24 ਰੁਪਏ ''ਚ 1ਜੀ.ਬੀ. ਇੰਟਰਨੈੱਟ ਡਾਟਾ ਦੇ ਰਹੀ ਹੈ ਇਹ ਕੰਪਨੀ
Sunday, Oct 16, 2016 - 02:38 PM (IST)

ਜਲੰਧਰ- ਦਿਵਾਲੀ ਦੇ ਮੌਕੇ ''ਤੇ ਏਅਰਸੈੱਲ ਨੇ ਆਪਣੇ ਗਾਹਕਾਂ ਲਈ ਆਕਰਸ਼ਕ ਕੀਮਤ ''ਚ ਇੰਟਰਨੈੱਟ ਪੈਕ ਲਾਂਚ ਕੀਤਾ ਹੈ। ਕੰਪਨੀ ਵਲੋਂ ਲਾਂਚ ਕੀਤੇ ਗਏ ਇਸ ਨਵੇਂ ਇੰਟਰਨੈੱਟ ਪੈਕ ''ਚ ਗਾਹਕ 1ਜੀ.ਬੀ. 3ਜੀ ਡਾਟਾ ਸਿਰਫ 24 ਰੁਪਏ ''ਚ ਪ੍ਰਾਪਤ ਕਰ ਸਕਦੇ ਹਨ ਜਿਸ ਦੀ ਵੈਲੀਡੇਟੀ 28 ਦਿਨ ਤਕ ਹੋਵੇਗੀ। ਇਹ ਆਫਰ ਨਵੇਂ ਅਤੇ ਪੁਰਾਣੇ ਦੋਵਾਂ ਯੂਜ਼ਰਸ ਲਈ ਉਪਲੱਬਧ ਹੋਵੇਗਾ।
ਰਿਪੋਰਟ ਮੁਤਾਬਕ ਏਅਰਸੈੱਲ ਦੀ ਇਹ ਨਵੀਂ ਆਫਰ ਚੇਨਈ, ਕਰਨਾਟਕ, ਆਂਧਰ ਪ੍ਰਦੇਸ਼, ਉੜੀਸਾ, ਕੋਲਕਾਤਾ, ਨੋਰਥ ਈਸਟ, ਬਿਹਾਰ, ਝਾਰਖੰਡ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਸਰਕਿਲ ''ਚ ਹੀ ਪ੍ਰਾਪਤ ਹੋਵੇਗੀ। ਇਸ ਆਫਰ ਦੀ ਸ਼ੁਰੂਆਤੀ ਕੀਮਤ 24 ਰੁਪਏ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਕੀਮਤ 41 ਰੁਪਏ ਹੈ। ਉਥੇ ਹੀ ਮੁੱਖ ਰਿਚਾਰਜ ਦੀ ਕੀਮਤ 291 ਰੁਪਏ ਤੋਂ 329 ਰੁਪਏ ਤਕ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰਿਲਾਇੰਸ ਨੇ ਬੇਹੱਦ ਹੀ ਕਿਫਾਇਤੀ ਕੀਮਤਾਂ ਅਤੇ ਆਫਰਜ਼ ਦੇ ਨਾਲ ਜਿਓ ਨੂੰ ਲਾਂਚ ਕੀਤਾ ਹੈ ਜਿਸ ਵਿਚ ਗਾਹਕ ਅਨਮਿਲਟਿਡ ਵਾਇਸ ਅਤੇ ਵੀਡੀਓ ਕਾਲਿੰਗ, ਅਨਲਿਮਟਿਡ ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਇੰਟਰਨੈੱਟ ਦਾ ਲਾਭ ਲੈ ਸਕਦੇ ਹਨ।