Airtel ਡਿਜੀਟਲ ਟੀਵੀ ਲਿਆਇਆ ਨਵਾਂ ਪਲਾਨ, ਲੈ ਸਕੋਗੇ ਸਾਰੇ ਚੈਨਲਾਂ ਦਾ ਮਜ਼ਾ

09/14/2019 4:31:46 PM

ਗੈਜੇਟ ਡੈਸਕ– ਏਅਰਟੈੱਲ ਡਿਜੀਟਲ ਗਾਹਕਾਂ ਲਈ ਖੁਸ਼ਖਬਰੀ ਹੈ। ਕੰਪਨੀ ਹੁਣ 1,315 ਰੁਪਏ ’ਚ All Channel ਪੈਕ ਆਫਰ ਕਰ ਰਹੀ ਹੈ। ਇਸ ਬੈਕ ਨੂੰ ਸਬਸਕ੍ਰਾਈਬਰ ਕਰਵਾਉਣ ਵਾਲੇ ਗਾਹਕ ਆਪਣੇ ਡੀ.ਟੀ.ਐੱਚ. ਕੁਨੈਕਸ਼ਨ ਰਾਹੀਂ ਢੇਰਾਂ ਐੱਚ.ਡੀ. ਅਤੇ ਐੱਸ.ਡੀ. ਚੈਨਲਾਂ ਦਾ ਮਜ਼ਾ ਲੈ ਸਕਦੇ ਹਨ। ਇਸ ਆਲ ਚੈਨਲ ਪੈਕ ’ਚ ਕੰਪਨੀ ਕੁਲ 226 ਚੈਨਲ ਦਿਖਾ ਰਹੀ ਹੈ। ਇਸ ਪੈਕ ਦੀ ਖਾਸ ਗੱਲ ਹੈ ਕਿ ਇਸ ਵਿਚ ਸਾਰੇ ਮੁੱਖ ਰੀਜਨਲ ਚੈਨਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੰਪਨੀ ਇਸ ਵਿਚ ਐਂਟਰਟੇਨਮੈਂਟ, ਇੰਫੋਟੇਨਮੈਂਟ, ਨਿਊਜ਼ ਅਤੇ ਸਪੋਰਟਸ ਦੇ ਲਗਭਗ ਸਾਰੇ ਪਾਪੁਲਰ ਚੈਨਲ ਆਫਰ ਕਰ ਰਹੀ ਹੈ। 

ਰੀਜਨਲ ਚੈਨਲਸ ਦੇ ਢੇਰਾਂ ਆਪਸ਼ਨ
ਰੀਜਨਲ ਪੈਕਸ ਦੀ ਗੱਲ ਕਰੀਏ ਤਾਂ ਇਸ ਵਿਚ ਕਲਰਸ ਗੁਜਰਾਤੀ ਸਿਨੇਮਾ, ਈ.ਟੀ.ਵੀ. 2, ਜੈਮਿਨੀ ਟੀਵੀ ਐੱਚ.ਡੀ., ਜਯਾ ਮੈਕਸ, ਖੁਸ਼ੀ ਟੀਵੀ, ਨਿਊਜ਼ 18 ਕਨੰੜ, ਸੂਰਿਆ ਮੂਵੀਜ਼, ਜੀ ਬਾਂਗਲਾ ਐੱਚ.ਡੀ. ਜੀ ਪੰਜਾਬੀ ਅਤੇ ਜੀ ਤਮਿਲ ਐੱਚ.ਡੀ. ਚੈਨਲ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿਚ ਬੱਚਿਆਂ ਦੇ ਚੈਨਲ ਜਿਵੇਂ ਡਿਸਕਵਰੀ ਕਿਡਸ, ਡਿਜ਼ਨੀ, ਡਿਜ਼ਨੀ ਇੰਟਰਨੈਸ਼ਨਲ ਐੱਚ.ਡੀ., ਨਿਕ, ਪੋਗੋ ਅਤੇ ਸੋਨੀ ਇਹ ਵੀ ਦੇਖਣ ਨੂੰ ਮਿਲਣਗੇ। 

ਅੰਗਰੇਜੀ ਮੂਵੀ ਚੈਨਲਸ ਵੀ ਸ਼ਾਮਲ 
ਇੰਨਾ ਹੀ ਨਹੀਂ ਇਹ ਪੈਕ ਸਬਸਕ੍ਰਾਈਬਰਜ਼ ਨੂੰ ਪ੍ਰੀਮੀਅਮ ਅੰਗਰੇਜੀ ਮੂਵੀ ਚੈਨਲ ਜਿਵੇਂ ਮੂਵੀਜ਼ ਨਾਓ ਐੱਚ.ਡੀ., ਰਾਮੇਡੀ ਨਾਓ ਐੱਚ.ਡੀ., ਸਟਾਰ ਮੂਵੀਜ਼ ਸਿਲੈਕਟ ਐੱਚ.ਡੀ. ਅਤੇ ਵਾਰਨਰ ਬਰਦਰਸ ਵੀ ਆਫਰ ਕਰ ਰਿਹਾ ਹੈ। ਡਰੀਮ ਡੀ.ਟੀ.ਐੱਚ. ਫੋਰਮ ਦੇ ਇਕ ਮੈਂਬਰ ਨੇ ਦੱਸਿਆ ਕਿ ਏਅਰਟੈੱਲ ਡਿਜੀਟਲ ਟੀਵੀ ’ਚ ਆਫਰ ਕੀਤੇ ਜਾਣ ਵਾਲੇ ਚੈਨਲ ਸਿਰਫ ਐੱਚ.ਡੀ. ਹਨ ਅਤੇ ਇਨ੍ਹਾਂ ’ਚ ਕੋਈ ਵੀ ਐੱਸ.ਡੀ. ਚੈਨਲ ਸ਼ਾਮਲ ਨਹੀਂ ਹਨ। ਇਸ ਦੇ ਨਾਲ ਹੀ ਇਸ ਪੈਕ ’ਚ ਕੋਈ ਵੀ ਸਰਵਿਸ ਚੈਨਲ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ। 

ਦੇਣਾ ਹੋਵੇਗਾ NCF
ਇਸ ਪੈਕ ਦਾ ਬੇਸ ਪ੍ਰਾਈਜ਼ 1,315 ਰੁਪਏ ਹੈ ਪਰ ਇਸ ਨੂੰ ਸਬਸਕ੍ਰਾਈਬ ਕਰਵਾਉਣ ਲਈ ਗਾਹਕਾਂ ਨੂੰ 360 ਰੁਪਏ ਦੀ ਨੈੱਟਵਰਕ ਕਪੈਸਿਟੀ ਫੀਸ ਦੇਣੀ ਹੋਵੇਗੀ। ਇਸ ਫੀਚਰ ਦੇ ਜੁੜਨ ਤੋਂ ਬਾਅਦ ਇਸ ਪੈਕ ਦੀ ਕੀਮਤ 1,675 ਰੁਪਏ ਹੋ ਜਾਂਦੀ ਹੈ। ਜ਼ਿਕਰਯੋਦ ਗੈ ਤਿ ਇਸੇ ਸਾਲ ਮਈ ’ਚ ਏਅਰਟੈੱਲ ਆਪਣੇ ਐੱਸ.ਡੀ. ਅਤੇ ਐੱਚ.ਡੀ. ਚੈਨਲ ਸਬਸਕ੍ਰਾਈਬਰਜ਼ ਨੂੰ ਨਵੇਂ ਲਾਂਗ ਟਰਮ ਡੀ.ਟੀ.ਐੱਚ. ਪੈਕ ਦੇ ਰਿਹਾ ਸੀ। ਇਸ ਦੇ ਨਾਲ ਹੀ ਕੰਪਨੀ ਉਨ੍ਹਾਂ ਗਾਹਕਾਂ ਨੂੰ ਵੀ ਡਿਸਕਾਊਂਟਿਡ ਪੈਕਸ ਆਫਰ ਕਰ ਰਹੀ ਸੀ ਜੋ ਏਅਰਟੈੱਲ ਡਿਜੀਟਲ ਟੀਵੀ ਦੇ ਇਕ ਤੋਂ ਜ਼ਿਆਦਾ ਕੁਨੈਕਸ਼ਨ ਯੂਜ਼ ਕਰ ਰਹੇ ਸਨ।


Related News