ਰੀਚਾਰਜ ਦੇ ਬਦਲੇ 50 ਫੀਸਦੀ ਕੈਸ਼ਬੈਕ ਦੇ ਰਹੀ ਇਹ ਕੰਪਨੀ, ਇੰਝ ਮਿਲੇਗਾ ਫਾਇਦਾ

10/15/2020 4:38:36 PM

ਗੈਜੇਟ ਡੈਸਕ– ਭਾਰਤੀ ਟੈਲੀਕਾਮ ਬਾਜ਼ਾਰ ’ਚ ਮੁਕਾਬਲੇਬਾਜ਼ੀ ਕਾਫੀ ਵਧ ਗਈ ਹੈ ਖ਼ਾਸ ਕਰਕੇ ਕੰਪਨੀਆਂ ਆਪਣੇ ਗਾਹਕਾਂ ਨੂੰ ਪ੍ਰੀਪੇਡ ਪਲਾਨਸ ਨਾਲ ਕਈ ਫਾਇਦੇ ਦੇ ਰਹੀਆਂ ਹਨ। ਹੁਣ ਭਾਰਤੀ ਏਅਰਟੈੱਲ ਵਲੋਂ ਗਾਹਕਾਂ ਨੂੰ ਰੀਚਾਰਜ ਕਰਨ ’ਤੇ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਕੰਪਨੀ ਬੀਤੇ ਦਿਨੀਂ ਕਈ ਪਲਾਨ ਵੀ ਲੈ ਕੇ ਆਈ ਹੈ, ਜਿਨ੍ਹਾਂ ’ਚ ਹਾਈ-ਸਪੀਡ ਡਾਟਾ ਦੇ ਨਾਲ ਸਾਰੇ ਨੈੱਟਵਰਕਸ ’ਤੇ ਮੁਫ਼ਤ ਕਾਲਿੰਗ ਦਾ ਫਾਇਦਾ ਵੀ ਗਾਹਕਾਂ ਨੂੰ ਮਿਲਦਾ ਹੈ। ਹਾਲਾਂਕਿ, ਕੈਸ਼ਬੈਕ ਆਫਰ ਦਾ ਫਾਇਦਾ ਪਾਉਣ ਲਈ ਐਮਾਜ਼ੋਨ-ਪੇਅ ਦੀ ਮਦਦ ਨਾਲ ਰੀਚਾਰਜ ਕਰਨਾ ਹੋਵੇਗਾ। 

ਕੈਸ਼ਬੈਕ ਦਾ ਫਾਇਦਾ ਗਾਹਕਾਂ ਨੂੰ ਐਮਾਜ਼ੋਨ-ਪੇਅ ਦੀ ਮਦਦ ਨਾਲ ਰੀਚਾਰਜ ਕਰਨ ’ਤੇ ਮਿਲੇਗਾ। ਹਾਲਾਂਕਿ, ਇਹ ਆਫਰ ਸਿਰਫ ਐਮਾਜ਼ੋਨ ਪ੍ਰਾਈਮ ਮੈਂਬਰਾਂ ਲਈ ਹੀ ਹੈ। ਇਸ ਤਰ੍ਹਾਂ ਗਾਹਕਾਂ ਨੂੰ ਪ੍ਰੀਪੇਡ ਨੰਬਰ ’ਤੇ ਰੀਚਾਰਜ ਕਰਵਾਉਣ ’ਤੇ 50 ਫੀਸਦੀ ਜਾਂ ਫਿਰ 40 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਇਹ ਇਕ ਲਿਮਟਿਡ ਟਾਈਮ ਆਫਰ ਹੈ ਅਤੇ ਸਿਰਫ 30 ਅਕਤੂਬਰ ਤਕ ਯੋਗ ਰਹੇਗਾ। ਇਸ ਆਫਰ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਆਪਣੇ ਐਮਾਜ਼ੋਨ ਪ੍ਰਾਈਮ ਅਕਾਊਂਟ ਤੋਂ ਲਾਗ-ਇਨ ਕਰਨਾ ਹੋਵੇਗਾ ਅਤੇ ਕੈਸ਼ਬੈਕ ਰਿਵਾਰਡ ਕਲੈਕਟ ਕਰਨਾ ਹੋਵੇਗਾ। 

30 ਅਕਤੂਬਰ ਤਕ ਹੀ ਆਫਰ
ਰਿਵਾਰਡ ਦੀ ਮਦਦ ਲੈ ਕੇ ਗਾਹਕ ਆਪਣੇ ਐਮਾਜ਼ੋਨ-ਪੇਅ ਬੈਲੇਂਸ ਰਾਹੀਂ ਪ੍ਰੀਪੇਡ ਨੰਬਰ ’ਤੇ ਰੀਚਾਰਜ ਕਰ ਸਕਣਗੇ। ਯਾਨੀ ਕੈਸ਼ਬੈਕ ਰਿਵਾਰਡ ਵੀ ਐਮਾਜ਼ੋਨ-ਪੇਅ ਵਾਲੇਟ ’ਚ ਹੀ ਮਿਲੇਗਾ। ਇਸ ਆਫਰ ਦਾ ਫਾਇਦਾ ਏਅਰਟੈੱਲ ਦੇ ਐਪ ਜਾਂ ਵੈੱਬਸਾਈਟ ’ਤੇ ਜਾ ਕੇ ਐਮਾਜ਼ੋਨ ਪੇਅ ਯੂ.ਪੀ.ਆਈ. ਦੀ ਮਦਦ ਨਾਲ ਰੀਚਾਰਜ ਕਰਨ ’ਤੇ ਹੀ ਮਿਲੇਗਾ। ਕੰਪਨੀ ਇਸ ਆਫਰ ਦਾ ਫਾਇਦਾ 1 ਅਕਤੂਬਰ ਤੋਂ 30 ਅਕਤੂਬਰ ਦੇ ਵਿਚਕਾਰ ਲੈ ਕੇ ਆਈ ਹੈ। ਕੈਸ਼ਬੈਕ ਰਾਸ਼ੀ ਰੀਚਾਰਜ ਕਰਵਾਉਣ ਦੇ 3 ਦਿਨਾਂ ਬਾਅਦ ਤਕ ਗਾਹਕ ਦੇ ਖਾਤੇ ’ਚ ਪਹੁੰਚ ਜਾਵੇਗੀ। 

ਅਲੱਗ ਤੋਂ ਕੋਈ ਪ੍ਰੋਮੋ-ਕੋਡ ਨਹੀਂ
ਏਅਰਟੈੱਲ ਪ੍ਰੀਪੇਡ ਗਾਹਕਾਂਨੂੰ ਮਿਲ ਰਹੇ ਇਸ ਆਫਰ ਲਈ ਅਲੱਗ ਤੋਂ ਕੋਈ ਪ੍ਰੋਮੋ-ਕੋਡ ਨਹੀਂ ਹੈ। ਸਿਰਫ਼ ਐਮਾਜ਼ੋਨ ਪ੍ਰਾਈਮ ਮੈਂਬਰਾਂ ਨੂੰ ਇਸ ਦਾ ਫਾਇਦਾ ਮਿਲੇਗਾ ਅਤੇ ਉਹੀ ਰਿਵਾਰਡ ਕਲੈਕਟ ਕਰ ਸਕਣਗੇ। ਐਮਾਜ਼ੋਨ ਦੀ ਵੈੱਬਸਾਈਟ ’ਤੇ ਦਿੱਤੀਆਂ ਗਈਆਂ ਸ਼ਰਤਾਂ ’ਚ ਕਿਹਾ ਗਿਆ ਹੈ ਕਿ ਇਹ ਆਫਰ ਸਿਰਫ਼ ਉਨ੍ਹਾਂ ਹੀ ਗਾਹਕਾਂ ਨੂੰ ਕੈਸ਼ਬੈਕ ਦੇਵੇਗਾ ਜੋ ਐਮਾਜ਼ੋਨ ਪੇਅ ਦੀ ਮਦਦ ਨਾਲ ਰੀਚਾਰਜ ਕਰਨਗੇ। ਯਾਨੀ ਐਮਾਜ਼ੋਨ ਪ੍ਰਾਈਮ ਮੈਂਬਰ ਹੋਣਾ ਅਤੇ ਐਮਾਜ਼ੋਨ-ਪੇਅ ਦੀ ਮਦਦ ਨਾਲ ਭੁਗਤਾਨ ਕਰਨਾ ਦੋਵੇਂ ਕੈਸ਼ਬੈਕ ਪਾਉਣ ਲਈ ਜ਼ਰੂਰੀ ਹਨ।


Rakesh

Content Editor

Related News