my Airtel ਐਪ ''ਤੇ ਮਿਲ ਰਹੀ ਹੈ 2 ਜੀ. ਬੀ ਦੀ ਫ੍ਰੀ ਕਲਾਊਡ ਸਟੋਰੇਜ ਸਪੇਸ

Thursday, Oct 06, 2016 - 06:33 PM (IST)

my Airtel ਐਪ ''ਤੇ ਮਿਲ ਰਹੀ ਹੈ 2 ਜੀ. ਬੀ ਦੀ ਫ੍ਰੀ ਕਲਾਊਡ ਸਟੋਰੇਜ ਸਪੇਸ

ਜਲੰਧਰ - ਭਾਰਤੀ ਏਅਰਟੈੱਲ ਨੇ ਆਪਣੀ ਮਾਈ ਏਅਰਟੈੱਲ ਐਪ ''ਚ ਬੈਕਅਪ ਨਾਮ ਦਾ ਇਕ ਨਵਾਂ ਫੀਚਰ ਐਡ ਕੀਤਾ ਹੈ ਜਿਸ ਦੇ ਨਾਲ ਯੂਜ਼ਰ ਨੂੰ 2 ਜੀ. ਬੀ ਕਲਾਊਡ ਸਟੋਰੇਜ਼ ਮੁਫਤ ''ਚ ਮਿਲੇਗੀ। ਇਸ ਤੋਂ ਯੂਜ਼ਰ ਆਡੀਓ, ਵੀਡੀਓ, ਫੋਟੋ, ਡਾਕਿਊਮੇਂਟ, ਕਾਂਟੈਕਟ, ਕਾਲ ਹਿਸਟਰੀ ਅਤੇ ਹੋਰ ਚੀਜਾਂ ਦਾ ਬੈਕਅਪ ਆਸਾਨੀ ਨਾਲ ਰੱਖ ਸਕੋਗੇ।

 

ਮਾਈ ਏਅਰਟੈੱਲ ਐਪ ਦੇ ਵੀ4.1.3 ਵਰਜ਼ਨ ਅਪਡੇਟ ''ਚ ਯੂਜ਼ਰ ਨੂੰ ਨਵਾਂ ਬੈਕਅਪ ਆਪਸ਼ਨ ਨਜ਼ਰ ਆਵੇਗਾ। ਬੈਕਅਪ ਲਈ ਕੈਟਾਗਰੀ ਤੈਅ ਕਰਨ ਦੇ ਬਾਅਦ ਐਪ ਸਵੇਰੇ 1 ਤੋਂ 5 ਵਜੇ  ਦੇ ''ਚ ਡਾਟਾ ਬੈਕਅਪ ਬਣਾ ਲਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਬੈਕਅਪ ਦੀ ਟਾਈਮਿੰਗ ਨੂੰ ਨਹੀਂ ਬਦਲਿਆ ਜਾ ਸਕਦਾ। ਸੰਭਵ ਹੈ ਕਿ ਕੰਪਨੀ ਚਾਹੁੰਦੀ ਹੈ ਕਿ ਯੂਜ਼ਰ ਏਅਰਟੈੱਲ ਨਾਈਟ ਪਲਾਨ ਦੇ 50 ਫੀਸਦੀ ਕੈਸ਼ਬੈਕ ਡਾਟਾ ਆਫਰ ਦਾ ਫਾਇਦਾ ਚੁੱਕਣ ।


Related News