Airtel 5G ਬਿਹਾਰ ’ਚ ਵੀ ਲਾਂਚ, ਇਸ ਸ਼ਹਿਰ ’ਚ ਫ੍ਰੀ ਮਿਲੇਗਾ ਹਾਈ-ਸਪੀਡ ਡਾਟਾ

11/28/2022 5:56:30 PM

ਗੈਜੇਟ ਡੈਸਕ– ਏਅਰਟੈੱਲ 5ਜੀ ਨੂੰ ਪਿਛਲੇ ਮਹੀਨੇ ਪੇਸ਼ਕੀਤਾ ਗਿਆ ਸੀ। ਕੰਪਨੀ ਹੌਲੀ-ਹੌਲੀ ਇਸ ਸਰਵਿਸ ਦਾ ਵਿਸਤਾਰ ਕਰ ਰਹੀ ਹੈ। ਹੁਣ ਕੰਪਨੀ ਨੇ ਏਅਰਟੈੱਲ 5ਜੀ ਨੂੰ ਇਕ ਹੋਰ ਸ਼ਹਿਰ ’ਚ ਲਾਂਚ ਕਰ ਦਿੱਤਾ ਹੈ। ਇਸਨੂੰ ਬਿਹਾਰ ਦੀ ਰਾਜਧਾਨੀ ਪਟਨਾ ’ਚ ਪੇਸ਼ਕੀਤਾ ਗਿਆ ਹੈ। ਇਹ ਸਰਵਿਸ ਅੱਜ ਤੋਂ ਪਟਨਾ ’ਚ ਲਾਈਵ ਹੋ ਗਈ ਹੈ।

ਹਾਲਾਂਕਿ, ਏਅਰਟੈੱਲ 5ਜੀ ਨੂੰ ਸ਼ਹਿਰ ਦੇ ਸਾਰੇ ਹਿੱਸਿਆਂ ’ਚ ਉਪਲੱਬਦ ਨਹੀਂ ਕਰਵਾਇਆ ਗਿਆ। ਇਸਨੂੰ ਅਜੇ ਚੁਣੀਆਂ ਹੋਈਆਂ ਥਾਵਾਂ ’ਤੇ ਪੇਸ਼ ਕੀਤਾ ਗਿਆ ਹੈ। ਏਅਰਟੈੱਲ 5ਜੀ ਨੂੰ ਅੱਜ ਤੋਂ ਪਟਨਾ ਸਾਹਿਬ ਗੁਰਦੁਆਰਾ, ਪਟਨਾ ਰੇਲਵੇ ਸਟੇਸ਼ਨ, ਡਾਕ ਬੰਗਲਾ, ਮੌਰੀਆ ਲੋਕ, ਬੇਲੀ ਰੋਡ, ਬੋਰਿੰਗ ਰੋਡ, ਸਿਟੀ ਸੈਂਟਰ ਮਾਲ, ਪਾਟਲੀਪੁੱਤਰ ਓਦੁਯੋਗਿਕ ਖੇਤਰ ਅਤੇ ਦੂਜੀਆਂ ਥਾਵਾਂ ’ਤੇ ਐਕਸੈੱਸ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਸਰਵਿਸ ਨੂੰ ਬਾਕੀ ਬਚੀਆਂ ਹੋਈਆਂ ਥਾਵਾਂ ’ਤੇ ਵੀ ਪੇਸ਼ ਕਰ ਦਿੱਤਾ ਜਾਵੇਗਾ। ਕੰਪਨੀ ਨੇ ਦੱਸਿਆ ਹੈ ਕਿ ਗਾਹਕ ਹੁਣ ਅਲਟ੍ਰਾਫਾਸਟ ਨੈੱਟਵਰਕ ਦਾ ਮਜ਼ਾ ਪਟਨਾ ’ਚ ਵੀ ਲੈ ਸਕਦੇ ਹਨ। 4ਜੀ ਸਪੀਡ ਤੋਂ 20-30 ਗੁਣਾ ਜ਼ਿਆਦਾ ਸਪੀਡ ਏਅਰਟੈੱਲ 5ਜੀ ’ਤੇ ਮਿਲੇਗੀ।

ਦੱਸ ਦੇਈਏ ਏਅਰਟੈੱਲ 5ਜੀ ਪਲੱਸ ਸਰਵਿਸ ਨੂੰ ਪਹਿਲਾਂ ਮੁੰਬਈ, ਦਿੱਲੀ, ਗੁਰੂਗ੍ਰਾਮ, ਬੇਂਗਲੁਰੂ, ਹੈਦਰਾਬਾਦ, ਚੇਨਈ, ਸਿਲੀਗੁੜੀ, ਵਾਰਾਣਸੀ ਅਤੇ ਨਾਗਪੁਰ ’ਚ ਉਪਲੱਬਧ ਕਰਵਾਇਆ ਜਾ ਚੁੱਕਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਕੰਪਨੀ ਨੇ ਕਿਹਾ ਸੀ ਕਿ 5ਜੀ ’ਤੇ 1 ਮਿਲੀਅਨ ਯੂਨੀਕ ਯੂਜ਼ਰ ਦਾ ਅੰਕੜੇ ਨੂੰ ਉਸਨੇ ਪਾਰ ਕਰ ਲਿਆ ਹੈ।


Rakesh

Content Editor

Related News