ਏਅਰਟੈੱਲ ਦੇ ਇਸ ਇਕ App ''ਚ ਚੱਲਣਗੀਆਂ 2000 Games
Tuesday, Dec 29, 2015 - 08:48 PM (IST)
ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਕੰਪਨੀ ਭਾਰਤੀ ਏਅਰਟੈੱਲ ਨੇ ਅੱਜ 2,000 ਗੇਮ ਦੇ ਨਾਲ ਨਵਾਂ ਮੋਬਾਇਲ ਐਪ ਵਿੰਕ ਗੇਮ ਲਾਂਚ ਕੀਤਾ ਹੈ। ਕੰਪਨੀ ਦੇ ਮੁੱਖ ਕਰਾਜਕਾਰੀ ਅਧਿਕਾਰੀ ਕਾਰਤਿਕ ਸੇਠ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਵਿਚ ਕ੍ਰਿਕਟ, ਸਪੋਰਟਸ, ਰੇਸਿੰਗ, ਐਡਵੈਂਚਰ, ਕਾਰਡ, ਕਿਡਸ ਅਤੇ ਪਜ਼ਲਸ ਵਰਗੀਆਂ ਗੇਮਜ਼ ਅਤੇ ਉਸ ਦੇ ਕੈਟਲਾਗ ਉਪਲੱਬਧ ਹਨ। ਅਜੇ ਐਪ ਦਾ ਬੀਟਾ ਵਰਜਨ ਲਾਂਚ ਕੀਤਾ ਗਿਆ ਹੈ। ਇਹ ਏਅਰਟੈੱਲ ਦੇ ਯੂਜ਼ਰਸ ਲਈ ਫ੍ਰੀ ਹੋਵੇਗਾ ਜਦੋਂਕਿ ਹੋਰ ਟੈਲੀਕਾਮ ਕੰਪਨੀਆਂ ਦੇ ਗਾਹਕ ਇਸ ਨੂੰ 29 ਰੁਪਏ ''ਚ ਖਰੀਦ ਸਕਦੇ ਹਨ।
ਉਨ੍ਹਾਂ ਕਿਹਾ ਕਿ ਐਪ ਵੈੱਬਸਾਈਟ ''ਵਿੰਕ ਡਾਟ ਇਨ'' ''ਤੇ ਉਪਲੱਬਧ ਹੈ। ਗੇਮ ਨੂੰ ਡਾਉਨਲੋਡ ਕਰਨ ਤੋਂ ਬਾਅਦ ਆਫਲਾਈਨ ਵੀ ਖੇਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿੰਕ ਸਰਵਿਸ ਰਾਹੀਂ ਮਿਊਜ਼ਿਕ ਅਤੇ ਮੂਵੀ ਉਪਲੱਬਧ ਕਰਾਉਣ ਤੋਂ ਬਾਅਦ ਯੂਜ਼ਰਸ ਲਈ ਇਸ ''ਤੇ ਗੇਮ ਐਪ ਦੀ ਸੁਵਿਧਾ ਦਿੱਤਾ ਜਾ ਰਹੀ ਹੈ। ਸਤੰਬਰ 2014 ''ਚ ਪੇਸ਼ ਕੀਤੇ ਗਏ ਵਿੰਕ ਮਿਊਜ਼ਿਕ ਨੂੰ ਗਾਹਕਾਂ ਨੇ ਕਾਫੀ ਪਸੰਦ ਕੀਤਾ ਹੈ।
