Airtel ਨੇ ਪੇਸ਼ ਕੀਤਾ 76 ਰੁਪਏ ਦਾ FRC ਆਫਰ
Sunday, Dec 23, 2018 - 12:33 PM (IST)

ਗੈਜੇਟ ਡੈਸਕ– ਏਅਰਟੈੱਲ ਨੇ ਗਾਹਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ 76 ਰੁਪਏ ਦਾ ਨਵਾਂ ਪਲਾਨ ਪੇਸ਼ ਕੀਤਾ ਹੈ। ਨਵੇਂ ਪਲਾਨ ’ਚ ਗਾਹਕਾਂ ਨੂੰ 26 ਰੁਪਏ ਦਾ ਟਾਕਟਾਈਮ ਮਿਲਦਾ ਹੈ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ। ਇਸ ਨਵੇਂ 76 ਰੁਪਏ ਦੇ ਫਰਸਟ ਰਿਚਾਰਜ ਪ੍ਰੀਪੇਡ ਪਲਾਨ ’ਚ ਯੂਜ਼ਰਜ਼ ਨੂੰ 100MB 3ਜੀ/4ਜੀ ਡਾਟਾ ਦੇ ਨਾਲ 60 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ ਐੱਸ.ਟੀ.ਡੀ. ਕਾਲਸ ਦੀ ਸੁਵਿਧਾ ਮਿਲੇਗੀ। ਦੱਸ ਦੇਈਏ ਕਿ ਇਸ ਸਾਲ ਸਤੰਬਰ ’ਚ ਏਅਰਟੈੱਲ ਨੇ ਆਪਣੇ ਫਰਸਟ ਰਿਚਾਰਜ ਪ੍ਰੀਪੇਡ ਪਲਾਨ (FRC) ’ਚ ਬਦਲਾਅ ਕੀਤੇ ਸਨ। ਬਦਲਾਅ ਕੀਤੇ ਪਲਾਨ 178 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 559 ਰੁਪਏ ਤਕ ਜਾਂਦੇ ਹਨ।
178 ਰੁਪਏ ਦੇ ਪਲਾਨ ’ਚ 28 ਦਿਨਾਂ ਦੀ ਮਿਆਦ ਦੇ ਨਾਲ 1 ਜੀ.ਬੀ. 3ਜੀ/4ਜੀ ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ 229 ਰੁਪਏ ’ਚ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ ਪਰ ਇਸ ਵਿਚ ਰੋਜ਼ਾਨਾ 4 ਜੀ.ਬੀ. ਡਾਟਾ ਮਿਲਦਾ ਹੈ। ਉਥੇ ਹੀ 495 ਰੁਪਏ ਵਾਲੇ ਪਲਾਨ ’ਚ 1.4 ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਹੈ ਪਰ ਇਹ 84 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ।
ਦੱਸ ਦੇਈਏ ਕਿ ਇਸ ਸਮੇਂ ਬਾਜ਼ਾਰ ’ਚ ਲਗਭਗ ਸਾਰੀਆਂ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਪਲਾਨਜ਼ ਲਾਂਚ ਕਰ ਰਹੀਆਂ ਹਨ। ਅਜਿਹੇ ’ਚ ਦੇਖਣਾ ਹੋਵੇਗਾ ਕਿ ਏਅਰਟੈੱਲ ਦੇ ਇਸ ਪਲਾਨ ਨੂੰ ਗਾਹਕਾਂ ਵਲੋਂ ਕਿਹੋ ਜਿਹੀ ਪ੍ਰਤੀਕਿਰਿਆ ਮਿਲਦੀ ਹੈ।