Airtel ਨੇ ਸ਼ੁਰੂ ਕੀਤੀ ਵੀਡੀਓ ਕਾਨਫਰੰਸਿੰਗ ਸੇਵਾ, JioMeet ਤੇ Zoom ਨੂੰ ਮਿਲੇਗੀ ਟੱਕਰ

07/14/2020 5:12:01 PM

ਗੈਜੇਟ ਡੈਸਕ– ਏਅਰਟੈੱਲ ਨੇ ਆਪਣੀ ਮੁਕਾਬਲੇਬਾਜ਼ ਜਿਓ ਦੀ ਨਵੀਂ ਵੀਡੀਓ ਕਾਨਫਰੰਸਿੰਗ ਐਪ ਜਿਓ ਮੀਟ ਨੂੰ ਟੱਕਰ ਦੇਣ ਲਈ BlueJeans ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ, ਫਿਲਹਾਲ ਇਸ ਦਾ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ। ਪਰ ਵੈੱਬਸਾਈਟ ਦੀ ਲਿਸਟਿੰਗ ’ਚ ਇਸ ਨਵੇਂ ਆਫਰ ਦੇ ਪ੍ਰਮੁੱਖ ਫੀਚਰਜ਼ ਦੀ ਜਾਣਕਾਰੀ ਨੂੰ ਹਾਈਲਾਈਟ ਕੀਤਾ ਗਿਆ ਹੈ। ਭਾਰਤੀ ਬਾਜ਼ਾਰ ’ਚ ਜਿਓ ਮੀਟ ਦਾ ਵਿਰੋਧੀ ਪੇਸ਼ ਕਰਨ ਲਈ ਏਅਰਟੈੱਲ ਨੇ Verizon ਦੀ ਮਲਕੀਅਤ ਵਾਲੇ BlueJeans ਨਾਲ ਸਾਂਝੇਦਾਰੀ ਕੀਤੀ ਹੈ। ਹਾਲਾਂਕਿ, ਜਿਥੇ ਜਿਓ ਮੀਟ ਐਂਟਰਪ੍ਰਾਈਜ਼ੀਸ ਅਤੇ ਗਾਹਕ ਦੋਵਾਂ ਲਈ ਉਪਲੱਬਧ ਹੈ, ਉਥੇ ਹੀ ਏਅਰਟੈੱਲ ਦੀ ਇਹ ਨਵੀਂ ਸੁਵਿਧਾ ਸ਼ੁਰੂਆਤੀ ਰੂਪ ’ਚ ਸਿਰਫ ਐਂਟਰਪ੍ਰਾਈਜ਼ ਗਾਹਕਾਂ ਲਈ ਹੀ ਉਪਲੱਬਧ ਹੈ। ਜਿਓ ਮੀਟ ਤੋਂ ਇਲਾਵਾ ਏਅਰਟੈੱਲ BlueJeans ਬਾਜ਼ਾਰ ’ਚ Zoom, Cisco Webex, ਅਤੇ Microsoft Teams ਵਰਗੇ ਲੋਕਪ੍ਰਸਿੱਧ ਵੀਡੀਓ ਕਾਨਫਰੰਸਿੰਗ ਪਲੇਟਫਾਰਮਾਂ ਨੂੰ ਵੀ ਟੱਕਰ ਦੇਣ ਦੀ ਤਿਆਰੀ ’ਚ ਹੈ। 

PunjabKesari

ਲਿਸਟਿੰਗ ਮੁਤਾਬਕ, ਏਅਰਟੈੱਲ BlueJeans ਸੇਵਾ ਸ਼ੁਰੂਆਤੀ ਤੌਰ ’ਤੇ ਮੁਫ਼ਤ ਟਰਾਇਲ ਲਈ ਉਪਲੱਬਧ ਹੋਵੇਗੀ। ਟਰਾਇਲ ਨੂੰ ਐਕਟਿਵੇਟ ਕਰਾਉਣ ਲਈ ਗਾਹਕਾਂ ਨੂੰ ਏਅਰਟੈੱਲ ਸਾਈਟ ’ਤੇ ਜਾ ਕੇ ਆਪਣੀ ਡਿਟੇਲਸ ਭਰ ਕੇ ਰਜਿਸਟਰ ਕਰਨਾ ਹੋਵੇਗਾ, ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਮੁਫ਼ਤ ਟਰਾਇਲ ਐਕਟਿਵੇਟ ਹੋ ਜਾਵੇਗਾ। ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਤੁਸੀਂ ਏਅਰਟੈੱਲ ਨੂੰ ਜ਼ਰੀਆ ਬਣਾਏ ਬਿਨ੍ਹਾਂ ਸਿੱਧਾ ਬਲੂਜੀਂਸ ਰਾਹੀਂ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਹਾਲਾਂਕਿ, ਇਸ ਤਰ੍ਹਾਂ ਤੁਸੀਂ ਕੁਝ ਫੀਚਰਜ਼ ਤੋਂ ਵਾਂਝੇ ਹੋ ਸਕਦੇ ਹੋ ਜੋ ਕਿ ਏਅਰਟੈੱਲ ਆਪਣੇ ਪੇਸ਼ਕਸ਼ ’ਚ ਪ੍ਰਦਾਨ ਕਰ ਰਹੀ ਹੈ। 

ਏਅਰਟੈੱਲ ਬਲੂਜੀਂਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਬਿਹਤਰੀਨ ਐਂਟਰਪ੍ਰਾਈਜ਼-ਗ੍ਰੇਡ ਸਕਿਓਰਿਟੀ ਨਾਲ ਆਏਗਾ, ਇਸ ਦੇ ਨਾਲ ਕੁਝ ਹੋਰ ਫੀਚਰਜ਼ ਵੀ ਮੌਜੂਦ ਹੋਣਗੇ ਜਿਵੇਂ- ਰੀਅਲ ਟਾਈਮ ਮੀਟਿੰਗਸ ਐਨਾਲਿਟਿਕਸ ਅਤੇ ਲਾਈਵ ਮੀਟਿੰਗ ਕੰਟਰੋਲ ਆਦਿ। ਓਨਲੀ ਟੈੱਕ ਮੁਤਾਬਕ, ਯੂਜ਼ਰਸ ਨੂੰ ਡਾਇਨ-ਇਨ ਆਪਸ਼ਨ ਵੀ ਮਿਲੇਗਾ, ਜਿਸ ਦੀ ਸ਼ੁਰੂਆਤ 0.50 ਪੈਸਾ ਪ੍ਰਤੀ ਕਾਲ ਨਾਲ ਹੋਵੇਗੀ। ਇਸ ਤੋਂ ਇਲਾਵਾ ਏਅਰਟੈੱਲ ਆਡੀਓ ਬ੍ਰਿਜ ਇੰਟੀਗ੍ਰੇਟ ਕੀਤਾ ਗਿਆ ਹੈ, ਤਾਂ ਜੋ Pay-per-use ਮਾਡਲ ’ਤੇ ਭਾਰਤ ਅਤੇ ਅੰਤਰਰਾਸ਼ਟਰੀ ਡਾਇਲ ਇਨ੍ਹਾਂ ਸੁਪੋਰਟ ਨੂੰ ਇਨੇਬਲ ਕੀਤਾ ਜਾਵੇ। 

ਦੂਜੇ ਵੀਡੀਓ ਕਾਨਫਰੰਸਿੰਗ ਪਲੇਟਫਾਰਮਾਂ ਦੀ ਤਰ੍ਹਾਂ ਏਅਰਟੈੱਲ ਬਲੂਜੀਂਸ ਨੂੰ ਵੀ ਡੈਸਕਟਾਪ ਅਤੇ ਮੋਬਾਇਲ ਪਲੇਟਫਾਰਮ ’ਤੇ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਨੂੰ ਵੈੱਬ ਬ੍ਰਾਊਜ਼ਰ ਅਤੇ ਵਰਚੁਅਲ ਡੈਸਕਟਾਪ ਇੰਫਰਾਸਟ੍ਰਕਚਰ ਦੇ ਨਾਲ-ਨਾਲ ਸਿਸਕੋ, ਪੋਲੀ, ਲਾਈਫਲਾਈਜ਼ ਅਤੇ ਹੋਰ ਰੂਮ ਸਿਸਟਮ ਦੁਆਰਾ ਵੀ ਐਸੈਸ ਕੀਤਾ ਜਾ ਸਕਦ ਹੈ ਜੋ ਕਿ SIP ਜਾਂ H.323 ਸਟੈਂਡਰਡ ’ਤੇ ਅਧਾਰਿਤ ਹਨ। 


Rakesh

Content Editor

Related News