Airtel ਦੇ 129 ਅਤੇ 199 ਰੁਪਏ ਵਾਲੇ ਐਂਟਰੀ ਲੈਵਲ ਰੀਚਾਰਜ ਪਲਾਨ ਪੂਰੇ ਦੇਸ਼ ’ਚ ਉਪਲੱਬਧ

Wednesday, Aug 19, 2020 - 04:47 PM (IST)

Airtel ਦੇ 129 ਅਤੇ 199 ਰੁਪਏ ਵਾਲੇ ਐਂਟਰੀ ਲੈਵਲ ਰੀਚਾਰਜ ਪਲਾਨ ਪੂਰੇ ਦੇਸ਼ ’ਚ ਉਪਲੱਬਧ

ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ ਗਾਹਕਾਂ ਲਈ ਦੋ ਐਂਟਲੀ ਲੈਵਲ ਰੀਚਾਰਜ ਪਲਾਨ ਪੇਸ਼ ਕੀਤੇ ਹਨ। ਕੰਪਨੀ ਨੇ 129 ਅਤੇ 199 ਰੁਪਏ ਵਾਲੇ ਪਲਾਨ ਪੂਰੇ ਦੇਸ਼ ’ਚ ਉਪਲੱਬਧ ਕਰ ਦਿੱਤਾ ਹੈ, ਪਹਿਲਾਂ ਇਨ੍ਹਾਂ ਨੂੰ ਸਿਰਫ ਕੁਝ ਹੀ ਰਾਜਾਂ ’ਚ ਉਪਲੱਬਧ ਕੀਤਾ ਗਿਆ ਸੀ। ਏਅਰਟੈੱਲ ਦਾ 129 ਰੁਪਏ ਵਾਲਾ ਪਲਾਨ ਕੰਪਨੀ ਦਾ ਸਭ ਤੋਂ ਪ੍ਰਸਿੱਧ ਰੀਚਾਰਜ ਪਲਾਨ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 1 ਜੀ.ਬੀ. ਡਾਟਾ ਅਤੇ 300 ਮੁਫ਼ਤ ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਦਿੱਤੀ ਗਈ ਹੈ। ਗਾਹਕਾਂ ਨੂੰ ਮੁਫ਼ਤ ਹੈਲੀ ਟਿਊਨ ਅਤੇ ਵਿੰਕ ਮਿਊਜ਼ਿਕ ਸਬਸਕ੍ਰਿਪਸ਼ਨ ਵੀ ਮਿਲਦੀ ਹੈ। ਇਸ ਪਲਾਨ ਦੀ ਮਿਆਦ 24 ਦਿਨਾਂ ਦੀ ਹੈ। 

ਉਥੇ ਹੀ ਗੱਲ ਕੀਤੀ ਜਾਵੇ ਤਾਂ ਏਅਰਟੈੱਲ ਦੇ 199 ਰੁਪਏ ਵਾਲੇ ਪਲਾਨ ਦੀ ਤਾਂ ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਤੋਂ ਇਲਾਵਾ 1 ਜੀ.ਬੀ. ਹਾਈ ਸਪੀਡ ਡਾਟਾ ਅਤੇ 100 ਮੁਫ਼ਤ ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। ਇਸ ਵਿਚ ਏਅਰਟੈੱਲ ਐਕਸਟਰੀਮ ਅਤੇ ਵਿੰਕ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਵੀ ਮੁਫ਼ਤ ’ਚ ਦਿੱਤੀ ਜਾ ਰਹੀ ਹੈ।


author

Rakesh

Content Editor

Related News