Airtel ਦੇ ਇਸ ਸਸਤੇ ਪਲਾਨ ’ਚ ਰੋਜ਼ਾਨਾ ਮਿਲ ਰਿਹੈ 1.5GB ਡਾਟਾ
Monday, Jan 04, 2021 - 06:12 PM (IST)
ਗੈਜੇਟ ਡੈਸਕ– ਏਅਰਟੈੱਲ ਨੇ ਰਿਲਾਇੰਸ ਜੀਓ ਦੀ ਟੱਕਰ ’ਚ ਇਕ ਨਵਾਂ ਪ੍ਰੀਪੇਡ ਪਲਾਨ ਬਾਜ਼ਾਰ ’ਚ ਉਤਾਰਿਆ ਹੈ ਜਿਸ ਤਹਿਤ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਜੀਓ ਦੁਆਰਾ ਆਈ.ਯੂ.ਸੀ. ਮਿੰਟ ਹਟਾਉਣ ਤੋਂ ਬਾਅਦ ਏਅਰਟੈੱਲ ਨੇ ਆਪਣੇ ਇਸ ਪਲਾਨ ਨੂੰ ਲਾਂਚ ਕੀਤਾ ਹੈ। ਜੀਓ ਨੇ ਆਪਣੇ ਆਈ.ਯੂ.ਸੀ. ਮਿੰਟ ਹਟਾਉਣ ਦੇ ਐਲਾਨ ਦੇ ਨਾਲ ਹੀ ਆਪਣੇ ਤਿੰਨ ਬੈਸਟ ਪ੍ਰੀਪੇਡ ਪਲਾਨਾਂ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਉਸ ਦੇ ਜਬਾਵ ’ਚ ਏਅਰਟੈੱਲ ਨੇ 199 ਰੁਪਏ ਦਾ ਪਲਾਨ ਲਾਂਚ ਕੀਤਾ ਹੈ।
ਏਅਰਟੈੱਲ ਦੇ 199 ਰੁਪਏ ਵਾਲੇ ਪਲਾਨ ਦੇ ਫਾਇਦੇ
ਏਅਰਟੈੱਲ ਦਾ ਇਹ ਇਕ ਮਾਸਿਕ ਪਲਾਨ ਹੈ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ਤਹਿਤ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ, ਹਾਲਾਂਕਿ ਇਹ ਆਫਰ ਫਿਲਹਾਲ ਕੁਝ ਚੁਣੇ ਹੋਏ ਯੂਜ਼ਰਸ ਲਈ ਹੀ ਹੈ। ਅਜਿਹੇ ’ਚ ਤੁਸੀਂ ਰੀਚਾਰਜ ਕਰਵਾਉਣ ਤੋਂ ਪਹਿਲਾਂ ਆਪਣੇ ਨੰਬਰ ’ਤੇ ਮੌਜੂਦਾ ਆਫਰ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰ ਲਓ। ਇਸ ਪਲਾਨ ਤਹਿਤ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕੀਤੀ ਜਾ ਸਕਦੀ ਹੈ।