ ਗਾਹਕਾਂ ਨੂੰ 10 ਜੀ.ਬੀ. ਡਾਟਾ ਦੇਵੇਗੀ। ਉਥੇ ਹੀ ਗਾਹਕਾਂ ਨੂੰ ਇਸ ਪਲਾਨ ਦੇ ਨਾਲ 18 ਫੀਸਦੀ ਜੀ.ਐੱਸ.ਟੀ. ਦੇਣੀ ਹੋਵੇਗੀ। ਦੱਸ ਦੇਈਏ ਕਿ ਕੰਪਨੀ ਨੇ ਇਸ ਫੈਮਲੀ ਪੋਸਟਪੇਡ ਪਲਾਨ ਸੀਰੀਜ਼ ਨੂੰ 2017 ’ਚ ਲਾਂਚ ਕੀਤਾ ਸੀ। 

ਏਅਰਟੈੱਲ ਦਾ 499 ਰੁਪਏ ਵਾਲਾ ਪੋਸਟਪੇਡ ਪਲਾਨ
ਇਸ ਪਲਾਨ ’ਚ 75 ਜੀ.ਬੀ. ਡਾਟਾ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਨਾਲ ਹੀ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਤੁਹਾਨੂੰ ਇਸ ਪਲਾਨ ਦੇ ਨਾਲ ਐਮਾਜ਼ੋਨ ਪ੍ਰਾਈਮ, ਏਅਰਟੈੱਲ ਐਕਸਟਰੀਮ ਅਤੇ ਮੋਬਾਇਲ ਪ੍ਰੋਟੈਕਸ਼ਨ ਸਕੀਮ ਦੀ ਸਬਸਕ੍ਰਿਪਸ਼ਨ ਦੇਵੇਗੀ। 

ਏਅਰਟੈੱਲ ਦਾ 749 ਰੁਪਏ ਵਾਲਾ ਪੋਸਟਪੇਡ ਪਲਾਨ
ਇਸ ਪਲਾਨ ’ਚ 200 ਜੀ.ਬੀ. ਰੋਲ ਓਵਰ ਦੀ ਸੁਵਿਧਾ ਦੇ ਨਾਲ 125 ਜੀ.ਬੀ. ਡਾਟਾ ਅਤੇ 100 ਮੈਸੇਜ ਦੀ ਸੁਵਿਧਾ ਮਿਲੇਗੀ। ਨਾਲ ਹੀ ਤੁਸੀਂ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ ਕੰਪਨੀ ਤੁਹਾਨੂੰ ਇਸ ਪਲਾਨ ਦੇ ਨਾਲ ਐਮਾਜ਼ੋਨ ਪ੍ਰਾਈਮ, ਏਅਰਟੈੱਲ ਐਕਸਟਰੀਮ ਅਤੇ ਮੋਬਾਇਲ ਪ੍ਰੋਟੈਕਸ਼ਨ ਸਕੀਮ ਦੀ ਸਬਸਕ੍ਰਿਪਸ਼ਨ ਦੇਵੇਗੀ। 


Related News