Airtel ਗਾਹਕਾਂ ਦੀ ਬੱਲੇ-ਬੱਲੇ, ਹੁਣ ਫ੍ਰੀ ਮਿਲੇਗਾ ਅਨਲਿਮਟਿਡ 5ਜੀ ਡਾਟਾ, ਇੰਝ ਕਰੋ ਕਲੇਮ

03/18/2023 4:42:13 PM

ਗੈਜੇਟ ਡੈਸਕ- ਏਅਰਟੈੱਲ ਨੇ ਜੀਓ ਦੇ 5ਜੀ ਵੈਲਕਮ ਆਫਰ ਨੂੰ ਟੱਕਰ ਦੇਣ ਲਈ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਨੂੰ ਅਨਲਿਮਟਿਡ 5ਜੀ ਡਾਟਾ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ। ਏਅਰਟੈੱਲ ਅਤੇ ਜੀਓ ਦੋਵੇਂ ਦੇਸ਼ ਭਰ 'ਚ ਪ੍ਰਮੁੱਖ ਮਹਾਨਗਰਾਂ ਅਤੇ ਕਸਬਿਆਂ 'ਚ ਆਪਣੇ 5ਜੀ ਨੈੱਟਵਰਕ ਦਾ ਵਿਸਤਾਰ ਕਰ ਰਹੇ ਹਨ। ਹਾਲਾਂਕਿ ਅਜੇ ਤਕ ਟੈਲੀਕਾਮ ਕੰਪਨੀਆਂ ਦੁਆਰਾ 5ਜੀ ਲਈ ਵੱਖ ਤੋਂ ਪਲਾਨ ਪੇਸ਼ ਨਹੀਂ ਕੀਤਾ ਗਿਆ ਪਰ ਮੌਜੂਦਾ 4ਜੀ ਰੀਚਾਰਜ ਪਲਾਨ 'ਤੇ 5ਜੀ ਡਾਟਾ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਏਅਰਟੈੱਲ ਨੇ ਬਿਨਾਂ ਕਿਸੇ ਵਾਧੂ ਲਾਗਤ ਦੇ ਆਪਣਾ ਅਨਲਿਮਟਿਡ 5ਜੀ ਡਾਟਾ ਆਫਰ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਏਅਰਟੈੱਲ ਦੇ ਅਨਲਿਮਟਿਡ 5ਜ ਡਾਟਾ ਪਲਾਨ ਬਾਰੇ...

ਇਹ ਵੀ ਪੜ੍ਹੋ– Airtel ਦੇ ਪੈਸਾ ਵਸੂਲ ਪਲਾਨ, ਮਹੀਨੇ ਦੇ ਰੀਚਾਰਜ 'ਚ 90 ਦਿਨ ਲਈ ਮਿਲੇਗਾ Disney+ Hotstar

ਇਹ ਗਾਹਕਾਂ ਲਈ ਹਾਈ ਸਪੀਡ 5ਜੀ ਡਾਟਾ ਦਾ ਅਨੁਭਵ ਕਰਨ ਲਈ ਇਕ ਇੰਟ੍ਰੋਡਕਟਰੀ ਆਫਰ ਹੈ। ਜਿਨ੍ਹਾਂ ਏਅਰਟੈੱਲ ਗਾਹਕਾਂ ਕੋਲ 5ਜੀ ਸਪੋਰਟ ਵਾਲਾ ਡਿਵਾਈਸ ਹੈ ਅਤੇ ਉਹ ਏਅਰਟੈੱਲ 5ਜੀ ਪਲੱਸ 'ਤੇ ਐਕਟਿਵ ਹਨ ਤਾਂ ਉਹ ਅਨਲਿਮਟਿਡ 5ਜੀ ਡਾਟਾ ਦਾ ਮਜ਼ਾ ਲੈ ਸਕਦੇ ਹਨ।

ਇਸ ਆਫਰ ਦਾ ਲਾਭ ਲੈਣ ਲਈ ਗਾਹਕਾਂ ਨੂੰ ਏਅਰਟੈੱਲ ਥੈਂਕਸ ਐਪ ਰਾਹੀਂ ਅਨਲਿਮਟਿਡ 5ਜੀ ਡਾਟਾ ਆਫਰ ਕਲੇਮ ਕਰਨਾ ਹੋਵੇਗਾ। ਸਾਰੇ ਏਅਰਟੈੱਲ ਪ੍ਰੀਪੇਡ ਗਾਹਕ ਜੋ 239 ਰੁਪਏ ਜਾਂ ਉਸਤੋਂ ਵੱਧ ਵਾਲਾ ਅਨਲਿਮਟਿਡ ਪੈਕ ਰੀਚਾਰਜ ਕਰਦੇ ਹਨ ਤਾਂ ਉਹ ਅਨਲਿਮਟਿਡ 5ਜੀ ਡਾਟਾ ਲਈ ਕਲੇਮ ਕਰ ਸਕਦੇ ਹਨ ਅਤੇ ਫਾਇਦਾ ਚੁੱਕ ਸਕਦੇ ਹਨ।

ਇਹ ਵੀ ਪੜ੍ਹੋ– Meta ਨੇ ਫੇਸਬੁੱਕ-ਇੰਸਟਾਗ੍ਰਮ ਲਈ ਸ਼ੁਰੂ ਕੀਤੀ ਬਲਿਊ ਟਿਕ ਦੀ ਪੇਡ ਸਰਵਿਸ, ਦੇਣੇ ਹੋਣਗੇ ਇੰਨੇ ਪੈਸੇ

 

ਇਹ ਵੀ ਪੜ੍ਹੋ– ਸਾਵਧਾਨ! YouTube ਰਾਹੀਂ ਵੀ ਤੁਹਾਡੇ ਫੋਨ 'ਚ ਆ ਸਕਦੈ ਵਾਇਰਸ, ਇਹ ਹੈ ਬਚਣ ਦਾ ਤਰੀਕਾ

ਇੰਝ ਕਰੋ ਕਲੇਮ

ਜੇਕਰ ਤੁਸੀਂ ਏਅਰਟੈੱਲ 5ਜੀ ਪਲੱਸ ਨੈੱਟਵਰਕ ਐਕਟਿਵ ਏਰੀਆ ਵਿਚ ਹੋ ਤਾਂ ਫ੍ਰੀ ਅਨਲਿਮਟਿਡ 5ਜੀ ਡਾਟਾ ਸੁਵਿਧਾ ਲਈ ਕਲੇਮ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਫੋਨ 'ਚ ਏਅਰਟੈੱਲ ਥੈਂਕਸ ਐਪ ਡਾਊਨਲੋਡ ਕਰਨਾ ਹੋਵੇਗਾ। ਹੁਣ ਐਪ ਨੂੰ ਓਪਨ ਕਰਦੇ ਹੀ ਤੁਹਾਨੂੰ Unlimited 5G Data Exclusive for you ਲਿਖਿਆ ਦਿਸ ਜਾਵੇਗਾ। ਇੱਥੇ ਟੈਪ ਕਰੋ ਅਤੇ ਇਸਤੋਂ ਬਾਅਦ ਕਲੇਮ ਅਨਲਿਮਟਿਡ 5ਜੀ ਡਾਟਾ 'ਤੇ ਟੈਪ ਕਰੋ। ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਤੁਹਾਨੂੰ ਏਅਰਟੈੱਲ ਵੱਲੋਂ ਐਕਟਿਵੇਟ ਦਾ ਮੈਸੇਜ ਮਿਲ ਜਾਵੇਗਾ। ਹੁਣ ਤੁਸੀਂ ਅਨਲਿਮਟਿਡ 5ਜੀ ਡਾਟਾ ਦਾ ਲਾਭ ਲੈ ਸਕਦੇ ਹੋ।

ਇਹ ਵੀ ਪੜ੍ਹੋ– ChatGPT ਦੇ ਨਵੇਂ ਵਰਜ਼ਨ GPT-4 ਨੇ ਦੁਨੀਆ ਨੂੰ ਕੀਤਾ ਹੈਰਾਨ, ਜਾਣੋ ਇਸ ਦੀਆਂ ਖੂਬੀਆਂ


Rakesh

Content Editor

Related News