Airtel ਗਾਹਕਾਂ ਲਈ ਖੁਸ਼ਖਬਰੀ, ਇਨ੍ਹਾਂ ਪਲਾਨਸ ਨਾਲ ਰੋਜ਼ ਮਿਲੇਗਾ ਮੁਫ਼ਤ ਡਾਟਾ

Saturday, Nov 27, 2021 - 06:03 PM (IST)

Airtel ਗਾਹਕਾਂ ਲਈ ਖੁਸ਼ਖਬਰੀ, ਇਨ੍ਹਾਂ ਪਲਾਨਸ ਨਾਲ ਰੋਜ਼ ਮਿਲੇਗਾ ਮੁਫ਼ਤ ਡਾਟਾ

ਗੈਜੇਟ ਡੈਸਕ– ਹਾਲ ਹੀ ’ਚ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਪ੍ਰੀਪੇਡ ਟੈਰਿਫ ਪਲਾਨ ਮਹਿੰਗੇ ਕੀਤੇ ਹਨ। ਵੋਡਾਫੋਨ-ਆਈਡੀਆ ਦੇ ਪ੍ਰੀਪੇਡ ਪਲਾਨ ਜਿਥੇ 500 ਰੁਪਏ, ਉਥੇ ਹੀ ਏਅਰਟੈੱਲ ਦੇ ਪਲਾਨ 501 ਰੁਪਏ ਤਕ ਮਹਿੰਗੇ ਹੋਏ ਹਨ। ਹੁਣ ਏਅਰਟੈੱਲ ਨੇ ਆਪਣੇ ਕੁਝ ਗਾਹਕਾਂ ਨੂੰ ਮੁਫ਼ਤ ਡਾਟਾ ਦੇਣ ਦਾ ਐਲਾਨਕੀਤਾ ਹੈ। ਏਅਰਟੈੱਲ ਦੇ ਚਾਰ ਪ੍ਰੀਪੇਡ ਪਲਾਨ ਨਾਲ ਰੋਜ਼ਾਨਾ 500MB ਵਾਧੂ ਡਾਟਾ ਮਿਲ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਮੁਫ਼ਤ ਹੈ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

Airtel ਦੇ ਇਨ੍ਹਾਂ 4 ਪਲਾਨਸ ਨਾਲ ਰੋਜ਼ ਮਿਲੇਗਾ 500MB ਵਾਧੂ ਡਾਟਾ
ਏਅਰਟੈੱਲ ਦੇ ਜਿਨ੍ਹਾਂ ਪ੍ਰੀਪੇਡ ਪਲਾਨਸ ਨਾਲ 500MB ਡਾਟਾ ਮਿਲ ਰਿਹਾ ਹੈ ਉਹ ਪਲਾਨ 265 ਰੁਪਏ, 299 ਰੁਪਏ, 719 ਰੁਪਏ ਅਤੇ 839 ਰੁਪਏ ਵਾਲੇ ਹਨ। ਇਨ੍ਹਾਂ ’ਚੋਂ 265 ਰੁਪਏ ਵਾਲੇ ਪਲਾਨ ’ਚ ਰੋਜ਼ਨਾ 1 ਜੀ.ਬੀ. ਡਾਟਾ, 299 ਰੁਪਏ ਅਤੇ 719 ਰੁਪਏ ਵਾਲੇ ਪਲਾਨ ਨਾਲ ਰੋਜ਼ 1.5 ਜੀ.ਬੀ. ਡਾਟਾ ਅਤੇ 839 ਰੁਪਏ ਵਾਲੇ ਪਲਾਨ ਨਾਲ ਰੋਜ਼ 2 ਜੀ.ਬੀ. ਡਾਟਾ ਮਿਲਦਾ ਹੈ। 

ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਨੇ 5ਜੀ ਨੈੱਟਵਰਕ ਦੀ ਟੈਸਟਿੰਗ ’ਚ ਹਾਸਿਲ ਕੀਤੀ ਇੰਨੀ ਸਪੀਡ

ਨਵੀਂ ਅਪਡੇਟ ਤੋਂ ਬਾਅਦ 265 ਰੁਪਏ ਵਾਲੇ ਪਲਾਨ ਨਾਲ ਰੋਜ਼ 1.5 ਜੀ.ਬੀ. ਡਾਟਾ ਮਿਲੇਗਾ। ਉਥੇ ਹੀ 299 ਰੁਪਏ ਅਤੇ 719 ਰੁਪਏ ਵਾਲੇ ਪਲਾਨ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਅਤੇ 839 ਰੁਪਏ ਵਾਲੇ ਪਲਾਨ ਨਾਲ ਰੋਜ਼ 2.5 ਜੀ.ਬੀ. ਡਾਟਾ ਮਿਲ ਰਿਹਾ ਹੈ। 265 ਰੁਪਏ ਅਤੇ 299 ਰੁਪਏ ਵਾਲੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ, ਜਦਕਿ 719 ਰੁਪਏ ਅਤੇ 839 ਰੁਪਏ ਵਾਲੇ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। 

ਇੰਝ ਕਰੋ ਮੁਫ਼ਤ ਡਾਟਾ ਨੂੰ ਐਕਟਿਵ
500MB ਮਿਲਣ ਵਾਲਾ ਡਾਟਾ ਆਫਰ ਆਪਣੇ ਆਪ ਨਹੀਂ ਮਿਲੇਗਾ। ਤੁਹਾਨੂੰ ਏਅਰਟੈੱਲ ਥੈਂਕਸ ਐਪ ’ਚ ਜਾ ਕੇ ਇਸ ਨੂੰ ਐਕਟਿਵ ਕਰਨਾ ਹੋਵੇਗਾ। ਵਾਧੂ ਡਾਟਾ ਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਦੇ ਹਿਸਾਬ ਨਾਲ ਹੋਵੇਗੀ। ਦੱਸ ਦੇਈਏ ਕਿ ਹਾਲ ਹੀ ’ਚ ਵੋਡਾਫੋਨ-ਆਈਡੀਆ ਨੇ ਵੀ ਆਪਣੇ ਗਾਹਕਾਂ ਨੂੰ ਮੁਫ਼ਤ ’ਚ 2 ਜੀ.ਬੀ. ਡਾਟਾ ਦੇਣ ਦਾ ਐਲਾਨ ਕੀਤਾ ਹੈ, ਹਾਲਾਂਕਿ, ਇਹ ਆਫਰ ਵੀ ਕੁਝ ਹੀ ਪਲਾਨਸ ਲਈ ਹੈ। ਪੂਰੀ ਰਿਪੋਰਟ ਤੁਸੀਂ ਇਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ


author

Rakesh

Content Editor

Related News