ਜਿਓ ਤੋਂ ਬਾਅਦ ਹੁਣ Airtel ਆਪਣੇ ਨਵੇਂ ਐਂਡਰਾਇਡ ਸੈੱਟ-ਟਾਪ ਬਾਕਸ ਨਾਲ ਦੇਵੇਗੀ ਫ੍ਰੀ HD TV!

08/22/2019 12:52:09 PM

ਗੈਜੇਟ ਡੈਸਕ– ਰਿਲਾਇੰਸ ਜਿਓ ਫਾਈਬਰ ਦੇ ਲਾਂਚ ਨਾਲ ਬ੍ਰਾਡਬੈਂਡ ਇੰਡਸਟਰੀ ’ਚ ਹਲਚਲ ਸ਼ੁਰੂ ਹੋ ਗਈ ਹੈ। ਰਿਲਾਇੰਸ ਜਿਓ ਆਪਣੇ ਗਾਹਕਾਂ ਨੂੰ ਇਕ ਰਿਚ ਐਕਸਪੀਰੀਅੰਸ ਦੇਣ ਦੀ ਪੂਰੀ ਤਿਆਰੀ ’ਚ ਹੈ। ਕੰਪਨੀ ਆਪਣੇ ਬ੍ਰਾਡਬੈਂਡ ਪਲਾਨ ’ਚ ਹਾਈ ਸਪੀਡ ਫਾਈਬਰ ਆਧਾਰਿਤ ਕੁਨੈਕਟੀਵਿਟੀ ਤੋਂ ਲੈ ਕੇ ਫੀਚਰ ਰਿਚ ਸੈੱਟ-ਟਾਪ ਬਾਕਸ ਤਕ ਦੇਵੇਗੀ। ਗਾਹਕਾਂ ਨੂੰ ਕਾਫੀ ਘੱਟ ਜਾਂ ਕਿਫਾਇਤੀ ਕੀਮਤ ’ਚ ਪੂਰਾ ਪੈਕੇਜ ਆਫਰ ਕੀਤਾ ਜਾ ਰਿਹਾ ਹੈ। ਇਸੇ ਕੜੀ ’ਚ ਜਿਓ ਦੀ ਵਿਰੋਧੀ ਕੰਪਨੀ ਏੱਰਟੈੱਲ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 

ET ਦੀ ਰਿਪੋਰਟ ਮੁਤਾਬਕ, ਏਅਰਟੈੱਲ ਇਕ ਨਵੇਂ ਐਂਡਰਾਇਡ ਆਧਾਰਿਤ ਸੈੱਟ-ਟਾਪ ਬਾਕਸ ’ਤੇ ਕੰਮ ਕਰ ਰਹੀ ਹੈ। ਇਸ ਤਹਿਤ ਕੰਪਨੀ ਪ੍ਰੀਮੀਅਮ OTT ਸੇਵਾਵਾਂ, HD TV ਚੈਨਲਸ, ਗੇਮਜ਼ ਅਤੇ VR ਐਪਸ ਲਈ ਟੈਰਿਫ ਪਲਾਨ ਲੈ ਕੇ ਆਏਗੀ। ਕੰਪਨੀ ਇਹ ਸੈੱਟ-ਟਾਪ ਬਾਕਸ ਮਿਡ ਅਤੇ ਟਾਪ-ਲੈਵਲ ਪੋਸਟਪੇਡ ਸਬਸਕ੍ਰਾਈਬਰਜ਼ ਨੂੰ ਉਪਲੱਬਧ ਕਰਵਾਏਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਏਅਰਟੈੱਲ ਸੈੱਟ-ਟਾਪ ਬਾਕਸ ਦੇ ਨਾਲ ਫ੍ਰੀ HD TV ਦੇਣ ਦੀ ਪਲਾਨਿੰਗ ਵੀ ਕਰ ਰਹੀ ਹੈ। ਇਹ ਆਫਰ ਰਿਲਾਇੰਸ ਜਿਓ ਨਾਲ ਮਿਲਦਾ-ਜੁਲਦਾ ਹੈ। ਰਿਲਾਇੰਸ ਜਿਓ ‘ਵੈਲਕਮ ਆਫਰ’ ਤਹਿਤ ਜਿਓ ਫਾਈਬਰ ਯੂਜ਼ਰਜ਼ ਨੂੰ ਸਾਲਾਨਾ ਪਲਾਨਸ ’ਚ 4ਕੇ ਸੈੱਟ-ਟਾਪ ਬਾਕਸ ਅਤੇ ਐੱਚ.ਡੀ. ਜਾਂ 4K LED TV ਫ੍ਰੀ ’ਚ ਮਿਲੇਗਾ। 

PunjabKesari

ਏਅਰਟੈੱਲ ਇਸ ਕੜੀ ’ਚ ਰਿਲਾਇੰਸ ਜਿਓ ਨੂੰ ਸਿਰਫ ਹਾਰਡਵੇਅਰ ਦੇ ਮਾਮਲੇ ’ਚ ਟੱਕਰ ਦੇਣਦਾ ਨਹੀਂ ਸੋਚ ਰਹੀ। ਰਿਪੋਰਟ ਮੁਤਾਬਕ, ਏਅਰਟੈੱਲ ਆਪਣੇ ‘ਏਅਰਟੈੱਲ ਥੈਂਕਸ’ ਪ੍ਰੋਗਰਾਮ ਤਹਿਤ ‘ਏਅਰਟੈੱਲ ਬਲੈਕ’ ਪੈਕੇਜ ਨੂੰ ਲਿਆਉਣ ’ਤੇ ਕੰਮ ਕਰ ਰਹੀ ਹੈ। ਇਹ ਬੈਕ ਗਾਹਕਾਂ ਲਈ 999 ਰੁਪਏ ਅਤੇ ਉਸ ਤੋਂ ਜ਼ਿਆਦਾ ਦੀ ਕੀਮਤ ’ਚ ਉਪਲੱਬਧ ਹੋਵੇਗਾ। ਏਅਰਟੈੱਲ ਇੰਟਰਨੈਸ਼ਨਲ ਰੋਮਿੰਗ ’ਤੇ ਵੀ ਡਿਸਕਾਊਂਟ ਦੇਵੇਗੀ ਅਤੇ ਆਪਣੀ ਕੰਟੈਂਟ ਆਫਰਿੰਗ ਵੀ ਬਿਹਤਰ ਕਰੇਗੀ। ਇਸ ਵਿਚ ਗਾਹਕਾਂ ਨੂੰ ਪ੍ਰੀਮੀਅਮ ਐਪਸ ਦਾ ਐਕਸੈਸ ਵੀ ਮਿਲੇਗਾ। ਰਿਲਾਇੰਸ ਜਿਓ ਦਾ ਸੈੱਟ-ਟਾਪ ਬਾਕਸ ਦਾ ਹਾਰਡਵੇਅਰ ਫਿਲਹਾਲ ਹੋਰਾਂ ਦੁਆਰਾ ਆਫਰ ਕੀਤੇ ਜਾ ਰਹੇ ਹਾਰਡਵੇਅ ਨਾਲ ਲੱਗਾ ਹੈ। ਗਾਹਕ ਇਸ ਡਿਵਾਈਸ ਨੂੰ ਮਿਕਸਡ ਰਿਐਲਿਟੀ ਕੰਟੈਂਟ, ਆਨਲਾਈਨ ਗੇਮਜ਼ ਖੇਡਣ ਲਈ ਅਤੇ ਮਲਟੀ-ਪਾਰਟੀ ਵੀਡੀਓ ਕਾਨਫਰੈਂਸਿੰਗ ਲਈਵੀ ਇਸਤੇਮਾਲ ਕਰ ਸਕਣਗੇ। ਰਿਲਾਇੰਸ ਜਿਓ ਫਾਈਬਰ ਦਾ ਰੋਲ ਆਊਟ 5 ਸਤੰਬਰ ਨੂੰ ਹੋਵੇਗਾ। ਕੰਪਨੀ ਨੇ ਕਨਫਰਮ ਕੀਤਾ ਹੈ ਕਿ ਡਾਟਾ ਪਲਾਨਸ ਦੀ ਰੇਂਜ 700 ਰੁਪਏ ਤੋਂ ਲੈ ਕੇ 10,000 ਰੁਪਏ ਤਕ ਹੋਵੇਗੀ। ਇਸ ਦੇ ਬੇਸ ਪਲਾਨ ’ਚ ਗਾਹਕਾਂ ਨੂੰ 100Mbps ਦੀ ਡਾਟਾ ਸਪੀਡ ਮਿਲੇਗੀ।


Related News