100 ਰੁਪਏ ਤੋਂ ਘੱਟ ਕੀਮਤ ਵਾਲੇ Airtel ਦੇ ਜ਼ਬਰਦਸਤ ਪਲਾਨ, ਮਿਲਣਗੇ ਇਹ ਫਾਇਦੇ

10/28/2021 12:49:46 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਕਿਫਾਇਤੀ ਕੀਮਤ ’ਚ ਕਈ ਪ੍ਰੀਪੇਡ ਪਲਾਨ ਪੇਸ਼ ਕਰਦੀ ਹੈ। ਜੇਕਰ ਏਅਰਟੈੱਲ ਦੇ ਸਭ ਤੋਂ ਸਸਤੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਹ ਪਲਾਨ 12 ਜੀ.ਬੀ. ਦੇ ਡਾਟਾ, ਇਕ ਮਹੀਨਾ ਯਾਨੀ 28 ਦਿਨਾਂ ਦੀ ਮਿਆਦ ਅਤੇ ਕਾਲਿੰਗ ਦੀ ਸੁਵਿਧਾ ਨਾਲ ਆਉਂਦੇ ਹਨ। ਗਾਹਕ ਆਪਣੀ ਲੋੜ ਦੇ ਹਿਸਾਬ ਨਾਲ ਇਨ੍ਹਾਂ ਏਅਰਟੈੱਲ ਦੇ ਪ੍ਰੀਪੇਡ ਪਲਾਨ ਨੂੰ ਚੁਣ ਸਕਦੇ ਹਨ। ਏਅਰਟੈੱਲ ਦੇ ਇਹ ਸਾਰੇ ਪ੍ਰੀਪੇਡ ਪਲਾਨ 100 ਰੁਪਏ ਤੋਂ ਘੱਟ ਕੀਮਤ ’ਚ ਆਉਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਤਾਰ ਨਾਲ...

98 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 98 ਰੁਪਏ ਵਾਲਾ ਇਕ ਡਾਟਾ ਐਡ-ਆਨ ਪਲਾਨ ਹੈ, ਜੋ ਤੁਹਾਡੇ ਮੌਜੂਦਾ ਪ੍ਰੀਪੇਡ ਪਲਾਨ ਨਾਲ ਅਟੈਚ ਹੋ ਜਾਂਦਾ ਹੈ। ਨਾਲ ਹੀ ਇਸ ਪਲਾਨ ਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਵਰਗੀ ਹੁੰਦੀ ਹੈ। ਇਸ ਪਲਾਨ ’ਚ 12 ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਇਸ ਪਲਾਨ ’ਚ ਕਾਲਿੰਗ ਅਤੇ ਮੈਸੇਜਿੰਗ ਦੀ ਸੁਵਿਧਾ ਨਹੀਂ ਮਿਲਦੀ। 

89 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 89 ਰੁਪਏ ਵਾਲਾ ਪਲਾਨ ਵੀ ਇਕ ਡਾਟਾ ਐਡ-ਆਨ ਪਲਾਨ ਹੈ। ਇਸ ਪਲਾਨ ’ਚ 6 ਜੀ.ਬੀ. ਵਾਧੂ ਡਾਟਾ ਦਿੱਤਾ ਜਾਂਦਾ ਹੈ। ਇਹ ਪਲਾਨ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ ਸਬਸਕ੍ਰਿਪਸ਼ਨ ਨਾਲ ਆਉਂਦਾ ਹੈ। ਨਾਲ ਹੀ ਫ੍ਰੀ ਹੈਲੋਟਿਊਨ ਅਤੇ ਵਿੰਕ ਮਿਊਜ਼ਿੰਕ ਫ੍ਰੀ ਦੇ ਨਾਲ ਆਉਂਦਾ ਹੈ। 

79 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 79 ਰੁਪਏ ਵਾਲੇ ਪਾਲਨ ’ਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਗ ਪਲਾਨ 200 ਐੱਮ.ਬੀ. ਡਾਟਾ ਨਾਲ ਆਉਂਦਾ ਹੈ। ਨਾਲ ਹੀ ਕਾਲਿੰਗ ਲਈ 64 ਰੁਪਏ ਦਾ ਟਾਕਟਾਈਮ ਮਿਲਦਾ ਹੈ ਪਰ ਐੱਸ.ਟੀ.ਡੀ. ਅਤੇ ਲੈਂਡਲਾਈਨ ਕਾਲ ’ਤੇ 1 ਰੁਪਏ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਚਾਰਜ ਲਿਆ ਜਾਂਦਾ ਹੈ। 

78 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 78 ਰੁਪਏ ਵਾਲੇ ਪਲਾਨ ’ਚ 5 ਜੀ.ਬੀ. ਡਾਟਾ ਮਿਲਦੀ ਹੈ। ਇਹ ਵੀ ਇਕ ਡਾਟਾ ਐਡ-ਆਨ ਪਲਾਨ ਹੈ। ਇਸ ਦੀ ਮਿਆਦ ਮੌਜੂਦਾ ਪਲਾਨ ਜਿੰਨੀ ਹੋਵੇਗੀ। ਇਸ ਪਲਾਨ ’ਚ ਵਿੰਕ ਮਿਊਜ਼ਿਕ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਮਿਲਦਾ ਹੈ। 

48 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 48 ਰੁਪਏ ਵਾਲਾ ਪਲਾਨ ਡਾਟਾ ਐਡ-ਆਨ ਪਲਾਨ ਹੈ। ਇਸ ਵਿਚ 3 ਜੀ.ਬੀ. ਵਾਧੂ ਡਾਟਾ ਮਿਲਦਾ ਹੈ।

20 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 20 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਮਿਆਦ ਨਾਲ 14.95 ਰੁਪਏ ਦੀ ਟਾਕਟਾਈਮ ਵੈਲਿਊ ਮਿਲਦੀ ਹੈ। 

19 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 19 ਰੁਪਏ ਵਾਲੇ ਪਲਾਨ ਦੀ ਮਿਆਦ ਦੋ ਦਿਨਾਂ ਦੀ ਹੈ। ਇਸ ਵਿਚ 200 ਐੱਮ.ਬੀ. ਡਾਟਾ ਮਿਲਦੀ ਹੈ। ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। 

10 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 10 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਮਿਆਦ ਮਿਲਦੀ ਹੈ। ਇਸ ਪਲਾਨ ’ਚ 7.47 ਰੁਪਏ ਦੀ ਟਾਕਟਾਈਮ ਵੈਲਿਊ ਮਿਲਦੀ ਹੈ। 


Rakesh

Content Editor

Related News