Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ ''ਚ ਰੋਜ਼ ਮਿਲੇਗਾ 4GB ਡਾਟਾ ਤੇ...
Monday, Sep 15, 2025 - 03:36 PM (IST)

ਗੈਜੇਟ ਡੈਸਕ- ਭਾਰਤੀ ਏਅਰਟੈੱਲ ਨੇ ਚੁੱਪ-ਚਾਪ ਆਪਣੇ ਗਾਹਕਾਂ ਲਈ ਇਕ ਨਵਾਂ ਪ੍ਰੀਪੇਡ ਰਿਚਾਰਜ ਪਲਾਨ ਲਾਂਚ ਕਰ ਦਿੱਤਾ ਹੈ। ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ 5G ਯੂਜ਼ਰਾਂ ਲਈ ਹੈ ਜੋ ਹਰ ਰੋਜ਼ ਵੱਧ ਇੰਟਰਨੈਟ ਵਰਤਦੇ ਹਨ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਨਵੇਂ ਪਲਾਨ ਦੀ ਖ਼ਾਸੀਅਤ :
- ਡੇਲੀ 4GB ਹਾਈ-ਸਪੀਡ ਡਾਟਾ (28 ਦਿਨਾਂ ਲਈ)
- ਅਨਲਿਮਿਟਡ 5G ਡਾਟਾ (5G ਸਮਾਰਟਫੋਨ ਯੂਜ਼ਰਾਂ ਲਈ)
- ਅਨਲਿਮਿਟਡ ਵੋਇਸ ਕਾਲਿੰਗ ਸਾਰੇ ਭਾਰਤ 'ਚ
- 100 ਫ੍ਰੀ SMS ਪ੍ਰਤੀ ਦਿਨ
- JioHotstar ਮੋਬਾਇਲ ਐਡੀਸ਼ਨ ਸਬਸਕ੍ਰਿਪਸ਼ਨ (28 ਦਿਨਾਂ ਲਈ)
- 30GB Google One ਸਟੋਰੇਜ
- Airtel Xstream Play ਦਾ ਸਬਸਕ੍ਰਿਪਸ਼ਨ
- 1 ਸਾਲ ਲਈ Perplexity AI ਐਕਸੈਸ
ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਕੀਮਤ
ਪਲਾਨ ਦੀ ਕੀਮਤ:
ਏਅਰਟੈੱਲ ਦਾ ਇਹ ਡੇਲੀ 4ਜੀਬੀ ਡਾਟਾ ਵਾਲਾ ਪਲਾਨ ਰੈਗੂਲਰ ਪਲਾਨ ਦੇ ਮੁਕਾਬਲੇ ਥੋੜ੍ਹਾ ਮਹਿੰਗਾ ਆਉਂਦਾ ਹੈ। ਇਹ ਪਲਾਨ 479 ਰੁਪਏ ਦਾ ਹੈ, ਜਿਸ 'ਚ ਯੂਜ਼ਰਾਂ ਨੂੰ ਹਰ ਰੋਜ਼ ਕਰੀਬ 16 ਰੁਪਏ ਦਾ ਖਰਚਾ ਪਵੇਗਾ।
ਕੌਣ ਲੈ ਸਕਦਾ ਹੈ ਫਾਇਦਾ?
ਇਹ ਨਵਾਂ ਪਲਾਨ OTT 'ਤੇ ਫਿਲਮਾਂ, ਲਾਈਵ ਕ੍ਰਿਕਟ ਮੈਚ ਦੇਖਣ ਜਾਂ ਵੈੱਬ ਬ੍ਰਾਊਜ਼ਿੰਗ ਵਾਸਤੇ ਵੱਧ ਡਾਟਾ ਵਰਤਣ ਵਾਲੇ ਯੂਜ਼ਰਾਂ ਲਈ ਬਹੁਤ ਹੀ ਲਾਭਦਾਇਕ ਹੈ। ਇਸ ਸਮੇਂ ਹੋਰ ਕੋਈ ਵੀ ਟੈਲੀਕੌਮ ਕੰਪਨੀ 4GB ਡੇਲੀ ਡਾਟਾ ਵਾਲਾ ਪ੍ਰੀਪੇਡ ਪਲਾਨ ਪੇਸ਼ ਨਹੀਂ ਕਰ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8