ਬੈਨ ਹੋਣ ਤੋਂ ਬਾਅਦ ਵੀ Lite ਵਰਜ਼ਨ ''ਚ ਡਾਊਨਲੋਡ ਹੋ ਰਹੇ ਹਨ ਕਈ ਚੀਨੀ ਐਪਸ

Thursday, Jul 02, 2020 - 07:32 PM (IST)

ਬੈਨ ਹੋਣ ਤੋਂ ਬਾਅਦ ਵੀ Lite ਵਰਜ਼ਨ ''ਚ ਡਾਊਨਲੋਡ ਹੋ ਰਹੇ ਹਨ ਕਈ ਚੀਨੀ ਐਪਸ

ਗੈਜੇਟ ਡੈਸਕ—ਚੀਨ ਨਾਲ ਤਣਾਅ ਵਿਚਾਲੇ ਭਾਰਤ ਨੇ ਟਿਕਟਾਕ, ਹੈਲੋ ਅਤੇ ਯੂ.ਸੀ. ਬ੍ਰਾਊਜ਼ਰ ਸਮੇਤ 59 ਚਾਈਨੀਜ਼ ਐਪਸ ਨੂੰ ਬੈਨ ਕੀਤਾ ਹੈ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਐਪਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਲਿਆ ਗਿਆ ਹੈ। ਨਾਲ ਹੀ ਜਿਨ੍ਹਾਂ ਸਮਾਰਟਫੋਨਸ 'ਚ ਇਹ ਐਪਸ ਪਹਿਲਾਂ ਤੋਂ ਮੌਜੂਦ ਸਨ, ਉਨ੍ਹਾਂ 'ਚ ਵੀ ਹੌਲੀ-ਹੌਲੀ ਟੈਲੀਕਾਮ ਆਪਰੇਟਰਸ ਦੀ ਮਦਦ ਨਾਲ ਬਲਾਕ ਕੀਤਾ ਜਾ ਰਿਹਾ ਹੈ। ਹਾਲਾਂਕਿ ਜਦ ਪਲੇਅ ਸਟੋਰ 'ਤੇ ਇਨ੍ਹਾਂ ਐਪਸ ਨੂੰ ਸਰਚ ਕੀਤਾ ਤਾਂ ਪਾਇਆ ਕਿ ਕੁਝ ਐਪਸ ਦੇ ਲਾਈਟ ਵਰਜ਼ਨ ਅਜੇ ਵੀ ਡਾਊਨਲੋਡ ਲਈ ਪਲੇਅ ਸਟੋਰ 'ਤੇ ਮੌਜੂਦ ਹਨ।

ਇਸ ਰੂਪ 'ਚ ਅਜੇ ਵੀ ਮੌਜੂਦ ਹਨ ਚਾਈਨੀਜ਼ ਐਪਸ
ਜਿਹੜੇ 59 ਐਪਸ ਬੈਨ ਕੀਤੇ ਗਏ ਹਨ ਉਨ੍ਹਾਂ 'ਚੋਂ ਇਕ ਐਪਸ ਦਾ ਲਾਈਟ ਵਰਜ਼ਨ ਨਹੀਂ ਹਟਾਇਆ ਗਿਆ। ਉਦਾਹਰਣ ਲਈ Likee, Bigo Live,ਅਤੇ Viva Video ਨੂੰ ਤੁਸੀਂ ਸਰਚ ਕਰੋਗੇ ਤਾਂ ਇਨ੍ਹਾਂ ਦਾ ਲਾਈਟ ਵਰਜ਼ਨ ਗੂਗਲ ਪਲੇਅ ਤੋਂ ਡਾਊਨਲੋਡ ਹੋ ਪਾ ਰਿਹਾ ਹੈ। ਹਾਲਾਂਕਿ ਟੈਸਟਿੰਗ ਦੌਰਾਨ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਕੇ ਚੱਲਾ ਕੇ ਵੀ ਦੇਖਿਆ ਜਾ ਚੁੱਕਿਆ ਹੈ। ਹੇਠਾਂ ਦਿੱਤੀ ਗਈ ਤਸਵੀਰ 'ਚ ਸਕਰੀਨਸ਼ਾਟ ਦੇਖ ਸਕਦੇ ਹੋ। ਦੱਸ ਦੇਈਏ ਕਿ ਕਿਸੇ ਵੀ ਐਪ ਦਾ ਲਾਈਟ ਵਰਜ਼ਨ ਇਸ ਲਈ ਲਿਆਇਆ ਜਾਂਦਾ ਹੈ ਕਿ ਉਹ ਘੱਟ ਸਾਈਜ਼ ਦਾ ਹੋਵੇ ਅਤੇ ਡਾਟਾ ਵੀ ਘੱਟ ਇਸਤੇਮਾਲ ਕਰੇ। ਹਾਲਾਂਕਿ ਇਨ੍ਹਾਂ ਵਰਜ਼ਨ ਦਾ ਕੰਮ ਵੀ ਮੁੱਖ ਐਪ ਵਰਗਾ ਹੀ ਹੁੰਦਾ ਹੈ। ਭਾਰਤ ਸਰਕਾਰ ਇਨ੍ਹਾਂ ਦੇ ਲਾਈਟ ਵਰਜ਼ਨ ਨੂੰ ਵੀ ਜਲਦ ਬੈਨ ਕਰ ਸਕਦੀ ਹੈ।

PunjabKesari

59 ਐਪਸ ਨੂੰ ਕਰ ਦਿੱਤਾ ਬਲਾਕ
ਉੱਥੇ ਗੈਜੇਟਸ 360 ਦੀ ਰਿਪੋਰਟ ਮੁਤਾਬਕ ਸਰਕਾਰ ਦੇ ਨਿਰਦੇਸ਼ ਤੋਂ ਬਾਅਦ ਗੂਗਲ ਪਲੇਅ ਸਟੋਰ ਨੇ ਲਿਸਟ 'ਚ ਦੱਸੇ ਗਏ 59 ਐਪਸ ਨੂੰ temporarilyਬਲਾਕ ਕਰ ਦਿੱਤਾ ਹੈ। ਗੂਗਲ ਸਪੋਕਸਪਰਸਨ ਨੇ ਕਿਹਾ ਕਿ 'ਅਸੀਂ ਭਾਰਤ ਸਰਕਾਰ ਦੇ ਆਖਿਰੀ ਆਦੇਸ਼ਾਂ ਦੀ ਸਮੀਖਿਆ ਕਰ ਰਹੇ ਹਾਂ, ਉੱਥੇ ਅਸੀਂ ਪ੍ਰਭਾਵਿਤ ਡਿਵੈੱਲਪਰਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਭਾਰਤ 'ਚ ਪਲੇਅ ਸਟੋਰ 'ਤੇ ਉਪਲੱਬਧ ਇਨ੍ਹਾਂ ਐਪਸ 'ਤੇ ਅਸਥਾਈ ਰੂਪ ਨਾਲ ਰੋਕ ਲੱਗਾ ਦਿੱਤੀ ਹੈ। ਉੱਥੇ, ਐਪਲ ਐਪ ਸਟੋਰ 'ਤੇ Clash of Kings ਐਪ ਅਜੇ ਵੀ ਉਪਲੱਬਧ ਹੈ।

PunjabKesari

ਇਸ ਲਈ ਕੀਤਾ ਐਪਸ ਨੂੰ ਬੈਨ
ਦੱਸ ਦੇਈਏ ਕਿ ਸਰਕਾਰ ਨੇ ਸੋਮਵਾਰ ਨੂੰ 59 ਚਾਈਨੀਜ਼ ਐਪਸ ਨੂੰ ਦੇਸ਼ ਦੀ ਸੁਰੱਖਿਆ ਅਤੇ ਯੂਜ਼ਰਸ ਦੇ ਡਾਟਾ ਲਈ ਖਤਰਾ ਦੱਸਦੇ ਹੋਏ ਬੈਨ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਸਰਕਾਰ ਨੇ ਗੂਗਲ ਅਤੇ ਐਪਲ ਨੂੰ ਇਨ੍ਹਾਂ ਐਪਸ ਨੂੰ ਹਟਾਉਣ ਦੇ ਨਿਰਦੇਸ਼ ਤਾਂ ਦਿੱਤੇ ਹੀ ਸਨ ਨਾਲ ਹੀ, ਇੰਟਰਨੈੱਟ ਸਰਵਸਿ ਪ੍ਰੋਵਾਇਡਰਸ ਅਤੇ ਟੈਲੀਕਾਮ ਆਪਰੇਟਰਸ ਨੂੰ ਵੀ ਇਨ੍ਹਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸਨ।


author

Karan Kumar

Content Editor

Related News