Airtel ਗਾਹਕਾਂ ਲਈ ਖ਼ੁਸ਼ਖ਼ਬਰੀ, iPhone ਖਰੀਦਣ ’ਤੇ ਮਿਲੇਗੀ 3600 ਰੁਪਏ ਦੀ ਛੋਟ

Thursday, Jul 16, 2020 - 10:50 AM (IST)

Airtel ਗਾਹਕਾਂ ਲਈ ਖ਼ੁਸ਼ਖ਼ਬਰੀ, iPhone ਖਰੀਦਣ ’ਤੇ ਮਿਲੇਗੀ 3600 ਰੁਪਏ ਦੀ ਛੋਟ

ਗੈਜੇਟ ਡੈਸਕ– ਏਅਰਟੈੱਲ ਆਪਣੇ ਗਾਹਕਾਂ ਲਈ ਨਵੇਂ-ਨਵੇਂ ਆਫਰ ਲਿਆਉਂਦੀ ਰਹਿੰਦੀ ਹੈ। ਇਸ ਵਾਰ ਕੰਪਨੀ ਨੇ ਐਪਲ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਹਿਤ ਏਅਰਟੈੱਲ ਗਾਹਕਾਂ ਨੂੰ ਨਵਾਂ ਆਈਫੋਨ ਖਰੀਦਣ ’ਤੇ ਛੋਟ ਦਿੱਤੀ ਜਾ ਰਹੀ ਹੈ। ਇਹ ਆਫਰ ਆਈਫੋਨ 11 ਅਤੇ ਆਈਫੋਨ ਐਕਸ ਆਰ ਖਰੀਦਣ ’ਤੇ ਦਿੱਤਾ ਜਾ ਰਿਹਾ ਹੈ ਜਿਸ ਦਾ ਫਾਇਦਾ ਏਅਰਟੈੱਲ ਦੇ ਪੋਸਟਪੇਡ ਗਾਹਕ ਚੁੱਕ ਸਕਦੇ ਹਨ। 

ਕੀ ਹੈ ਆਫਰ
ਕੰਪਨੀ ਦਾ ਇਹ ਆਫਰ 15 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ 2020 ਤਕ ਚੱਲੇਗਾ। ਆਫਰ ਤਹਿਤ ਆਈਫੋਨ 11 ਖਰੀਦਣ ’ਤੇ 3400 ਰੁਪਏ ਅਤੇ ਆਈਫੋਨ ਐਕਸ ਆਰ ਖਰੀਦਣ ’ਤੇ 3600 ਰੁਪਏ ਦੀ ਛੋਟ ਮਿਲੇਗੀ। ਇਸ ਆਫਰ ਦਾ ਫਾਇਦਾ ਚੁਣੇ ਹੋਏ ਰਿਟੇਲ ਸਟੋਰਾਂ ਜਿਵੇਂ  Chroma ਅਤੇ Apple Unicorn stores ਤੋਂ ਚੁੱਕਿਆ ਜਾ ਸਕਦਾ ਹੈ। 

ਇੰਝ ਪਾਓ ਡਿਸਕਾਊਂਟ
ਡਿਸਕਾਊਂਟ ਆਫਰ ਲਈ ਏਅਰਟੈੱਲ ਪੋਸਟਪੇਡ ਗਾਹਕਾਂ ਨੂੰ ਏਅਰਟੈੱਲ ਥੈਂਕਸ ਐਪ ਦੀ ਵਰਤੋਂ ਕਰਨੀ ਹੋਵੇਗੀ, ਜਿਥੋਂ ਉਨ੍ਹਾਂ ਨੂੰ ਕੂਪਨ ਮਿਲੇਗਾ। ਕੂਪਨ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਕਲੇਮ ਨਾਓ ’ਤੇ ਕਲਿੱਕ ਕਰਨਾ ਹੋਵੇਗਾ। ਆਫਰ ਦਾ ਇਸਤੇਮਾਲ ਕਰਨ ਲਈ ਗਾਹਕਾਂ ਨੂੰ ਐਪਲ ਨਾਲ ਆਪਣਾ ਮੋਬਾਇਲ ਨੰਬਰ ਸਾਂਝਾ ਕਰਨਾ ਹੋਵੇਗਾ ਅਤੇ Proceed ’ਤੇ ਕਲਿੱਕ ਕਰਨਾ ਹੋਵੇਗਾ। 

ਇਹ ਆਫਰ ਕੋਡ non-transferable ਹੋਵੇਗਾ, ਯਾਨੀ ਤੁਸੀਂ ਇਸ ਨੂੰ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਨਵਾਂ ਆਈਫੋਨ ਖਰੀਦਣ ਲਈ ਸਾਂਝਾ ਨਹੀਂ ਕਰ ਸਕਦੇ। ਜੇਕਰ ਫੋਨ ਖਰੀਦਦੇ ਸਮੇਂ ਤੁਹਾਡਾ ਏਅਰਟੈੱਲ ਪੋਸਟਪੇਡ ਨੰਬਰ ਐਕਟਿਵੇਟ ਨਹੀਂ ਹੈ ਤਾਂ ਕੂਪਨ ਕੋਡ ਕੰਮ ਨਹੀਂ ਕਰੇਗਾ। 


author

Rakesh

Content Editor

Related News