Airtel ਤੇ Ericsson ਨੇ ਕੀਤਾ ਲਾਈਵ 4ਜੀ ਟ੍ਰਾਇਲ, 500Mbps ਸਪੀਡ ਦਾ ਦਾਅਵਾ

Saturday, Dec 22, 2018 - 01:03 PM (IST)

Airtel ਤੇ Ericsson ਨੇ ਕੀਤਾ ਲਾਈਵ 4ਜੀ ਟ੍ਰਾਇਲ, 500Mbps ਸਪੀਡ ਦਾ ਦਾਅਵਾ

ਗੈਜੇਟ ਡੈਸਕ- ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਟੈਕਨਾਲੋਜੀ ਕੰਪਨੀ Ericsson ਦੇ ਨਾਲ ਮਿਲ ਕੇ ਭਾਰਤ ਦਾ ਪਹਿਲਾ LAA (ਲਾਈਸੈਂਸ ਅਸਿਸਟਿਡ ਐਕਸੈਸ) ਟੈਕਨਾਲੋਜੀ ਦਾ ਟਰਾਇਲ ਸਫਲਤਾਪੂਰਵਕ ਕਰ ਲਿਆ ਹੈ। ਇਸ ਟੈਕਨਾਲੋਜੀ ਨੂੰ ਲਾਈਵ LTE ਨੈੱਟਵਰਕ ਤੋਂ ਬਿਹਤਰ ਮੰਨਿਆ ਜਾ ਰਿਹਾ ਹੈ।PunjabKesariਕੀ ਹੈ LAA ਟੈਕਨਾਲੋਜੀ ?
LAA ਆਪਰੇਟਰ ਲਈ ਇਕ ਅਜਿਹੀ ਟੈਕਨਾਲੋਜੀ ਹੈ ਜੋ ਫਾਇਬਰ ਦੇ ਰਾਹੀਂ ਗੀਗਾਬਿੱਟ LTE ਸਪੀਡ ਪ੍ਰੋਵਾਇਡ ਕਰਦਾ ਹੈ। LAA ਬਿਨਾਂ ਲਾਇਸੈਂਸ ਵਾਲੇ ਸਪੈਕਟ੍ਰਮ ਦੇ 5GHz ਬੈਂਡ ਨੂੰ ਲਾਇਸੈਂਸ ਸਪੈਕਟ੍ਰਮ ਦੇ ਨਾਲ ਕੰਬਾਈਨ ਕਰਕੇ ਯੂਜ਼ਰਸ ਨੂੰ ਮੋਬਾਈਲ ਦੇ ਰਾਹੀਂ ਬਰਾਡਬੈਂਡ ਸਪੀਡ ਦਿੰਦਾ ਹੈ। ਆਪਰੇਟਰਸ ਅਨਯੂਜ਼ਡ ਸਪੈਕਟਰਮ ਦਾ ਇਸਤੇਮਾਲ ਕਰਕੇ ਇਸ ਤਕਨੀਕ ਦੇ ਰਾਹੀਂ ਯੂਜ਼ਰਸ ਨੂੰ ਅਲਟਰਾ-ਫਾਸਟ ਸਪੀਡ 'ਚ ਇੰਟਰਨੈਟ ਦੀ ਸੇਵਾ ਪ੍ਰਦਾਨ ਕਰਦਾ ਹੈ।PunjabKesari
ਇਸ ਟਰਾਇਲ ਦੇ ਦੌਰਾਨ ਸਮਾਰਟਫੋਨ 'ਤੇ ਇੰੰਡੋਰ 'ਚ 500 Mbps ਦੀ ਸਪੀਡ ਰਿਕਾਰਡ ਕੀਤੀ ਗਈ ਹੈ। ਉਥੇ ਹੀ ਆਊਟਡੋਰ 'ਚ ਟਰਾਇਲ ਦੇ ਦੌਰਾਨ ਸਪੀਡ 400Mbps ਦਰਜ ਕੀਤੀ ਗਈ। ਇਹ ਟਰਾਇਲ ਦਿੱਲੀ-ਐੱਨ. ਸੀ. ਆਰ 'ਚ ਬੇਸ ਸਟੇਸ਼ਨ ਦੇ 180 ਮੀਟਰ ਦੇ ਖੇਤਰ 'ਚ ਕੀਤਾ ਗਿਆ। Airtel ਨੇ ਇਕ 5MHz LTE ਬੈਂਡ ਨੂੰ 20MHz  ਦੇ ਅਨਲਾਇਸੈਂਸਡ ਸਪੈਕਟ੍ਰਮ ਦੇ ਨਾਲ ਐਗਰੀਗੇਟ ਕੀਤਾ। ਇਨ੍ਹਾਂ ਦੋਵਾਂ ਤੋਂ ਇਲਾਵਾ 4CC ਕੈਰੀਅਰ ਐਗਰੀਗੇਸ਼ਨ ਦੇ ਨਾਲ 4x4 MIMO (ਮਲਟੀਪਲ ਇਨਪੁੱਟ-ਮਲਟੀਪਲ ਆਉਟਪੁੱਟ) ਤੇ 256 QAM ਤਕਨੀਕ ਨੂੰ Ericsson ਰੇਡੀਓ ਸਿਸਟਮ ਦਾ ਟਰਾਇਲ ਕੀਤਾ ਗਿਆ।PunjabKesari


Related News